ਸੁਰਖ਼ ਗੁਲਾਬਾਂ ਦੇ ਬਾਗਾਂ ਵਿੱਚ ਐਸੀ ਰੁੱਤ ਵੀ ਜਾਂਦੀ ਹੈ।
ਗੁਰਬਤ ਜੀਕੂੰ ਖੜ੍ਹੇ ਖਲੋਤੇ ਸਾਬਤ ਬੰਦੇ ਖਾ ਜਾਂਦੀ ਹੈ।
ਤਨ ਦੀ ਮਿੱਟੀ ਪਾਲਣ ਖ਼ਾਤਰ ਮਨ ਦੇ ਮੌਸਮ ਗਿਰਵੀ ਕਰਨੇ,
ਵੇਖ ਲਵੋ ਇਹ ਬੁਰਕੀ ਸਾਨੂੰ ਕਿੰਨੇ ਸਬਕ ਸਿਖਾ ਜਾਂਦੀ ਹੈ।
ਯਾਰ ਗਵਾਚੇ, ਰੂਹ ਦੀ ਸ਼ਕਤੀ ਵਕਤ ਵਿਹਾ ਕੇ ਚੇਤੇ ਆਉਂਦੇ,
ਪਾਰ ਸਮੁੰਦਰ ਜਾ ਕੇ ਹੀ ਕਿਓ ਂ ਯਾਦ ਚਿਤਵਣੀ ਲਾ ਜਾਂਦੀ ਹੈ?
ਵਿਰਸਾ ਮਾਣ ਵਿਰਾਸਤ ਸਭ ਕੁਝ ਵਿਰਲਿਆਂ ਖ਼ਾਤਰ ਮਹਿੰਗੀ ਪੂੰਜੀ,
ਬਹੁਤਿਆਂ ਨੂੰ ਤੇ ਕਣਕ ਦੀ ਰੋਟੀ ਅਣਖ਼ਾਂ ਥਾਵੇਂ ਭਾ ਜਾਂਦੀ ਹੈ।
ਬਹੁਤੀ ਚਿੰਤਾ ਨਾ ਕਰਿਆ ਕਰ ਜੇ ਮੰਡੀ ਵਿੱਚ ਆ ਬੈਠਾ ਏ ਂ,
ਏਥੇ ਤਾਂ ਬਈ ਨਮਦਾ ਬੁੱਧੀ ਅਕਲ ਦੀ ਕੀਮਤ ਲਾ ਜਾਂਦੀ ਹੈ।
ਉੱਡਣਾ ਪੁੱਡਣਾ ਮਨ ਦਾ ਪੰਛੀ ਟਾਹਣੀ ਟਾਹਣੀ ਫਿਰਦਾ ਰਹਿੰਦੈ,
ਬਿਰਤੀ ਜਦੋਂ ਵਿਕਾਊ ਹੋ ਜੇ ਸਭ ਨੂੰ ਪਿੰਜਰੇ ਪਾ ਜਾਂਦੀ ਹੈ।
ਇੱਕ ਮਾਰਗ ਦੇ ਰਾਹੀ ਆਪਾਂ ਵੱਖਰੇ ਵੱਖਰੇ ਤੌਰ ਤਰੀਕੇ,
ਝੁਰੀਏ ਨਾ ਜੇ ਤੁਰਦੇ ਰਹੀਏ ਮੰਜ਼ਿਲ ਨੇੜੇ ਆ ਜਾਂਦੀ ਹੈ।
-
ਗੁਰਭਜਨ ਗਿੱਲ,
Gurbhajansinghgill@gmail.Com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.