Canada ਚੋਣਾਂ 'ਚ 22 ਪੰਜਾਬੀ ਮੂਲ ਦੇ ਉਮੀਦਵਾਰ ਚੁਣੇ ਗਏ MP
ਬਲਜੀਤ ਬੱਲੀ
ਓਟਾਵਾ/ਚੰਡੀਗੜ੍ਹ, 29 ਅਪ੍ਰੈਲ, 2025: 28 ਅਪ੍ਰੈਲ ਨੂੰ ਹੋਈਆਂ ਕੈਨੇਡੀਅਨ ਸੰਘੀ ਚੋਣਾਂ ਦੇ ਇਤਿਹਾਸਕ ਨਤੀਜੇ ਵਿੱਚ, ਰਿਕਾਰਡ 22 ਪੰਜਾਬੀ ਮੂਲ ਦੇ ਉਮੀਦਵਾਰ ਸੰਸਦ ਮੈਂਬਰ ਚੁਣੇ ਗਏ ਹਨ, ਜੋ ਕਿ ਹਾਊਸ ਆਫ ਕਾਮਨਜ਼ ਵਿੱਚ ਪੰਜਾਬੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਪ੍ਰਤੀਨਿਧਤਾ ਹੈ।
ਇਹ ਚੁਣੇ ਗਏ ਸੰਸਦ ਮੈਂਬਰ ਮੁੱਖ ਤੌਰ 'ਤੇ ਸੱਤਾਧਾਰੀ ਲਿਬਰਲ ਪਾਰਟੀ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਹਨ, ਜੋ ਪਾਰਟੀ ਲਾਈਨਾਂ ਤੋਂ ਪਾਰ ਮਜ਼ਬੂਤ ਭਾਈਚਾਰਕ ਸਮਰਥਨ ਨੂੰ ਦਰਸਾਉਂਦੇ ਹਨ।
22 ਜੇਤੂਆਂ ਵਿੱਚੋਂ, 6 ਦਸਤਾਰਧਾਰੀ ਔਰਤਾਂ ਸਮੇਤ 12 ਲੇਡੀ ਐਮਪੀ ਬਣੀਆਂ ਹਨ ਅਤੇ ਬਾਕੀ 10 ਹੋਰ ਪੰਜਾਬੀ ਮੂਲ ਦੇ ਉਮੀਦਵਾਰ ਹਨ, ਜੋ ਕੈਨੇਡੀਅਨ ਰਾਜਨੀਤੀ ਵਿੱਚ ਪੰਜਾਬੀ ਡਾਇਸਪੋਰਾ ਦੀ ਵਿਭਿੰਨਤਾ ਅਤੇ ਵਧਦੇ ਪ੍ਰਭਾਵ ਨੂੰ ਉਜਾਗਰ ਕਰਦੇ ਹਨ।
ਇਹ ਮਹੱਤਵਪੂਰਨ ਮੀਲ ਪੱਥਰ ਦੱਖਣੀ ਏਸ਼ੀਆਈ ਭਾਈਚਾਰੇ, ਖਾਸ ਕਰਕੇ ਪੰਜਾਬੀਆਂ ਦੀ ਵਧਦੀ ਰਾਜਨੀਤਿਕ ਸ਼ਮੂਲੀਅਤ ਅਤੇ ਕੈਨੇਡਾ ਦੇ ਬਹੁ-ਸੱਭਿਆਚਾਰਕ ਲੋਕਤੰਤਰ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ।
ਚੁਣੇ ਹੋਏ ਉਮੀਦਵਾਰਾਂ ਦੇ ਨਾਵਾਂ ਅਤੇ ਹਲਕਿਆਂ ਦੀਆਂ ਤਸਵੀਰਾਂ ਵੇਖੋ। ਹੋਰ ਅਪਡੇਟਸ ਲਈ Babushahi.com ਨਾਲ ਜੁੜੇ ਰਹੋ।
.jpg)
Canada ਚੋਣਾਂ: ਮਾਰਕ ਕਾਰਨੀ ਦਾ ਮੁੜ ਪ੍ਰਧਾਨ ਮੰਤਰੀ ਬਣਨਾ ਤੈਅ
ਕੈਨੇਡਾ ਫੈਡਰਲ ਚੋਣਾਂ ਦੇ ਸਾਹਮਣੇ ਆਏ ਨਤੀਜਿਆਂ ਅਨੁਸਾਰ, ਮੁੜ ਮਾਰਕ ਕਾਰਨੀ ਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਪਾਰਟੀ ਨੂੰ ਸਪੱਸ਼ਟ ਬਹੁਤ (172 ਸੀਟਾਂ) ਨਹੀਂ ਮਿਲੀਆਂ ਹਨ, ਪਰ ਸਿਆਸੀ ਮਾਹਿਰਾਂ ਅਨੁਸਾਰ ਕਾਰਨੀ ਦਾ ਪੀ ਐੱਮ ਬਣਨਾ ਤੈਅ ਹੈ। ਮਾਰਕ ਕਾਰਨੀ ਦੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ 168 ਮਿਲੀਆਂ ਹਨ, ਜਦੋਂਕਿ ਕੰਸਰਵੇਟਿਵ 144 ਸੀਟਾਂ ਤੇ ਹੀ ਸਿਮਟ ਗਈ।
ਹਾਲਾਂਕਿ ਸਿੱਖ ਆਗੂ ਅਤੇ ਬਰਨਬੀ ਸੈਂਟਰ ਤੋਂ ਚੋਣ ਲੜ ਰਹੇ ਐਨਡੀਪੀ ਦੇ ਉਮੀਦਵਾਰ ਜਗਜੀਤ ਸਿੰਘ ਚੋਣ ਹਾਰ ਗਏ ਹਨ। ਉਨ੍ਹਾਂ ਨੇ ਆਪਣੀ ਹਾਰ ਕਬੂਲਦੇ ਹੋਏ ਪਾਰਟੀ ਦੇ ਨੇਤਾ ਵਜੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਦੂਜੇ ਬੰਨੇ ਵੇਖੀਏ ਤਾਂ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਯੂ ਕੇ ਦੇ ਚੀਫ਼ ਰਹਿਣ ਵਾਲੇ ਕਾਰਨੀ ਦੀ ਜ਼ਿੰਦਗੀ ਵਿਚ ਇਹ ਪਹਿਲੀ ਚੁਣਾਂਵੀ ਲੜਾਈ ਸੀ।
ਚੋਣ ਨਤੀਜਿਆਂ ਤੇ ਰੁਝਾਨਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਾਰਨੀ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਅਗਵਾਈ ਕਰਨਗੇ। ਆਪਣੇ ਜੇਤੂ ਭਾਸ਼ਣ ਵਿਚ ਕਾਰਨੀ ਨੇ ਕੈਨੇਡਾ ਨੂੰ ਮਜ਼ਬੂਤ ਬਣਾਉਣ ਲਈ ਇਕਮੁੱਠਤਾ ਦਾ ਸੱਦਾ ਦਿੱਤਾ ਹੈ। ਆਰਥਿਕ ਨੀਤੀਆਂ ਵਿਚ ਸੁਧਾਰ ਅਤੇ ਵਿਸ਼ਵ ਵਪਾਰ ਲਈ ਨਵੇਂ ਸੰਬੰਧਾਂ ਦੀ ਗੱਲ ਕਰਦਿਆਂ ਉਨ੍ਹਾਂ ਐਲਾਨ ਕੀਤਾ ਹੈ ਕਿ ਪਹਿਲੀ ਜੁਲਾਈ ਤੋਂ ਮੁਲਕ ਭਰ ਵਿਚ ਸਾਰੀਆਂ ਆਰਥਿਕ ਰੁਕਾਵਟਾਂ ਦੂਰ ਕਰਦਿਆਂ ਇੱਕ ਇਕਾਨਮੀ ਬਣਾਈ ਜਾਵੇਗੀ। ਮਾਰਕ ਕਾਰਨੀ ਦੀ ਪਾਰਟੀ ਦੀ ਵੱਡੀ ਜਿੱਤ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ ਹੈ।