ਫਾਈਲ ਫੋਟੋ
ਕਰਤਾਰਪੁਰ ਗਲਿਆਰਾ - ਪਾਕਿਸਤਾਨ ਦੀ ਵੱਡੀ ਸਫ਼ਲਤਾ, ਸਿੱਖ ਕੌਮ ਦਾ ਸੁਪਨਾ ਹੋਇਆ ਪੂਰਾ - ਫੈਜ਼ਲ
ਇਸਲਾਮਾਬਾਦ, 28 ਨਵੰਬਰ 2018 - ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਬੁੱਧਵਾਰ ਨੂੰ ਕਰਤਾਰਪੁਰ ਗਲਿਆਰਾ ਖੁੱਲ੍ਹਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਕਿਸਤਾਨ ਲਈ ਵੱਡੀ ਪ੍ਰਾਪਤੀ ਹੈ ਅਤੇ ਸਿੱਖ ਕੌਮ ਦਾ ਸੁਪਨਾ ਸੱਚ ਹੋਇਆ ਹੈ।
ਬੁਲਾਰੇ ਨੇ ਇਸਲਾਮਾਬਾਦ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਲਾਹੌਰ ਨੂੰ ਕਰਤਾਰਪੁਰ ਗਲਿਆਰੇ ਦੇ ਨੀਂਹ ਪੱਥਰ ਸਮਾਗਮ 'ਚ ਸ਼ਾਮਲ ਹੋਣ ਲਈ ਜਾਣ ਤੋਂ ਪਹਿਲਾਂ ਕਿਹਾ ਕਿ ਅੱਜ ਇਕ ਇਤਿਹਾਸਕ ਦਿਨ ਹੈ ਅਤੇ ਇਹ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਘੱਟ ਗਿਣਤੀ ਦੇ ਅਧਿਕਾਰਾਂ ਅਤੇ ਹੱਕਾਂ ਲਈ ਅਹਿਮ ਕਦਮ ਹੈ। "
ਉਨ੍ਹਾਂ ਕਿਹਾ ਕਿ ਇਹ ਇਕ ਮਹੱਤਵਪੂਰਨ ਸਮਾਂ ਹੈ ਜੋ ਪਾਕਿਸਤਾਨ ਅਤੇ ਭਾਰਤ ਦੋਵਾਂ ਲਈ ਕਈ ਮੌਕੇ ਖੋਲੇਗਾ। ਫੈਜ਼ਲ ਨੇ ਕਿਹਾ ਕਿ ਇਹ ਗਲਿਆਰਾ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੀਆਂ ਆਪਣੀਆਂ ਪਵਿੱਤਰ ਜਗ੍ਹਾ ਦੇ ਦੌਰੇ ਕਰਨ ਦੀ ਸੁਵਿਧਾ ਦੇਵੇਗਾ।
ਫੈਜ਼ਲ ਨੇ ਕਿਹਾ ਕਿ ਕਾਰੀਡੋਰ ਦਾ ਨਿਰਮਾਣ ਨਵੰਬਰ ਵਿਚ ਗੁਰੂ ਨਾਨਕ ਦੇਵ ਜੀ ਦੇ ਅਗਲੇ ਜਨਮ ਦਿਹਾੜੇ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ।
ਡਾ. ਫੈਸਲ ਵੱਲੋਂ ਟਵੀਟ ਵੀ ਕੀਤਾ ਗਿਆ, ਹੇਠ ਦੇਖੋ :-
Dr Mohammad Faisal@ForeignOfficePk
@ForeignOfficePk
The journey begins. We move towards the peace which has remained elusive. A huge success for #Pakistan. A dream coming true for the Sikhs #Kartarpur #Islamabad #PakistanKartarpurSpirit