10 ਮਹੀਨੇ ਪਹਿਲਾਂ ਹੋਏ ਕਤਲ ਮਾਮਲੇ ਵਿੱਚ ਦੋ ਗ੍ਰਿਫਤਾਰ
ਦੀਪਕ ਜੈਨ
ਜਗਰਾਓ, 30 ਅਪ੍ਰੈਲ 2025 - ਪੁਲਿਸ ਜਿਨਾਂ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਆਈਪੀਐਸ ਵੱਲੋਂ ਭੈੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹੰਮ ਅਧੀਨ ਅਤੇ ਜਸਜੀਓਤ ਸਿੰਘ ਡੀਐਸਪੀ ਸਬ ਡਿਵੀਜ਼ਨ ਜਗਰਾਉਂ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਥਾਣਾ ਸਿਟੀ ਜਗਰਾਓ ਦੇ ਮੁਖੀ ਇੰਸਪੈਕਟਰ ਵਰਿੰਦਰ ਪਾਲ ਸਿੰਘ ਉੱਪਲ ਦੀ ਪੁਲਿਸ ਵੱਲੋਂ 10 ਮਹੀਨੇ ਪਹਿਲਾਂ ਹੋਏ ਲਹਿੰਦੀ ਭੈਣੀ ਵਿਖੇ ਹੋਏ ਜਸਵੀਰ ਦੇ ਕਤਲ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਨੇ ਦੱਸਿਆ ਕਿ ਬੀਤੀ 18 ਜੂਨ 2024 ਨੂੰ ਹਰਪ੍ਰੀਤ ਕੌਰ ਪਤਨੀ ਜਸਬੀਰ ਸਿੰਘ ਵਾਸੀ ਲਹਿੰਦੀ ਭੈਣੀ ਮਹੱਲਾ ਮੁਕੰਦਪੁਰੀ ਜਗਰਾਉਂ ਨੇ ਸ਼ਿਕਾਇਤ ਦੇਕੇ ਆਪਣੇ ਬਿਆਨਾਂ ਵਿੱਚ ਦੱਸਿਆ ਸੀ ਕਿ 17 ਜੂਨ 2024 ਨੂੰ 10 ਵਿਅਕਤੀਆਂ ਵੱਲੋਂ ਉਸ ਦੇ ਘਰ ਦਾਖਲ ਹੋ ਕੇ ਉਸਦੇ ਪਤੀ ਜਸਵੀਰ ਸਿੰਘ ਦੀ ਕੁੱਟਮਾਰ ਕੀਤੀ ਸੀ ਜਿਸ ਕਾਰਨ ਉਸ ਦੇ ਪਤੀ ਜਸਵੀਰ ਦੀ ਮੌਤ ਹੋ ਗਈ ਸੀ। ਜਿਸ ਤੇ ਮੁਕਦਮਾ ਦਰਜ ਕੀਤਾ ਗਿਆ ਅਤੇ ਸੱਤ ਦੋਸ਼ੀਆਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਕੀ ਦੋਸ਼ੀ ਮੌਕੇ ਤੋਂ ਫਰਾਰ ਚੱਲੇ ਆ ਰਹੇ ਸਨ। ਹੁਣ ਤਕਰੀਬਨ ਇੱਕ ਸਾਲ ਦੇ ਕਰੀਬ ਹੋਣ ਮਗਰੋਂ ਉਕਤ ਮਾਮਲੇ ਵਿੱਚ ਪ੍ਰਤਾਪ ਸਿੰਘ ਉਰਫ ਚੰਨੀ ਵਾਸੀ ਕੁੱਕੜ ਚੌਂਕ ਜਗਰਾਉਂ ਨੂੰ 28 ਅਪ੍ਰੈਲ 2025 ਨੂੰ ਗਿਰਫਤਾਰ ਕਰਕੇ ਉਸਦੀ ਪੁੱਛਗਿਛ ਉੱਤੇ ਦੋਸ਼ੀ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਧੰਨਾ ਸਿੰਘ ਵਾਸੀ ਰਾਮਗੜ੍ਹ ਸੀਬੀਆ ਨੂੰ ਹਿਮਾਚਲ ਪ੍ਰਦੇਸ਼ ਤੋਂ 29 ਅਪ੍ਰੈਲ ਨੂੰ ਗਿਰਫਤਾਰ ਕੀਤਾ ਗਿਆ ਹੈ।
ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੋਸ਼ੀਆਂ ਪਾਸੋਂ ਡੁੰਗਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਜੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅਮਨਦੀਪ ਸਿੰਘ ਉਰਫ ਅਮਨਾ ਉਕਤ ਦੇ ਖਿਲਾਫ ਪਹਿਲਾਂ ਇੱਕ ਨਸ਼ਾ ਸਪਲਾਈ ਦਾ ਮੁਕਦਮਾ ਦਰਜ ਹੈ ਅਤੇ ਪ੍ਰਤਾਪ ਸਿੰਘ ਚੰਨੀ ਦੇ ਖਿਲਾਫ ਥਾਣਾ ਸਿਟੀ ਜਗਰਾਓ ਵਿਖੇ ਅਲੱਗ ਅਲੱਗ ਪੰਜ ਮੁਕਦਮੇ ਦਰਜ ਹਨ ਅਤੇ ਇੱਕ ਮੁਕਦਮਾ ਥਾਣਾ ਸਿੱਧਵਾਂ ਬੇਟ ਵਿਖੇ ਐਨਡੀਪੀਐਸ ਐਕਟ ਅਧੀਨ ਵੀ ਦਰਜ ਹੈ।