ਹੈਰੋਇਨ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਕਾਬੂ
ਦੀਪਕ ਜੈਨ
ਜਗਰਾਉਂ, 30 ਅਪ੍ਰੈਲ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਆਈਪੀਐਸ ਵੱਲੋਂ ਭੈੜੇ ਅੰਸਰਾਂ ਖਿਲਾਫ ਕੀਤੀ ਗਈ ਸਖਤੀ ਦੇ ਮੱਦੇ ਨਜ਼ਰ ਅੱਜ ਥਾਣਾ ਸਿਟੀ ਜਗਰਾਉਂ ਵਿਖੇ ਦੋ ਅਲੱਗ ਅਲੱਗ ਮਾਮਲੇਆ ਵਿੱਚ ਇੱਕ ਨਸ਼ਾ ਤਸਕਰ ਕੋਲੋਂ 20 ਗ੍ਰਾਮ ਹਰੋਇਨ ਪਕੜੀ ਗਈ ਹੈ ਅਤੇ ਦੂਸਰੇ ਮਾਮਲੇ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।
ਪਹਿਲੇ ਮਾਮਲੇ ਵਿੱਚ ਸੀਆਈਏ ਸਟਾਫ ਜਗਰਾਉਂ ਦੇ ਮੁਖੀ ਇੰਸਪੈਕਟਰ ਕਿਕਰ ਸਿੰਘ ਨੇ ਦੱਸਿਆ ਕਿ ਸਟਾਫ ਦੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਨੂੰ ਮਿਲੀ ਮੁੱਖਬਰ ਦੀ ਗੁਪਤ ਇਤਲਾਹ ਉੱਤੇ ਧਰਮਵੀਰ ਸਿੰਘ ਉਰਫ ਲੱਡੂ ਪੂੱਤਰ ਜਸਵੀਰ ਸਿੰਘ ਵਾਸੀ ਮਹੱਲਾ ਇੰਦਰਾ ਕਲੋਨੀ ਨੇੜੇ ਚੁੰਗੀ ਨੰਬਰ ਪੰਜ ਜਗਰਾਓ ਜੋ ਕਿ ਵੱਡੇ ਪੱਧਰ ਤੇ ਹੇਰੋਇਨ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਦਾ ਹੈ ਅਤੇ ਜੋ ਅੱਜ ਵੀ ਹਰੋਇਨ ਦੀ ਸਪਲਾਈ ਦੇਣ ਲਈ ਸ਼ਮਸ਼ਾਨ ਘਾਟ ਬਾਹਦ ਕੋਠੇ ਖਜੂਰਾਂ ਵਿੱਚ ਖੜਾ ਗਾਹਕਾਂ ਦੀ ਉਡੀਕ ਕਰ ਰਿਹਾ ਸੀ। ਜਿਸ ਨੂੰ ਮੌਕੇ ਤੇ ਹੀ ਸ਼ਮਸ਼ਾਨ ਘਾਟ ਰੇਡ ਕਰਕੇ ਕਾਬੂ ਕੀਤਾ ਅਤੇ ਜਦੋਂ ਧਰਮਵੀਰ ਸਿੰਘ ਉਰਫ਼ ਲੱਡੂ ਦੀ ਤਲਾਸੀ਼ ਲਿੱਤੀ ਗਈ ਤਾਂ ਉਸ ਕੋਲੋਂ 20 ਗ੍ਰਾਮ ਹਰੋਇਨ ਬਰਾਮਦ ਹੋਈ। ਜਿਸ ਤੇ ਉਸ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਧਰਮਵੀਰ ਸਿੰਘ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਅਧੀਨ ਥਾਣਾ ਸਿਟੀ ਜਗਰਾਉਂ ਵਿਖੇ ਇੱਕ ਮਾਮਲਾ ਦਰਜ ਹੈ।
ਇਸੇ ਤਰ੍ਹਾਂ ਦੂਸਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਗੁਰਦੀਪ ਸਿੰਘ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਕਾਕੂ ਪੁੱਤਰ ਪਰਮਜੀਤ ਸਿੰਘ ਅਤੇ ਸ਼ਿਵ ਹੰਸ ਪੁੱਤਰ ਬੁੱਧ ਰਾਜ ਵਾਸੀਆਨ ਧਾਲੀਵਾਲ ਕਲੋਨੀ ਜਗਰਾਓ ਨੇੜੇ ਕੋਠੇ ਅੱਠ ਚੱਕ ਜੋ ਕਿ ਸ਼ਹਿਰ ਜਗਰਾਓ ਅੰਦਰੋਂ ਮੋਟਰਸਾਈਕਲ ਚੋਰੀ ਕਰਦੇ ਹਨ ਅਤੇ ਅੱਗੇ ਵੇਚ ਦਿੰਦੇ ਹਨ ਅਤੇ ਇਹ ਦੋਵੇਂ ਵਿਅਕਤੀ ਅੱਜ ਵੀ ਚੋਰੀ ਦੇ ਮੋਟਰਸਾਈਕਲ ਨੂੰ ਵੇਚਣ ਲਈ ਸ਼ਹਿਰ ਜਗਰਾਉਂ ਤੋਂ ਕੋਠੇ ਖਜੂਰਾਂ ਹੁੰਦੇ ਹੋਏ ਅਲੀਗੜ੍ਹ ਸਾਈਡ ਨੂੰ ਜਾ ਰਹੇ ਹਨ। ਜਿਨਾਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।