ਬਠਿੰਡਾ: ਰੋਇੰਗ ਚੈਂਪੀਅਨਸ਼ਿਪ ਦੌਰਾਨ ਦੇਖਣ ਨੂੰ ਮਿਲੇ ਰੌਚਕ ਮੁਕਾਬਲੇ : ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 28 ਮਾਰਚ 2025 : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇੱਥੇ ਪਹਿਲੀ ਵਾਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਖੇਡ ਵਿਭਾਗ ਅਤੇ ਪੰਜਾਬ ਰੋਇੰਗ ਚੈਂਪੀਅਨਸ਼ਿਪ ਦੇ ਸਹਿਯੋਗ ਸਦਕਾ 16ਵੀਂ ਪੰਜਾਬ ਰੋਇੰਗ ਚੈਂਪੀਅਨਸ਼ਿਪ ਜੂਨੀਅਰ ਅਤੇ ਸੀਨੀਅਰ ਲੜਕੇ ਅਤੇ ਲੜਕੀਆਂ ਦੇ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੀ ਸਮਾਪਤੀ 29 ਮਾਰਚ ਨੂੰ ਹੋਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਨਰਲ ਸੈਕਟਰੀ ਪੰਜਾਬ ਰੋਇੰਗ ਐਸੋਸੀਏਸ਼ਨ ਜਸਬੀਰ ਸਿੰਘ ਨੇ ਦੱਸਿਆ ਕਿ ਜੂਨੀਅਰ ਮੈਨ ਸਿੰਗਲ ਸਕੱਲ ਰੋਪੜ ਦਾ ਮੁਕਾਬਲਾ ਫਿਰੋਜ਼ਪੁਰ ਨਾਲ ਹੋਇਆ। ਇਸੇ ਤਰ੍ਹਾਂ ਜੂਨੀਅਰ ਵੂਮੈਨ ਡਬਲ ਸਕੱਲ ਲੁਧਿਆਣਾ ਦਾ ਰੋਪੜ, ਜੂਨੀਅਰ ਮੈਨ ਪੇਅਰ ਰੋਪੜ ਦਾ ਮੋਹਾਲੀ, ਜੂਨੀਅਰ ਮੈਨ ਕੋਕਸਲੈਸ ਫੋਰ ਰੋਪੜ ਦਾ ਮੋਹਾਲੀ, ਸੀਨੀਅਰ ਵੂਮੈਨ ਸਿੰਗਲ ਸਕੱਲ ਰੋਪੜ ਦਾ ਮੋਗਾ, ਸੀਨੀਅਰ ਮੈਨ ਡਬਲ ਸਕੱਲ ਮੋਗਾ ਦਾ ਫਿਰੋਜ਼ਪੁਰ, ਸੀਨੀਅਰ ਮੈਨ ਪੇਅਰ ਰੋਪੜ ਦਾ ਲੁਧਿਆਣਾ, ਜੂਨੀਅਰ ਵੂਮਨ ਡਬਲ ਸਕੱਲ ਮੋਗਾ ਦਾ ਫਿਰੋਜ਼ਪੁਰ, ਜੂਨੀਅਰ ਵੂਮਨ ਸਿੰਗਲ ਸਕੱਲ ਮੋਗਾ ਦਾ ਬਠਿੰਡਾ, ਸੀਨੀਅਰ ਮੈਨ ਪੇਅਰ ਮੋਗਾ ਦਾ ਬਠਿੰਡਾ, ਸੀਨੀਅਰ ਵੂਮੈਨ ਡਬਲ ਸਕੱਲ ਰੋਪੜ ਦਾ ਮੋਹਾਲੀ, ਜੂਨੀਅਰ ਮੈਨ ਡਬਲ ਸਕੱਲ ਬਠਿੰਡਾ ਦਾ ਮੋਗਾ, ਜੂਨੀਅਰ ਮੈਨ ਸਿੰਗਲ ਸਕੱਲ ਮੋਹਾਲੀ ਦਾ ਮੋਗਾ, ਜੂਨੀਅਰ ਮੈਨ ਡਬਲ ਸਕੱਲ ਫਿਰੋਜ਼ਪੁਰ ਦਾ ਪਠਾਨਕੋਟ, ਜੂਨੀਅਰ ਵੂਮੈਨ ਸਿੰਗਲ ਸਕੱਲ ਰੋਪੜ ਦਾ ਫਿਰੋਜ਼ਪੁਰ, ਜੂਨੀਅਰ ਵੂਮਨ ਡਬਲ ਸਕੱਲ ਮੋਗਾ ਦਾ ਫਿਰੋਜ਼ਪੁਰ, ਸੀਨੀਅਰ ਵੂਮੈਨ ਡਬਲ ਮੋਗਾ ਦਾ ਮੋਹਾਲੀ, ਸੀਨੀਅਰ ਵੁਮੈਨ ਪੇਅਰ ਅੰਮ੍ਰਿਤਸਰ ਦਾ ਪਠਾਨਕੋਟ, ਸੀਨੀਅਰ ਮੈਨ ਡਬਲ ਸਕੱਲ ਲੁਧਿਆਣਾ ਦਾ ਬਠਿੰਡਾ ਅਤੇ ਸੀਨੀਅਰ ਮੈਨ ਪੇਅਰ ਫਿਰੋਜ਼ਪੁਰ ਦਾ ਰੋਪੜ ਨਾਲ ਮੁਕਾਬਲਾ ਹੋਇਆ।
ਇਸ ਮੌਕੇ ਜੂਨੀਅਰ ਮੈਨ ਸਿੰਗਲ ਸਕੱਲ ਰੋਪੜ ਨੇ ਪਹਿਲਾਂ ਅਤੇ ਫਿਰੋਜ਼ਪੁਰ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਜੂਨੀਅਰ ਵੂਮੈਨ ਡਬਲ ਸਕੱਲ ਲੁਧਿਆਣਾ ਨੇ ਦੂਸਰਾ ਅਤੇ ਰੋਪੜ ਨੇ ਪਹਿਲਾ, ਜੂਨੀਅਰ ਮੈਨ ਪੇਅਰ ਰੋਪੜ ਨੇ ਪਹਿਲਾ ਅਤੇ ਮੋਹਾਲੀ ਨੇ ਦੂਸਰਾ, ਵੂਮਨ ਸਿੰਗਲ ਸਕੱਲ ਰੋਪੜ ਨੇ ਪਹਿਲਾ ਤੇ ਮੋਗਾ ਨੇ ਦੂਸਰਾ, ਮੈਨ ਪੇਅਰ ਲੁਧਿਆਣਾ ਨੇ ਪਹਿਲਾ, ਬਠਿੰਡਾ ਨੇ ਦੂਸਰਾ, ਵੂਮੈਨ ਡਬਲ ਸਕੱਲ ਰੋਪੜ ਨੇ ਦੂਸਰਾ ਤੇ ਮੋਹਾਲੀ ਨੇ ਪਹਿਲਾ, ਜੂਨੀਅਰ ਮੈਨ ਸਿੰਗਲ ਸਕੱਲ ਮੋਹਾਲੀ ਨੇ ਪਹਿਲਾ ਮੋਗਾ ਨੇ ਦੂਸਰਾ, ਜੂਨੀਅਰ ਵੂਮਨ ਸਿੰਗਲ ਸਕੱਲ ਰੋਪੜ ਨੇ ਦੂਸਰਾ ਫਿਰੋਜ਼ਪੁਰ ਨੇ ਪਹਿਲਾ, ਜੂਨੀਅਰ ਵੂਮੈਨ ਡਬਲ ਸਕੱਲ ਮੋਗਾ ਨੇ ਪਹਿਲਾ, ਫਿਰੋਜ਼ਪੁਰ ਨੇ ਦੂਸਰਾ ਅਤੇ ਜੂਨੀਅਰ ਵੂਮਨ ਪੇਅਰ ਮੋਗਾ ਨੇ ਦੂਸਰਾ ਅਤੇ ਮੋਹਾਲੀ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਉਹਨਾਂ ਅੱਗੇ ਦੱਸਿਆ ਕਿ ਜਿੱਥੇ ਮੁਢੱਲੀਆਂ ਰੇਸਾਂ ਦੇ ਮੁਕਾਬਲੇ ਅੱਜ ਕਰਵਾਏ ਗਏ ਉੱਥੇ ਹੀ ਸੈਮੀਫ਼ਾਈਨਲ ਅਤੇ ਫਾਈਨਲ ਮੁਕਾਬਲੇ ਕੱਲ੍ਹ ਕਰਵਾਏ ਜਾਣਗੇ।