ਇਹ ਗੱਲ ਕੈਲੇਫੋਰਨੀਆ ਦੇ ਬੇਅ ਏਰੀਐ ਦੀ ਹੈ...ਦੋਵੇਂ ਜੀਅ ਆਪਣੋ ਆਪਣੇ ਕੰਮ ਨੂੰ ਬੜੀ ਬਾਖੂਬੀ ਨਿਭਾ ਰਹੇ ਹਨ...ਘਰ ਵਾਲੇ ਦਾ ਗਰੋਸਰੀ ਸਟੋਰ ਤੇ ਘਰਵਾਲ਼ੀ ਪੋਸਟ ਔਫਸ ਚ ਲੱਗੀ ਹੋਈ ਹੈ...ਘਰਵਾਲ਼ੀ ਜਦੋਂ ਵੀ ਆਪਣੇ ਕੰਮ ਤੋਂ ਵੇਹਲੀ ਹੁੰਦੀ ਜਾਂ ਛੁੱਟੀ ਹੁੰਦੀ ਤਾ ਸਟੋਰ ਤੇ ਆਪਣੇ ਘਰ ਵਾਲੇ ਨਾਲ ਹੱਥ ਵਟਾਉਣ ਆ ਜਾਂਦੀ...ਕਹਿੰਦੇ ਹੁੰਦੇ ਜਦੋਂ ਬੰਦਾ ਲਾਲਚੀ ਹੋ ਜਾਦਾ ਫੇਰ ਪੈਸੇ ਬਣਾਉਣ ਦੀਆ ਹੋਰ ਸਕੀਮਾਂ ਲਾਉਣ ਲੱਗ ਜਾਂਦਾ...ਜਿੰਦਰੀ ਨੂੰ ਉਸਦੀ ਸਹੇਲੀ ਨੇ ਕੰਨ ਵਿੱਚ ਫੂਕ ਮਾਰ ਦਿੱਤੀ ਕੇ ਮੇਰੇ ਘਰਵਾਲ਼ਾ ਤਾ ਕੁਲਫ਼ੀਆਂ ਵੇਚਣ ਜਾਂਦਾ ਉਹ ਤਾ 4-5 ਘੰਟਿਆ ਚ ਹੀ 100 ਡਾਲਰ ਲੈ ਆਉਦਾ--ਫੇਰ ਕੀ ਜਿੰਦਰੀ ਨੇ ਪਲੈਨ ਬਣਾਉਣੀ ਸ਼ੁਰੂ ਕਰ ਦਿੱਤੀ...ਕਰਾਊਣ ਰਾਇਲ ਦੀ ਵਿਸਕੀ ਦੇ ਜਦੋਂ ਦੋ ਪੈਗ ਲੱਗੇ ਹੋਣ ਉਦੋ ਤਾ ਜੱਟ ਦੇ ਰੱਬ ਯਾਦ ਨਹੀਂ ਰਹਿੰਦਾ--ਸੋਫੇ ਤੇ ਚੌੜਾ ਹੋਇਆ ਜੱਟ ਅਜੇ ਤੀਜੇ ਪੈਗ ਵੱਲ ਨੂੰ ਜਾਣ ਹੀ ਲੱਗਾ ਸੀ ਕੇ ਜਿੰਦਰੀ ਕਹਿੰਦੀ ਜੀ ਮੈਂ ਫੜਾ ਦਿੰਨੀ ਐਵੇਂ ਕਾਹਤੋ ਔਖੇ ਹੋਈ ਜਾਨੇ--ਜੱਟ ਚਾਮਲ ਗਿਆ...ਬੜੀਆ ਪਿਆਰੀਆ ਗੱਲਾਂ ਕਰਨ ਲੱਗ ਪਿਆ...ਜਿੰਦਰੀ ਨੇ ਸੋਚਿਆ ਹੁਣ ਇਹੋ ਵਕਤ ਹੈ ਗੱਲ ਕਰਨ ਦਾ...ਮੈਂ ਕਹਿੰਦੀ ਆ ਜੀ ਮੈਂ ਜੋਬ ਤੋਂ ਸਿੱਧੀ ਸਟੋਰ ਤੇ ਆ ਜਾਇਆ ਕਰੂੰ ਤੇ ਤੁਸੀ ਕੁਲਫੀਆ ਵੇਚਣ ਹੀ ਲੱਗ ਜਾਉ--ਮੇਰੀ ਸਹੇਲੀ ਦਾ ਘਰ ਵਾਲਾ ਵਧੀਆ ਪੈਸੇ ਬਣਾਉਦਾ--ਗੈਰੀ ਦੀ ਸਾਰੀ ਪੀਤੀ ਲੈਗੀ...ਅਨਮੰਨੇ ਮਨ ਨਾਲ ਗੈਰੀ ਨੇ ਹਾਂ ਕਰ ਦਿੱਤੀ...ਆਖਰ ਫੈਸਲਾ ਹੋ ਗਿਆ ਕੇ ਗੈਰੀ ਹੁਣ ਦੁਪਿਹਰੋ ਬਾਅਦ ਕੁਲਫੀਆ ਵੇਚਣ ਜਾਊਗਾ...ਗੈਰੀ ਦੀ ਵੱਢੀ ਰੂਹ ਨਹੀਂ ਕਰਦੀ ਸੀ ਇਸਤਰਾ ਦੇ ਕੰਮ ਕਰਨ ਦੀ ਪਰ ਕੀ ਕਰਦਾ ਘਰਵਾਲ਼ੀ ਨੇ ਬਾਹਰ ਮੰਗਾਇਆ ਸੀ ਕਿਸੇ ਨਾਂ ਕਿਸੇ ਤਰਾਂ ਦੀ ਝੇਂਪ ਰੱਖਦਾ --2-3 ਮਹੀਨੇ ਤਾ ਗੈਰੀ ਮਾਰੀ ਕੁੱਟੀ ਦਾ ਕਰੀ ਗਿਆ--ਗੈਰੀ ਨੇ ਲੱਤਾਂ ਅੜਾਉਣੀਆਂ ਸ਼ੁਰੂ ਕਰ ਦਿੱਤੀਆਂ ..ਅਖੀਰ ਦੋਸਤ ਵੱਲੋਂ ਦਿੱਤੀ ਸਲਾਹ ਨੇ ਗੈਰੀ ਦੀਆ ਵਾਛਾਂ ਖਿੜਾ ਦਿੱਤੀਆ--ਉਹ ਹਰਰੋਜ ਚਾਈ ਚਾਈ ਜਾਣ ਲੱਗ ਪਿਆਂ --ਜਿੰਦਰੀ ਨੇ ਵੀ ਹੁਣ ਮੁਰਗੇ ਦੀਆ ਲੱਤਾਂ ਨਾਲ ਪੈਗ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੋਈ ਹੈ--ਹਰਰੋਜ ਗੈਰੀ ਜਿੰਦਰੀ ਦੇ ਹੱਥ ਤੇ ਸੌ ਦੀ ਨੋਟ ਰੱਖ ਦਿੰਦਾ --ਦੋਵੇਂ ਜੀਅ ਬੜੇ ਖੁਸ਼ --ਗੈਰੀ ਤਾ ਬਾਹਲਾ ਹੀ ਖੁਸ਼ ---ਹੋਵੇਵੀ ਕਿਉ ਨਾ,ਗੈਰੀ 4-5 ਘੰਟੇ ਆਪਣੇ ਦੋਸਤ ਦੇ ਸਟੋਰ ਤੇ ਬੈਠ ਕੇ ਗੱਪਾਂ ਮਾਰਕੇ ਆ ਜਾਂਦਾ ---ਦਰਅਸਲ ਗੈਰੀ ਆਪਣੇ ਹੀ ਸਟੋਰ ਤੋਂ ਸੌ ਦਾ ਨੋਟ ਕੱਢ ਕੇ ਲੈ ਜਾਦਾ ਤੇ ਆਕੇ ਉਹੀ ਨੋਟ ਘਰਵਾਲੀ ਦੇ ਹੱਥ ਤੇ ਰੱਖ ਦਿੰਦਾ --ਗੈਰੀ ਦੀਆ ਤਾ ਪੰਜੇ ਘਿਉ ਚ ਹਨ--ਜਿੰਦਰੀ ਆਪਣੀ ਸਕੀਮ ਤੇ ਖੁਸ਼ --ਭਾਵੇਂ ਕੁਛ ਵੀ ਹੈ ਹੈਤਾ ਇਸ ਸਕੀਮ ਨਾਲ ਦੋਵੇਂ ਜੀਅ ਖੁਸ਼ ---ਪੜਦਿਆ ਪਿੱਛੇ ਬੜਾ ਕੁਝ ਹੋ ਰਿਹਾ ਦੋਸਤੋ--ਤਾ ਹੀ ਕਹਿੰਦੇ ਹੁੰਦੇ ਜੇ ਪੜਦਾ ਉੱਠ ਗਿਆ ਤੋ.......?
-
ਜਗਰੂਪ ਬਾਠ ਸਿਆਟਲ USA, ਲੇਖਕ
tirshinazar@gmail.com
0
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.