Canada Elections : ਲਿਬਰਲ ਪਾਰਟੀ ਸ਼ੁਰੂਆਤੀ ਰੁਝਾਣਾਂ ਚ ਅੱਗੇ -ਪਾਰਲੀਮੈਂਟ ਚੋਣਾਂ ਦੀ ਵੋਟਾਂ ਦੀ ਗਿਣਤੀ ਦੇ ਰੁਝਾਨ ਆਉਣੇ ਸ਼ੁਰੂ (6:51 am)
ਓਟਵਾ: ਕੈਨੇਡਾ ਦੀਆਂ ਪਾਰਲੀਮੈਂਟ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਨਾਲ ਦੀ ਨਾਲ ਹੀ ਸ਼ੁਰੂ ਹੋ ਗਈ ਹੈ ਸ਼ੁਰੂਆਤੀ ਰੁਝਾਨਾ ਵਿੱਚ ਲਿਬਰਲ ਪਾਰਟੀ ਬਹੁਤ ਅੱਗੇ ਦਿਖਾਈ ਦੇ ਰਹੀ ਹੈ ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਭਾਰਤੀ ਸਮੇਂ ਅਨੁਸਾਰ ਸਵੇਰੇ ਸਾਢੇ ਵਜੇ ਤੱਕ 33 ਸੀਟਾਂ ਦੀ ਗਿਣਤੀ ਦਾ ਰੁਝਾਨ ਸਾਹਮਣੇ ਆਇਆ ਜਿਸ ਵਿੱਚੋਂ 23 ਸੀਟਾਂ ਤੇ ਲਿਬਰਲ ਪਾਰਟੀ ਲੀਡ ਕਰ ਰਹੀ ਹੈ ਜਦੋਂ ਕਿ 10 ਸੀਟਾਂ ਤੇ ਕੰਜਰਵੇਟਿਵ ਪਾਰਟੀ ਲੀਡ ਕਰ ਰਹੀ ਹੈ । ਇਹ ਰੁਝਾਨ ਮੁੱਖ ਤੌਰ ਤੇ ਓਨਟੈਰੀਓ ਇਸ ਦੇ ਨਾਲ ਲੱਗਦੇ ਸੂਬਿਆਂ ਵਿੱਚੋਂ ਹਨ । ਚੇਤੇ ਰਹਿ ਕੇ 28 ਅਪ੍ਰੈਲ ਨੂੰ ਕਨੇਡਾ ਦੀ ਪਾਰਲੀਮੈਂਟ ਲਈ ਵੋਟਾਂ ਪਈਆਂ ਸਨ ਅਤੇ ਵੋਟਾਂ ਦੀ ਗਿਣਤੀ ਪੋਲਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਗਈ
Canada Federal Election 2025: Liberals Lead Early Trends with 23 of 33 Seats, Ontario and Quebec Hold Key
ਕੈਨੇਡਾ ਵਿੱਚ 28, 525,638 ਵੋਟਰਾਂ ਵੱਲੋਂ ਨਵਾਂ ਨਿਜ਼ਾਮ ਸਿਰਜਣ ਲਈ ਯਾਨੀ ਨਵੀਂ ਸਰਕਾਰ ਦੀ ਚੋਣ ਲਈ ਵੋਟਾਂ ਪਾਉਣ ਦਾ ਸਿਲਸਲਾ ਚੱਲ ਰਿਹਾ ਹੈ। ਪਿਛਲੀ ਵਾਰ ਦੀਆਂ 338 ਸੀਟਾਂ ਦੇ ਮੁਕਾਬਲੇ ਇਸ ਵਾਰ ਸੀਟਾਂ ਦੀ ਗਿਣਤੀ ਵਧਕੇ 343 ਹੋ ਗਈ ਹੈ। ਸਰਕਾਰ ਬਣਾਉਣ ਲਈ ਕੀਸੇ ਵੀ ਪਾਰਟੀ ਨੂੰ ਬਹੁਮਤ ਲਈ 172 ਸੀਟਾਂ ਦੀ ਲੋੜ ਹੈ।
ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ ਸੱਤਾਧਾਰੀ ਲਿਬਰਲ ਪਾਰਟੀ ਕੋਲ 152, ਕੰਜ਼ਰਵਟਿਵ ਕੋਲ 120, ਬਲੌਕ ਕਿਊਬੈਕਵਾ ਕੋਲ 33, ਐਨਡੀਪੀ ਕੋਲ 24 ਅਤੇ ਗਰੀਨ ਪਾਰਟੀ ਕੋਲ 2 ਸੀਟਾਂ ਸਨ, ਯਾਨੀ ਕਿ ਲਿਬਰਲ ਪਾਰਟੀ ਨੇ ਕਰੀਬ 9 ਸਾਲ ਘੱਟਗਿਣਤੀ ਸਰਕਾਰ ਚਲਾਈ। ਇਸ ਵਾਰ ਇਨ੍ਹਾਂ ਚੋਣਾਂ ਵਿੱਚ 3 ਪ੍ਰਮੁੱਖ ਪਾਰਟੀਆਂ ਲਿਬਰਲ, ਕੰਜ਼ਰਵਟਿਵ ਅਤੇ NDP ਤੋਂ ਕੁੱਲ 76 ਭਾਰਤੀ ਮੂਲ ਦੇ ਉਮੀਦਵਾਰ ਹਨ ਜਿਨ੍ਹਾਂ ਵਿਚੋਂ ਲੱਗਭੱਗ 25 ਦੇ ਕੈਨੇਡੀਅਨ ਸੰਸਦ ਦਾ ਸ਼ਿੰਗਾਰ ਬਨਣ ਦੀ ਸੰਭਾਵਨਾ ਹੈ।
ਕੈਨੇਡਾ ਦੇ ਸੂਬਿਆਂ 'ਚ ਸੀਟਾਂ ਦੀ ਗਿਣਤੀ ਤੇ ਨਿਗਾਹ ਮਾਰ ਲਈਏ ਜੋ ਹੇਠ ਲਿਖੇ ਅਨੁਸਾਰ ਹੈ:
1. ਨਿਊਫਾਊਂਡਲੈਂਡ ਤੇ ਲੈਬਰਾਡੋਰ 7
2. ਪ੍ਰਿੰਸ ਐਡਵਰਡ ਆਈਲੈਂਡ 4
3. ਨੋਵਾ ਸਕੋਸ਼ੀਆ 11
4. ਨਿਊ ਬਰੰਸਵਿਕ 10
5. ਕਿਊਬੈੱਕ 78
6. ਓਂਟਾਰੀਓ 122
7. ਮੈਨੀਟੋਬਾ 14
8. ਸਸਕੈਚੂਅਨ 14
9. ਅਲਬਰਟਾ 37
10. ਬ੍ਰਿਟਿਸ਼ ਕੋਲੰਬੀਆ 43
11. ਯੂਕੋਨ ਟੈਰਾਟਿਰੀ 1
12. ਨੌਰਥਵੈਸਟ ਟੈਰਾਟੋਰੀਜ਼ 1
13. ਨੁਨਾਵੈਟ ਟੈਰਾਟੋਰੀ 1
ਵੋਟਿੰਗ ਅਮਲ ਦੇ ਅਹਿਮ ਪੜਾਅ ਅਡਵਾਂਸ ਪੋਲਿੰਗ ਦੌਰਾਨ 7.3 ਮਿਲੀਅਨ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜੋ ਪਿਛਲੀ ਵਾਰ ਦੇ 5.28 ਮਿਲੀਅਨ ਨਾਲੋਂ ਵੱਡਾ ਫਰਕ ਹੈ ਤੇ ਇਹ ਫਰਕ ਇਸ ਵਾਰ ਵੋਟਰ ਦੇ ਉਤਸ਼ਾਹ ਨੂੰ ਰੂਪਮਾਨ ਕਰਦਾ ਹੈ
ਓਂਟਾਰੀਓ 'ਚ ਅੱਜ ਵੋਟਾਂ ਸਥਾਨਕ ਸਮੇਂ ਅਨੁਸਾਰ ਰਾਤ 9:30 ਵਜੇ ਤੱਕ ਅਤੇ ਬੀਸੀ ਵਿੱਚ ਸ਼ਾਮ 7:00 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ ਨਾਲੋਂ ਨਾਲ ਸ਼ੁਰੂ ਹੋ ਜਾਵੇਗੀ ਅਤੇ ਰੁਝਾਨ ਆਉਣ ਲੱਗ ਜਾਣਗੇ ਤੇ ਕਰੀਬ 2-3 ਘੰਟਿਆਂ ਚ ਸਥਿਤੀ ਸਾਫ ਹੋ ਜਾਵੇਗੀ। ਕੁੱਲ ਸੀਟਾਂ ੜਾ ਵੱਡਾ ਹਿੱਸਾ ਕਿਊਬੈੱਕ ਤੇ ਓਂਟਾਰੀਓ ਸੂਬਿਆਂ 'ਚ (200 ਸੀਟਾਂ) ਹਨ, ਇਸ ਲਈ ਨਵੀਂ ਸਰਕਾਰ ਦੇ ਗਠਨ ਵਿੱਚ ਫੈਸਲਾ ਵੀ ਇਹੋ ਸੂਬੇ ਕਰਨਗੇ। ਰੁਝਾਨ ਮੁਤਾਬਕ ਲਿਬਰਲ ਤੇ ਕੰਜ਼ਰਵਟਿਵ ਪਾਰਟੀ ਵਿੱਚ ਟੱਕਰ ਕਾਫੀ ਫਸਵੀਂ ਹੈ। ਬਹੁਤੇ ਸਰਵੇਖਣ ਲਿਬਰਲ ਪਾਰਟੀ ਦੀ ਸਰਕਾਰ ਬਣਾ ਰਹੇ ਹਨ, ਸੋ ਅੱਜ ਚੋਣ ਨਤੀਜੇ ਸਰਵੇਖਣਾਂ ਦੀ ਭਰੋਸੇਯੋਗਤਾ ਵੀ ਤੈਅ ਕਰਨਗੇ।