ਕਰਤਾਰਪੁਰ ਲਾਂਘੇ ਸਬੰਧੀ ਗੱਲਬਾਤ ਸਬੰਧੀ ਅਗਲੀ ਮੀਟਿੰਗ 2 ਅਪ੍ਰੈਲ ਨੂੰ ਵਾਹਗਾ 'ਤੇ
ਮਨਪ੍ਰੀਤ ਸਿੰਘ ਜੱਸੀ
ਅਟਾਰੀ, 14 ਮਾਰਚ , 2019 :ਅਟਾਰੀ ਆਈ.ਸੀ.ਪੀ. ਸਰਹੱਦ ਤੇ ਦੋਵੇਂ ਦੇਸ਼ਾਂ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਗੱਲਬਾਤ ਕਰਨ ਲਈ ਦੋਵਾਂ ਦੇਸ਼ਾਂ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਵਲੋਂ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਤਕਨੀਕੀ ਮਾਹਿਰਾਂ ਨਾਲ ਜਿਥੇ ਗੱਲਬਾਤ ਕੀਤੀ ਗਈ। ਉਥੇ ਲਾਂਘੇ ਵੀਜ਼ਾ ਸ਼ਰਤਾਂ ਤੇ ਵੀ ਗੱਲਬਾਤ ਹੋਈ। ਕਰਤਾਰਪੁਰ ਲਾਂਘੇ ਸਬੰਧੀ ਅਗਲੀ ਮੀਟਿੰਗ 2 ਅਪ੍ਰੈਲ ਨੂੰ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਜੋ ਕਿ ਇਹ ਮੀਟਿੰਗ ਵਾਹਗਾ ਵਿਖੇ ਰੱਖੀ ਜਾਵੇਗੀ। ਜਿਸ ਵਿਚ ਮੁੜ ਤੋਂ ਦੋਵਾਂ ਦੇਸ਼ਾਂ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਅਤੇ ਵਫਦ ਹਿੱਸਾ ਲੈਣਗੇ। ਕੁਝ ਸਮੇਂ ਤੱਕ ਅਟਾਰੀ ਸਰਹੱਦ ਤੇ ਇਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ।