← ਪਿਛੇ ਪਰਤੋ
ਕੈਨੇਡਾ ਚੋਣਾਂ: ਮਾਰਕ ਕਾਰਨੀ ਦੀ ਅਗਵਾਈ ’ਚ ਲਿਬਰਲ ਪਾਰਟੀ ਮੁੜ ਤੋਂ ਸੱਤਾ ’ਚ ਆਉਣ ਵੱਲ (ਸਵੇਰੇ 8.30 ਵਜੇ ਭਾਰਤੀ ਸਮੇਂ ਮੁਤਾਬਕ) ਬਾਬੂਸ਼ਾਹੀ ਨੈਟਵਰਕ ਓਟਵਾ, 29 ਅਪ੍ਰੈਲ, 2025: ਕੈਨੇਡਾ ਵਿਚ ਹੋਈਆਂ ਫੈਡਰਲ ਚੋਣਾਂ ਵਿਚ ਮਾਰਕ ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਮੁੜ ਤੋਂ ਸਰਕਾਰ ਬਣਾਉਣ ਵੱਲ ਵੱਧ ਰਹੀ ਹੈ। ਹੁਣ ਤੱਕ ਸਾਹਮਣੇ ਆਏ ਨਤੀਜਿਆਂ ਤੇ ਰੁਝਾਨਾਂ ਵਿਚ ਲਿਬਰਲ ਪਾਰਟੀ ਨੇ 89 ਸੀਟਾਂ ਜਿੱਤ ਲਈਆਂ ਹਨ ਤੇ 69 ਸੀਟਾਂ ’ਤੇ ਅੱਗੇ ਚਲ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਕਨਜ਼ਰਵੇਟਿਵ ਪਾਰਟੀ ਨੇ ਵੀ 77 ਸੀਟਾਂ ਜਿੱਤ ਲਈਆਂ ਹਨ ਤੇ 68 ਸੀਟਾਂ ’ਤੇ ਅੱਗੇ ਚਲ ਰਹੀ ਹੈ। ਦੂਜੇ ਪਾਸੇ ਜਗਮੀਤ ਸਿੰਘ ਦੀ ਐਨ ਡੀ ਪੀ 10 ਸੀਟਾਂ ’ਤੇ ਅੱਗੇ ਚਲ ਰਹੀ ਹੈ ਤੇ ਬਲਾਕ ਕਿਊਬੈਕ 25 ਸੀਟਾਂ ’ਤੇ ਅੱਗੇ ਹਨ।
Total Responses : 230