ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 20 ਜਨਵਰੀ 2025 :
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੀਟਿੰਗ ਕਰਨ ਤੋਂ ਬਾਅਦ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਗੱਲ ਦਾ ਸਿੰਘ ਸਾਹਿਬ ਨੇ ਵੀ ਉਹਨਾਂ ਨੂੰ ਮੈਸੇਜ ਦਿੱਤਾ ਹੈ ਤੇ ਧਾਮੀ ਸਾਹਿਬ ਨੇ ਵੀ ਗੱਲ ਆਖੀ ਹੈ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਹੁਕਮਨਾਮਿਆਂ ਦੀ ਪਾਲਣਾ ਨਾ ਕਰਕੇ ਜਿਹੜੀ ਭਰਤੀ ਕਰੋਗੇ ਉਸ ਨੂੰ ਪੰਥ ਵੀ ਸਵੀਕਾਰ ਨਹੀਂ ਕਰਦਾ ।
ਉਹਨਾਂ ਨੇ ਇਹ ਜਿਹੜਾ ਸੁਨੇਹਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰਸ਼ਿਪ ਹੈ ਉਸ ਨੂੰ ਦਿੱਤਾ ਹੈ ਆ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਸਾਹਿਤ ਨੇ ਜਿਹੜੇ ਅਕਾਲ ਤਖਤ ਸਾਹਿਬ ਤੇ ਹੁਕਮਨਾਮਿਆਂ ਦੀ ਪਾਲਨਾ ਕਰਨਾ ਚਾਹੁੰਦੇ ਹਨ ਉਹ ਇਸ ਗੱਲ ਨੂੰ ਮੰਨ ਰਹੇ ਹਨ ਕਿ ਭਰਤੀ ਹੋਵੇਗੀ, ਜਿਸ ਨੂੰ ਸੰਗਤ ਨੇ ਵੀ ਪ੍ਰਵਾਨ ਕਰਨਾ ਆ ਉਹ ਭਰਤੀ ਹੋਊਗੀ ਅਕਾਲ ਤਖਤ ਸਾਹਿਬ ਤੋਂ ਵੱਲੋਂ ਬਣਾਈ ਕਮੇਟੀ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਤੁਸੀਂ ਦੇਖ ਰਹੇ ਭਰਤੀ ਹੋਵੇਗੀ । ਉਸ ਭਰਤੀ ਨੂੰ ਪੰਥ ਨੇ ਮਾਨਤਾ ਦੇਣੀ ਹੈ ਤੇ ਸਾਨੂੰ ਉਮੀਦ ਆ ਕਿ ਇਸ ਜਿਹੜੀ ਭਰਤੀ ਮੁਹਿਮ ਦਾ ਵੀ ਅਕਾਲ ਤਖਤ ਸਾਹਿਬ ਤੇ ਹੁਕਮਨਾਮਾ ਨੂੰ ਲੈ ਕੇ ਇਸਦਾ ਕੋਈ ਹਲ ਨਿਕਲ ਆਵੇਗਾ ਸਮੇਂ ਦੀ ਗੱਲ ਨਹੀਂ ਕਹਿ ਸਕਦੇ ਦੋ ਚਾਰ ਦਿਨ ਦੀ ਗੱਲ ਹੈ ਸਾਰੀ ਗੱਲ ਪੰਜਾਬ ਦੇ ਪੰਜਾਬੀ ਵਰਗੇ ਸਿੱਖ ਪੰਥ ਅੱਗੇ ਤੇ ਸੰਗਤਾਂ ਅੱਗੇ ਸਾਰਾ ਕੁਝ ਦੋ ਤਿੰਨ ਦਿਨਾਂ ਚ ਸਾਰਾ ਕੁਝ ਸਾਹਮਣੇ ਆਏਗਾ ।