ਹੁਨਰ ਸਿੱਖਿਆ ਸਕੂਲਜ਼ ਤਹਿਤ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲੇ ਲਈ ਮਾਪੇ-ਅਧਿਆਪਕ ਮਿਲਣੀ ਕਰਵਾਈ
- ਹੁਨਰ ਸਿੱਖਿਆ ਰਾਹੀਂ ਵਿਦਿਆਰਥੀ ਬਣਾਉਣ ਆਪਣਾ ਭਵਿਖ - ਸਟੇਟ ਅਵਾਰਡੀ ਰਾਜੇਸ਼ ਸ਼ਰਮਾ ਡੀ. ਈ. ਓ.
ਰੋਹਿਤ ਗੁਪਤਾ
ਦੀਨਾਨਗਰ 30 ਅਪ੍ਰੈਲ 2025 - ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਚੌਧਰੀ ਜੈ ਮੁਨੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਹੁਨਰ ਸਿੱਖਿਆ ਸਕੂਲਜ਼ ਤਹਿਤ ਗਿਆਰ੍ਹਵੀਂ ਜਮਾਤ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਲਈ ਮਾਪੇ-ਅਧਿਆਪਕ ਮਿਲ਼ਨੀ ਕਾਰਵਾਈ ਗਈI ਇਸ ਮਾਪੇ-ਅਧਿਆਪਕ ਮਿਲ਼ਨੀ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਉਹਨਾਂ ਦੇ ਮਾਤਾ-ਪਿਤਾ ਨੇ ਭਾਗ ਲਿਆI ਸਿੱਖਿਆ ਵਿਭਾਗ ਵਿੱਚ ਇਸ ਪ੍ਰੋਗਰਾਮ ਨੂੰ ਲੀਡ ਕਰ ਰਹੇ ਸ਼ਾਹਨਵਾਜ਼ ਉਚੇਚੇ 'ਤੇ ਹਾਜ਼ਰ ਹੋਏ ਅਤੇ ਵਿਦਿਆਰਥੀਆਂ ਨੂੰ ਹੁਨਰ ਸਿੱਖਿਆ ਪ੍ਰੇਰਿਤ ਕੀਤਾI
ਇਸ ਸਮੇਂ ਸਟੇਟ ਅਵਾਰਡੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਦਾਸਪੁਰ ਰਾਜੇਸ਼ ਸ਼ਰਮਾ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਹੁਨਰ ਸਿੱਖਿਆ ਲਈ ਪ੍ਰੇਰਿਤ ਕਰਦੇ ਹੋਏ ਦੱਸਿਆ ਕਿ ਅਜੋਕੇ ਸਮੇਂ ਵਿਦਿਆਰਥੀ ਹੁਨਰ ਸਿੱਖਿਆ ਰਾਹੀਂ ਆਪਣਾ ਭਵਿਖ ਬਣਾ ਸਕਦੇ ਹਨ ਅਤੇ ਵਧੀਆ ਤਨਖਾਹ ਵਾਲ਼ੀਆਂ ਨੌਕਰੀਆਂ ਪ੍ਰਾਪਤ ਕਰ ਸਕਦੇ ਹਨI ਇਸ ਸਮੇਂ ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਹੁਨਰ ਸਿੱਖਿਆ ਦੀਆਂ ਵੱਖ-ਵੱਖ ਟ੍ਰੇਡਾਂ ਬਾਰੇ ਜਾਣਕਾਰੀ ਦਿੱਤੀ ਅਤੇ ਸੰਸਥਾ ਵਿੱਚ ਚੱਲ ਰਹੀਆਂ ਟ੍ਰੇਡਾਂ ਹੈਲਥਕੇਅਰ ਸਾਇੰਸਜ਼ ਐਂਡ ਸਰਵਿਸਜ਼ ਅਤੇ ਬਿਊਟੀ ਐਂਡ ਵੈੱਲਨੈੱਸ ਵਿੱਚ ਦਾਖ਼ਲੇ ਲਈ ਪ੍ਰੇਰਿਤ ਕੀਤਾI
ਇਸ ਸਮੇਂ ਹੁਨਰ ਸਕੂਲ ਸਿੱਖਿਆ ਗੁਰਦਾਸਪੁਰ ਦੇ ਕੋਆਰਡੀਨੇਟਰ ਪ੍ਰਦੀਪ ਅਰੋੜਾ ਨੇ ਵੀਂ ਵਿਦਿਆਰਥੀਆਂ ਨੂੰ ਹੁਨਰ ਸਿੱਖਿਆ ਲਈ ਪ੍ਰੇਰਿਤ ਕੀਤਾI ਇਸ ਸਮੇਂ ਹੋਰਨਾਂ ਤੋਂ ਇਲਾਵਾ ਹੈਲਥ ਐਂਡ ਕੇਅਰ ਅਧਿਆਪਕਾ ਕਮਲਪ੍ਰੀਤ ਕੌਰ, ਕਮਲਜੀਤ ਕੌਰ, ਦਲਜੀਤ ਕੁਮਾਰੀ, ਗੁਰਦੀਪ ਸਿੰਘ, ਇਕਬਾਲ ਸਿੰਘ ਅਤੇ ਸੁਰਿੰਦਰ ਮੋਹਨ ਹਾਜ਼ਰ ਸਨI