ਚੰਡੀਗੜ੍ਹ, 21 ਅਗਸਤ 2018 -ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਦੀ ਪਾਕਿਸਤਾਨ ਫੇਰੀ ਤੋਂ ਬਾਅਦ ਵਿਵਾਦ ਇੰਨੇ ਵਧ ਗਏ ਕਿ ਸਿੱਧੂ ਨੂੰ ਅੱਜ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰਨੀ ਪਈ। ਸਿੱਧੂ ਨੇ ਪ੍ਰੈੱਸ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀ ਕੁਝ ਕਿਹਾ ਖਾਸ, ਹੇਠ ਪੜ੍ਹੋ :-
- ਸਿੱਧੂ ਨੇ ਕਿਹਾ ਕਿ ਉਹ ਆਪਣੀ ਹਾਈਕਮਾਨ ਤੋਂ ਬਗੇਰ ਕਿਸੇ ਦੀ ਨਹੀਂ ਸੁਣਦੇ, ਜੋ ਵੀ ਕੋਈ ਇਸ ਮੁੱਦੇ 'ਤੇ ਸਿਆਸੀ ਰੋਟੀਆਂ ਸੇਕ ਰਿਹਾ ਹੈ ਉਹ ਇੰਝ ਕਰਨਾ ਬੰਦ ਕਰੇ।
- ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪਾਕਿਸਤਾਨ ਜਾਣ 'ਤੇ ਇੰਨਾ ਬਵਾਲ ਮਚਿਆ ਹੋਇਆ ਹੈ ਤਾਂ ਭਾਰਤ ਪਾਕਿਸਤਾਨ ਨਾਲ ਆਪਣੇ ਸਾਰੇ ਸਬੰਧ ਤੋੜ ਦੇਵੇ, ਫਿਰ ਕਿਉਂ ਭਾਰਤ ਪਾਕਿਸਤਾਨ ਨਾਲ ਟੇਬਲ ਸਾਂਝੇ ਕਰਦਾ ਹੈ ਤੇ ਕਿਉਂ ਉਸ ਨਾਲ ਕੋਈ ਸਬੰਧ ਰੱਖਦਾ ਹੈ।
- ਸਿੱਧੂ ਨੇ ਪਾਕਿਸਤਾਨ ਜਾਣ 'ਤੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਭਾਰਤ ਸਰਕਾਰ ਤੋਂ ਆਗਿਆ ਲਈ ਗਈ ਸੀ ਜਿਸਦੀ ਜਾਣਕਾਰੀ ਅੱਧੀ ਰਾਤ ਨੂੰ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਫੋਨ ਕਰਕੇ ਉਨ੍ਹਾਂ ਨੂੰ ਦਿੱਤੀ ਸੀ।
- ਸਿੱਧੂ ਨੇ ਕਿਹਾ ਕਿ ਹਿੰਦੁਸਤਾਨ ਬਹੁਤ ਵੱਡਾ ਹੈ ਪਰ ਦਿਲ ਬਹੁਤ ਛੋਟੇ ਨੇ, ਕਿ ਜੋ ਇਸ ਗੱਲ ਨੂੰ ਇੰਨਾ ਵੱਡਾ ਮੁੱਦਾ ਬਣਾ ਲਿਆ।
- ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਵੀ ਗਏ ਸੀ ਪਾਕਿਸਤਾਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤਾਂ ਬਿਨਾ ਬੁਲਾਏ ਚਲੇ ਗਏ ਸੀ, ਉਦੋਂ ਕਿਉਂ ਕੋਈ ਨਹੀਂ ਬੋਲਿਆ ?
- ਉਨ੍ਹਾਂ ਕਿਹਾ ਲੋਕ ਰਾਜਨੀਤਿਕ ਰੋਟੀਆਂ ਸੇਕਣੀਆਂ ਬੰਦ ਕਰਨ। ਉਹ ਕੋਈ ਸਿਆਸੀ ਟੂਰ 'ਤੇ ਨਹੀਂ ਸਨ ਗਏ ਸਗੋਂ ਆਪਣੇ ਬੇਲੀ ਦੇ ਬੁਲਾਏ 'ਤੇ ਮਹਿਮਾਨ ਵਜੋਂ ਗਏ ਸਨ।
ਸਿੱਧੂ ਦੀ ਪੂਰੀ ਪ੍ਰੈੱਸ ਵਾਰਤਾ ਸੁਣਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-