ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਕਮਾਨ ਹੇਠ ਬਰਾਜੀਲ ਦੇਸ਼ ਦੇ ਰਿਓ ਸ਼ਹਿਰ ਵਿੱਚ ਓਲੰਪਿਕ ਖੇਡਾਂ ਆਜੋਜਿਤ ਹੋਣ ਜਾ ਰਹੀਆਂ ਹਨ। ਜਿੱਥੇ ਭਾਰਤ ਦੀ ਫੁੱਟਵਾੱਲੀ ਟੀਮ ਪਹਿਲੀ ਵਾਰ ਪ੍ਰਦਰਸ਼ਨ ਕਰੇਗੀ। ਇਹ ਜਾਣਕਾਰੀ ਫੁੱਟਵਾਲੀ ਐਸੋਸਿਏਸ਼ਨ ਆਫ ਇੰਡਿਆ ਦੇ ਕੌਮੀ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਰਿਓ ਵਲਰਡ ਫੁੱਟਵਾਲੀ ਟੂਰਨਾਮੇਂਟ-2016 ਦੀਆਂ ਤਿਆਰੀਆਂ ਅਤੇ ਭਾਰਤ ਦੀ ਟੀਮ ਦੀ ਚੋਣ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 20 ਜੁਲਾਈ ਤੋਂ ਕੌਮੀ ਪੱਧਰੀ ਟ੍ਰਾਇਲ ਹੋਣਗੇ। ਐਡਵੋਕੇਟ ਕਪਿਲ ਨੇ ਦੱਸਿਆ ਕਿ ਓਲੰਪਿਕ ਖੇਡਾਂ-2016, ਬਰਾਜੀਲ ਵਿੱਚ ਰਿਓ ਸ਼ਹਿਰ ਦੇ ਕੋਪਾਕਵਾਨਾ ਜੋਨ ਵਿੱਚ ਬੀਚ ਵਾਲੀਬਾਲ ਦੇ ਕੋਟ 'ਤੇ 22 ਅਗਸਤ ਤੋਂ 29 ਅਗਸਤ ਤੱਕ ਹੋਣਗੀਆਂ। ਫੁੱਟਵਾੱਲੀ ਖੇਡ ਵਿੱਚ 40 ਦੇਸ਼ਾਂ ਦੀਆਂ ਟੀਮਾਂ ਭਾਗ ਲੈਣਗੀਆਂ । ਜਿਸ ਲਈ ਭਾਰਤ ਦੀ ਟੀਮ ਨੇ ਪਹਿਲਾਂ ਤੋਂ ਹੀ ਕਵਾਲੀਫਾਈ ਕਰ ਲਿਆ ਸੀ । ਜਿਸਦੇ ਸਦਕਾ ਹੀ ਭਾਰਤ ਦੀ ਟੀਮ ਨੂੰ ਮੌਕਾ ਮਿਲਿਆ ਹੈ । ਪ੍ਰਦਰਸ਼ਨ ਨੂੰ ਵੇਖਣ ਲਈ ਕਰੀਬ 15 ਹਜ਼ਾਰ ਦਰਸ਼ਕਾਂ ਦੇ ਪੁੱਜਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਫੁੱਟਵਾੱਲੀ ਖੇਡ ਨੂੰ ਪ੍ਰੋਮੋਟ ਕਰਨ ਦਾ ਕੰਮ ਐਸੋਸਿਏਸ਼ਨ ਦੇ ਕੌਮੀ ਪ੍ਰਧਾਨ ਰਾਮ ਅਵਤਾਰ ( ਦਿੱਲੀ ) ਸਾਂਭ ਰਹੇ ਹਨ । ਜਿਨਾਂ ਦੀ ਕੋਸ਼ਿਸ਼ਾਂ ਸਦਕਾ ਭਾਰਤ ਦੇ ਲੋਕ ਇਸ ਖੇਡ ਤੋਂ ਵਾਕਫ਼ ਹੋ ਸਕੇ ਹਨ। ਐਡਵੋਕੇਟ ਕਪਿਲ ਨੇ ਦੱਸਿਆ ਕਿ ਪਟਿਆਲਾ ਵਿਖੇ ਹੋਣ ਵਾਲੇ ਟ੍ਰਾੱਇਲ ਦੀ ਪ੍ਰਧਾਨਤਾ ਫੁੱਟਵਾਲੀ ਐਸੋਸਿਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਐਨਆਈਐਸ ਕੋਚ ਦਲਵੀਰ ਸਿੰਘ ਕਾਲ਼ਾ ਅਫ਼ਗਾਨ, ਐਨਆਈਐਸ ਕੋਚ ਸੁਰਿੰਦਰ ਪਾਲ ਸਿੰਘ ਅਤੇ ਐਨਆਈਐਸ ਕੋਚ ਭੁਪਿੰਦਰ ਸਿੰਘ ਕਰਣਗੇ। ਐਡਵੋਕੇਟ ਕਪਿਲ ਨੇ ਦੱਸਿਆ ਕਿ ਜੇਕਰ ਬਰਾਜੀਲ ਵਿੱਚ ਭਾਰਤ ਦੀ ਟੀਮ ਦਾ ਪ੍ਰਦਰਸ਼ਨ ਸਰਵੋਤੱਮ ਰਿਹਾ ਤਾਂ ਸਾਲ 2020 ਦੇ ਦੌਰਾਨ ਜਾਪਾਨ ਦੇ ਟੋਕਿਓ ਵਿਖੇ ਹੋਣ ਵਾਲੀ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਫੁੱਟਵਾਲੀ ਟੀਮ ਨੂੰ ਵੀ ਪ੍ਰਮੁਖਤਾ ਹਾਸਲ ਹੋ ਸਕੇਗੀ। ਜਿਸਦੀ ਅਗੇਤੀ ਤਿਆਰੀਆਂ ਲਈ ਪਟਿਆਲਾ ਵਿੱਚ ਟ੍ਰਾਇਲ ਪ੍ਰਕ੍ਰਿਆ ਮੁਕੰਮਲ ਹੋਣ ਦੇ ਤੁਰੰਤ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੈਂਪ ਲਾ ਕੇ ਪ੍ਰੈਕਟਿਸ਼ ਸ਼ੁਰੂ ਕਰ ਦਿੱਤੀ ਜਾਵੇਗੀ। ਜੋ ਖਿਡਾਰੀ ਟ੍ਰਾਇਲ ਵਿੱਚ ਟਾੱਪਰ ਹੋਣਗੇ ਉਨਾਂ ਨੂੰ ਹੀ ਰਿਓ ਵਲਰਡ ਫੁੱਟਵਾਲੀ ਟੂਰਨਾਮੇਂਟ-2016 ਲਈ ਚੁਣਿਆ ਜਾਵੇਗਾ।
-
ਜੀ ਐਸ ਪੰਨੂ ,
nightmirror64@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.