ਨਵਜੋਤ ਸਿੱਧੂ ਲਾਹੌਰ ਪੁੱਜੇ ,ਭਾਰਤ-ਪਾਕ ਕ੍ਰਿਕਟ ਸ਼ੁਰੂ ਕਰਨ ਦੀ ਕੀਤੀ ਵਕਾਲਤ
ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿਚ ਹਿੱਸਾ ਲੈਣ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਪਹੁੰਚ ਗਏ ਹਨ।
ਸਿੱਧੂ ਨੇ ਕਿਹਾ ਕਿ ਉਹ ਛੋਟੀਆਂ ਗੱਲਾਂ ਵਿਚ ਨਹੀਂ ਪੈਣਾ ਚਹੁੰ ਦੇ। ਉਹ ਬੜੀ ਵੱਡੀ ਗੱਲ ਆਖ ਰਹੇ ਹਨ ਕਿ ਧਰਮ ਨੂੰ ਰਾਜਨੀਤੀ ਦੇ ਚਸ਼ਮੇ ਨਾਲ ਨਾ ਵੇਖੋ। ਉਨ੍ਹਾਂ ਕਿਹਾ ਕਿ ਕਿਹੜਾ ਧਰਮ ਹੈ, ਜਿਹੜਾ ਕਿਸੇ ਦੂਸਰੇ ਧਰਮ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨ ਉਤੇ ਜਾਣ ਤੋਂ ਰੋਕਦਾ ਹੈ।
ਉਨ੍ਹਾਂ ਕਿਹਾ ਕਿ ਸਿਆਸੀ ਲੋਕ ਭਾਵੇਂ ਕੁਝ ਮਰਜ਼ੀ ਕਰਨ, 90 ਫੀਸਦੀ ਲੋਕ ਇਸ ਹੱਕ ਵਿਚ ਹਨ ਕਿ ਦੋਵਾਂ ਦੇਸ਼ਾਂ ਵਿਚ ਪ੍ਰੇਮ ਭਾਵਨਾ ਵਧੇ। ਸਿਆਸੀ ਲੋਕ ਸਿਰਫ ਇਸ ਕੰਮ ਦਾ ਸਿਹਰਾ ਆਪਣੇ ਸਿਰ ਲੈਣ ਦੀਆਂ ਕੋਸ਼ਿਸ਼ ਕਰ ਰਹੇ ਹਨ ਤੇ ਇਸ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
ਉਨ੍ਹਾਂ ਇਹ ਮੰਗ ਉਠਾਈ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਰਿਕਤ ਮੈਚ ਫਿਰ ਤੋਂ ਸ਼ੁਰੂ ਹੋਣੇ ਚਾਹੀਦੇ ਹਨ .
ਲਾਈਵ ਵੀਡਿਓ ਦੇਖਣ ਲਈ ਨਿਊਜ਼ 18 ਪੰਜਾਬ ਲਿੰਕ :
https://www.facebook.com/News18Punjab/videos/201646397404701/?t=1