ਦਿਲਬਾਗ ਸਿੰਘ ਐਡਵੋਕੇਟ ਕਲਰਕ ਯੂਨੀਅਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਚੁਣੇ ਗਏ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,12 ਮਾਰਚ- 2025 ਕੋਰਟ ਕੰਪਲੈਕਸ ਸੁਲਤਾਨਪੁਰ ਲੋਧੀ ਵਿਖੇ ਐਡਵੋਕੇਟ ਕਲਰਕ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਹਿੱਸਾ ਲਿਆ।ਇਸ ਮੌਕੇ ਯੂਨੀਅਨ ਦੀ ਬਿਹਤਰੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੋਰਟ ਕੰਪਲੈਕਸ ਵਿੱਚ ਮੈਂਬਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਇਸ ਮੌਕੇ ਸਮੂਹ ਮੈਂਬਰਾਂ ਨੇ ਆਪਸੀ ਸਹਿਮਤੀ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਕਲਰਕ ਯੂਨੀਅਨ ਦਾ ਦਿਲਬਾਗ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਲਿਆ।ਇਸ ਮੌਕੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮਲਕੀਤ ਸਿੰਘ ਜਨਰਲ ਸਕੱਤਰ ਅਤੇ ਪਲਵਿੰਦਰ ਸਿੰਘ ਭਿੰਦਾ ਨੂੰ ਕੈਸ਼ੀਅਰ ਚੁਣਿਆ ਗਿਆ।
ਇਸ ਮੌਕੇ ਨਵ ਨਿਯੁਕਤ ਪ੍ਰਧਾਨ ਦਿਲਬਾਗ ਸਿੰਘ ਨੇ ਸਮੂਹ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਅਤੇ ਯੂਨੀਅਨ ਮੈਂਬਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਲਈ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ। ਇਸ ਮੌਕੇ ਇਹਨਾਂ ਨੇ ਸਮੂਹ ਮੈਂਬਰਾਂ ਦਾ ਸੇਵਾ ਦਾ ਮੌਕਾ ਦੇਣ ਤੇ ਧੰਨਵਾਦ ਕੀਤਾ। ਸੀਨੀਅਰ ਐਡਵੋਕੇਟ ਜਸਪਾਲ ਸਿੰਘ ਧੰਜੂ ਨੇ ਵੀ ਇਸ ਮੌਕੇ ਦਿਲਬਾਗ ਸਿੰਘ ਨੂੰ ਪ੍ਰਧਾਨ ਚੁਣੇ ਜਾਣ ਤੇ ਮੁਬਾਰਕਬਾਦ ਦਿੱਤੀ।ਇਸ ਮੌਕੇ ਬਿਕਰ ਸਿੰਘ ਬਲਕਾਰ ਸਿੰਘ ਦਿਲਬਾਗ ਸਿੰਘ ਹਰਵਿੰਦਰ ਕੁਮਾਰ ਬਬਲਾ ਸੁਖਦੇਵ ਸਿੰਘ ਜੱਗਾ ਸਿੰਘ ਮਲਕੀਤ ਸਿੰਘ ਹਰਜਿੰਦਰ ਸਿੰਘ ਗੁਰਪ੍ਰੀਤ ਸਿੰਘ ਗੋਲੂ ਕਮਲਜੀਤ ਸਿੰਘ ਬੋਂਟੀ ਪਲਵਿੰਦਰ ਸਿੰਘ ਜਸਪਾਲ ਸਿੰਘ ਲੱਕੀ ਹਰਵਿੰਦਰ ਸਿੰਘ ਬੱਗਾ ਅੰਕੁਸ਼ ਸੂਰਜ ਸੁਨੀਲ ਕੁਮਾਰ ਸੋਨੇ ਕੁਲਦੀਪ ਸਿੰਘ ਗੁਰਪ੍ਰੀਤ ਸਿੰਘ ਗੋਰਾ ਮਹੀਪਾਲ ਮਨਜਿੰਦਰ ਸਿੰਘ ਮੈਂਡੀ ਮਨਿੰਦਰ ਕੁਮਾਰ ਬੰਟੀ ਦੀਪ ਕੁਮਾਰ ਸ਼ੁਕਲਾ ਰਚਨਾਕੁਮਾਰੀ ਪਰਵਿੰਦਰ ਸਿੰਘ ਸ਼ਮੀ ਅਜੀਤ ਕੁਮਾਰ ਅਤੇ ਰਾਹੁਲ ਹਾਜ਼ਰ ਸਨ।