ਟਿੱਪਰ ਨੇ ਬੱਸ ਨੂੰ ਮਾਰੀ ਟੱਕਰ ਤਾਂ ਟਰੈਕਟਰ ਟਰਾਲੀ ਵਿੱਚ ਜਾ ਵੱਜੀ ਬੱਸ, ਟਰੈਕਟਰ ਪਲਟਿਆ
- ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 30 ਅਪ੍ਰੈਲ 2025 - ਧਾਰੀਵਾਲ ਨੇੜੇ ਰਣੀਆ ਬਾਈਪਾਸ ਤੇ ਸਵਾਰੀਆਂ ਨਾਲ ਭਰੀ ਪ੍ਰਾਈਵੇਟ ਨਿੱਜੀ ਕੰਪਨੀ ਦੀ ਬੱਸ ਨੂੰ ਤੇਜ਼ ਰਫਤਾਰ ਟਿੱਪਰ ਸਾਈਡ ਮਾਰ ਕੇ ਨਿਕਲ ਗਿਆ ਜਿਸ ਕਾਰਨ ਬੱਸ ਬੇਕਾਬੂ ਹੋ ਕੇ ਸਿੱਧੀ ਸੜਕ ਤੇ ਜਾ ਰਹੀ ਟਰੈਕਟਰ ਟਰਾਲੀ ਵਿੱਚ ਜਾ ਵੱਜੀ , ਤੇ ਸਾਈਡ ਤੇ ਇੱਕ ਦਰਖਤ ਨਾਲ ਟਕਰਾ ਕੇ ਰੁਕ ਗਈ । ਚੱਕਰ ਕਾਰਨ ਟਰੈਕਟਰ ਪਲਟ ਗਿਆ ਤੇ ਟਰੈਕਟਰ ਚਾਲਕ ਨੇ ਮਸਾ ਛਲਾਂਗ ਲਗਾ ਕੇ ਆਪਣੀ ਜਾਨ ਬਚਾਈ ।
ਹੈਲੋ ਕੀ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੱਸ ਦਾ ਅਤੇ ਟਰੈਕਟਰ ਦਾ ਕਾਫੀ ਨੁਕਸਾਨ ਹੋਇਆ ਹੈ। ਬੱਸ ਦੇ ਕੰਡਕਟਰ ਅਮਰਜੀਤ ਸਿੰਘ ਤੇ ਅੱਡਾ ਇਨਚਾਰਜ ਹੀਰਾ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਤੋ ਪਠਾਨਕੋਟ ਜਾ ਰਹੀ ਪ੍ਰਾਈਵੇਟ ਬੱਸ ਜੋ ਧਾਰੀਵਾਲ ਰਣੀਆਂ ਬਾਈਪਾਸ ਤਰੀਜਾ ਨਗਰ ਦੇ ਕੋਲ ਪਹੁੰਚੀ ਤਾਂ ਮਗਰੋਂ ਆ ਰਹੇ ਇੱਕ ਟਿੱਪਰ ਨੇ ਉਸਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਸਵਾਰੀਆਂ ਦੀ ਭਰੀ ਬੱਸ ਇੱਕ ਟਰੈਕਟਰ ਦੇ ਨਾਲ ਜਾ ਟਕਰਾਈ ਅਤੇ ਰੁੱਖ ਦੇ ਵਿੱਚ ਵੱਜ ਗਈ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਟਰੈਕਟਰ ਦਾ ਅਤੇ ਬੱਸ ਦਾ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਟਿੱਪਰ ਚਾਲਕ ਬੱਸ ਨੋ ਸਾਈਡ ਮਾਰ ਕੇ ਫਰਾਰ ਹੋ ਗਿਆ। ਮੌਕੇ ਤੇ ਪਹੁੰਚੇ ਥਾਣਾ ਦੇ ਐਸਐਚ ਓ ਸੁਰਿੰਦਰ ਸਿੰਘ ਸਾਰੀ ਘਟਨਾ ਦੀ ਜਾਂਚ ਕਰ ਰਹੇ ਹਨ।