ਟਰਾਲੇ ਦਾ ਟਾਇਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, ਪੁੱਲ ਤੋਂ ਥੱਲੇ ਡਿੱਗਾ ਟਰੱਕ
ਡਰਾਈਵਰ ਦੀ ਮੌਤ ਕੈਲੰਡਰ ਬਚਿਆ
ਰੋਹਿਤ ਗੁਪਤਾ
ਗੁਰਦਾਸਪੁਰ 20 ਜਨਵਰੀ 2025- ਦੇਰ ਰਾਤ ਗੁਰਦਾਸਪੁਰ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬੱਸ ਸਟੈਂਡ ਨੇੜੇ ਇੱਕ ਟਰੱਕ ਦਾ ਟਾਇਰ ਫਟਣ ਦੇ ਕਰਕੇ ਟਰੱਕ ਪੁੱਲ ਤੋਂ ਹੇਠਾਂ ਆ ਡਿੱਗਿਆ ਜਿਸ ਕਾਰਨ ਡਰਾਈਵਰ ਟਰਾਲੇ ਵਿੱਚ ਹੀ ਫਸਿਆ ਰਹਿ ਗਿਆ ਤੇ ਉਸਦੀ ਮੌਤ ਹੋ ਗਈ ਜਦਕਿ ਟਰੱਕ ਦਾ ਅਗਲਾ ਸ਼ੀਸ਼ਾ ਟੁੱਟਣ ਕਰਕੇ ਕਲਿੰਡਰ ਦੀ ਬਾਹਰ ਨਿਕਲ ਆਇਆ। ਟਰਾਲੇ ਦੇ ਕੈਲੰਡਰ ਪਿਊਸ਼ ਪਟੇਲ ਨੇ ਦੱਸਿਆ ਕਿ ਟਰਾਲਾ ਜੰਮੂ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਅਤੇ ਅੰਮ੍ਰਿਤਸਰ ਤੋਂ ਉਹਨਾਂ ਨੇ ਡਰਮ ਟਰੱਕ ਵਿੱਚ ਲੋਡ ਕਰਨੇ ਸੀ। ਮ੍ਰਿਤਕ ਟਰਾਲਾ ਚਾਲਕ ਦੀ ਪਹਿਚਾਨ ਲਖਣਉ ਦੇ ਰਹਿਣ ਵਾਲੇ ਮਨੀਸ਼ ਪਟੇਲ ਦੇ ਤੋਰ ਤੇ ਹੋਈ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਖਮੀ ਕੈਲੰਡਰ ਨੂੰ ਹਸਪਤਾਲ ਭੇਜਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ