ਵਿਜੀਲੈਂਸ ਵਿਭਾਗ ਚ ਸੇਵਾਵਾਂ ਨਿਭਾ ਰਹੇ ਏ.ਐਸ.ਆਈ. ਬਲਜਿੰਦਰ ਕੌਰ ਨੂੰ ਮਿਲੀ ਤਰੱਕੀ, ਬਣੇ ਸਬ-ਇੰਸਪੈਕਟਰ
- ਆਈ.ਜੀ ਅਸ਼ਵਨੀ ਕਪੂਰ ਵੱਲੋਂ ਸਬ-ਇੰਸਪੈਕਟਰ ਦੇ ਸਟਾਰ ਲਗਾ ਕੇ ਦਿੱਤੀਆਂ ਸ਼ੁੱਭ ਇੱਛਾਵਾਂ
ਮਨਜੀਤ ਸਿੰਘ ਢੱਲਾ
ਫ਼ਰੀਦਕੋਟ, 30 ਅਪ੍ਰੈਲ 2025 - ਪੰਜਾਬ ਪੁਲਿਸ ਵਿਜੀਲੈਂਸ ਬਿਊਰੋ ਵਿਭਾਗ ਵਿਚ ਏਐਸਆਈ ਬਲਜਿੰਦਰ ਕੌਰ ਨੂੰ ਤਰੱਕੀ ਮਿਲਣ ਤੇ ਸਬ-ਇੰਸਪੈਕਟਰ ਦੇ ਸਟਾਰ ਮਾਨਯੋਗ ਆਈ.ਜੀ. ਸ੍ਰੀ ਅਸ਼ਵਨੀ ਕਪੂਰ ਰੇਂਜ ਫ਼ਰੀਦਕੋਟ ਨੇ ਲਗਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੀਲੈਂਸ ਬਿਊਰੋ ਦਫ਼ਤਰ ਬਠਿੰਡਾ/ ਫ਼ਰੀਦਕੋਟ ਦੇ ਇੰਸਪੈਕਟਰ ਅਤੇ ਦਫਤਰ ਕਰਮਚਾਰੀ ਆਦਿ ਮੌਜੂਦ ਸਨ। ਇਸ ਮੌਕੇ ਆਈ ਜੀ ਸਾਹਿਬ ਵੱਲੋਂ ਸਬ ਇੰਸਪੈਕਟਰ ਬਣਨ ਅਤੇ ਤਰੱਕੀ ਹੋਣ ਤੇ ਮੈਡਮ ਬਲਜਿੰਦਰ ਕੌਰ ਨੂੰ ਸ਼ੁਭ ਇੱਛਾਵਾਂ ਦਿੱਤੀਆਂ । ਤਰੱਕੀ ਮਿਲਣ ਉਪਰੰਤ ਸਬ-ਇੰਸਪੈਕਟਰ ਮੈਡਮ ਬਲਜਿੰਦਰ ਕੌਰ ਨੇ ਸੀਨੀਅਰ ਅਫਸਰਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਆਪਣੀ ਡਿਊਟੀ ਨੂੰ ਹੋਰ ਵੀ ਇਮਾਨਦਾਰੀ ਤੇ ਤਨਦੇਹੀ ਨਾਲ ਕਰਨ ਦਾ ਵਾਅਦਾ ਕੀਤਾ।