ਚੰਡੀਗੜ੍ਹ 17 ਦਸੰਬਰ 2018 : ਪੰਜਾਬੀ ਕਲਚਰਲ ਕੌਂਸਲ ਨੇ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਗੁਰਦਵਾਰਾ ਸ੍ਰੀ ਕਰਤਾਰਪੁਰਸਾਹਿਬ ਲਈ ਵਿਸ਼ੇਸ਼ਲਾਂਘੇ ਦੇ ਖੁੱਲਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸੂਝ ਅਤੇ ਮਿਲਵਰਤਣ ਵਾਲੇ ਮਾਹੌਲ ਦੀ ਸਿਰਜਣਾ ਨੂੰ ਦੇਖਦਿਆਂ ਦੁਵੱਲੇ ਵਪਾਰ ਨੂੰ ਹੋਰ ਹੁਲਾਰਾ ਦੇਣ ਲਈ ਹੁਸੈਨੀਵਾਲਾ (ਫ਼ਿਰੋਜ਼ਪੁਰ) ਤੇ ਸਾਦਕੀ (ਫ਼ਜ਼ਿਲਕਾ) ਸਰਹੱਦੀ ਲਾਂਘੇ ਵੀ ਖੋਲਣ ਲਈ ਚਾਰਾਜੋਈ ਸ਼ੁਰੂ ਕੀਤੀ ਜਾਵੇ ਜਿਸ ਨਾਲ ਪੰਜਾਬੀ ਅਤੇ ਭਾਰਤ ਦੇ ਕਿਸਾਨ, ਸਨਅਤਕਾਰ ਅਤੇ ਵਪਾਰੀ ਆਪਣੀਆਂ ਵਸਤਾਂ ਅਟਾਰੀ ਸਮੇਤ ਤਿੰਨੇ ਸਰਹੱਦੀ ਸੜਕੀ ਲਾਂਘਿਆਂ ਰਾਹੀਂ ਪਾਕਿਸਤਾਨ ਰਸਤੇ ਹੋਰਨਾਂ ਮੁਲਕਾਂ ਨੂੰ ਭੇਜ ਕੇ ਖੁਸ਼ਹਾਲ ਹੋ ਸਕਦੇ ਹਨ। ਕੌਂਸਲ ਨੇ ਯਾਤਰੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪਾਕਿਸਤਾਨ ਨੂੰ ਜੋੜਦੇ ਡੇਰਾ ਬਾਬਾ ਨਾਨਕ ਤੇ ਹੂਸੈਨੀਵਾਲਾ ਦੇ ਪੁਰਾਣੇ ਰੇਲ ਲਾਂਘੇ ਵੀ ਮੁੜ੍ਹ ਚਾਲੂ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਇੱਕ ਬਿਆਨ ਵਿੱਚ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਕਿਹਾ ਕਿ ਦੋਹਾਂ ਮੁਲਕਾਂ ਖਾਸ ਕਰ ਦੋਹਾਂ ਪੰਜਾਬਾਂਦੇਕਿਸਾਨ, ਸਨਅਤਕਾਰ ਅਤੇ ਵਪਾਰੀ ਬਹੁਤ ਚਿਰਾਂ ਤੋਂ ਖਾਹਸ਼ਮੰਦ ਹਨ ਕਿ 'ਰੈੱਡਕਲਿਫਲਾਈਨ'ਦੇਦੋਵਾਂਪਾਸਿਆਂਦੇਪੰਜਾਬਾਂਵਿਚਕਾਰਆਪਸੀਵਪਾਰਨੂੰਉਤਸ਼ਾਹਿਤਕੀਤਾਜਾਣਾਚਾਹੀਦਾਹੈਕਿਉਂਕਿਇਸ ਖਿੱਤੇ ਅੰਦਰਦੁਵੱਲੇ ਵਪਾਰ ਵਿਚਬਹੁਤਜਿਆਦਾਸਮਰੱਥਾਅਤੇ ਲੋੜਹੈ।
ਉਨਾਂ ਕਿਹਾ ਕਿ ਪੰਜਾਬੀ ਵਪਾਰੀਆਂ ਨੂੰ ਗਿਲਾ ਹੈ ਇਸ ਵਕਤ ਗਵਾਂਢੀ ਮੁਲਕ ਨਾਲ ਵਪਾਰਲਈਸਿਰਫ਼ਅਟਾਰੀਸਰਹੱਦੀ ਲਾਂਘਾ ਹੀਖੁੱਲ੍ਹਾ ਹੈ ਪਰ ਉਸ ਰਸਤੇ ਵੀ ਵਪਾਰ ਨੂੰ ਪੂਰੀ ਤਰਾਂ ਉਤਸ਼ਾਹਤ ਨਹੀਂ ਕੀਤਾ ਜਾ ਰਿਹਾ ਕਿਉਂਕਿ ਸੰਗਠਿਤ ਚੈਕ ਪੋਸਟ ਅਟਾਰੀ ਵਿਖੇ ਸੁਖਾਲੇ ਵਪਾਰ ਨਾਲ ਸਬੰਧਿਤ ਵਾਧੂ ਵਿਸ਼ੇਸ਼ ਸਹੂਲਤਾਂ ਦੀ ਅਣਹੋਂਦ ਹੈ ਜਿਸ ਕਰਕੇ ਵਸਤਾਂ ਦੀ ਬਰਾਮਦ ਅਤੇ ਦਰਾਮਦ ਬਹੁਤੀ ਸੁਸਤ ਹੋਣ ਕਰਕੇ ਵਪਾਰੀ ਵਰਗ ਨਿਰਾਸ਼ ਹੈ। ਵੇਰਵੇ ਦਿੰਦਿਆਂ ਕੌਂਸਲ ਦੇ ਚੇਅਰਮੈਨ ਨੇ ਕਿਹਾ ਕਿ ਸਾਲ 2017-18 ਦਰਮਿਆਨ ਅਟਾਰੀ ਲਾਂਘੇ ਰਾਹੀਂ ਬਰਾਮਦ ਤੇ ਦਰਾਮਦ ਕ੍ਰਮਵਾਰ 744 ਕਰੋੜ ਰੁਪਏ ਤੇ 3,404 ਕਰੋੜ ਰੁਪਏ ਰਹੀ ਜਦਕਿ 2014-15 ਵਿੱਚ ਇਹ ਅੰਕੜਾ ਕ੍ਰਮਵਾਰ 2,117 ਕਰੋੜ ਰੁਪਏ ਅਤੇ 2,368 ਕਰੋੜ ਰੁਪਏ ਸੀ।
ਕੌਂਸਲ ਦੀ ਦਲੀਲ ਹੈ ਕਿ ਕਰਤਾਰਪੁਰਲਾਂਘਾ (ਕੋਰੀਡੋਰ)ਖੋਹਲਣਾਇਕਬਹੁਤਵਧੀਆਕਦਮਹੈਅਤੇਇਸ ਨੇ ਦੋਵੇਂ ਪਾਸੇ ਦੇਵਸਨੀਕਾਂ ਅੰਦਰ ਬਹੁਤਸਦਭਾਵਨਾਪੈਦਾਕੀਤੀਹੈ।ਇਸ ਲਈ ਜੇਕਰ ਅਟਾਰੀ ਵਾਂਗ ਹੁਸੈਨੀਵਾਲਾ ਤੇ ਸਾਦਕੀ ਸਰਹੱਦੀ ਲਾਂਘੇ ਵੀ ਵਪਾਰ ਲਈ ਖੁੱਲ੍ਹ ਜਾਣ ਤਾਂ ਪਾਕਿਸਤਾਨ ਦੇ ਖੇਤੀ ਪ੍ਰਧਾਨ ਮੁਲਕ ਹੋਣ ਕਰਕੇ ਭਾਰਤ ਦੇ ਕਿਸਾਨ ਤੇ ਸਨਅਤਕਾਰ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਦੁੱਗਣਾ ਵਾਧਾ ਕਰ ਸਕਦੇ ਹਨ ਕਿਉਂਕਿ ਲਹਿੰਦੇ ਪੰਜਾਬ ਨੂੰ ਖੇਤੀ ਤਕਨੀਕਾਂ ਅਤੇ ਆਧੁਨਿਕ ਸਹਾਇਕ ਧੰਦਿਆਂ ਦੀ ਅਤਿਅੰਤ ਲੋੜ ਹੈ ਜਿਸ ਲਈ ਚੜ੍ਹਦਾ ਪੰਜਾਬ ਇਹ ਖੱਪਾ ਪੂਰਾ ਕਰਨ ਦੇ ਪੂਰੀ ਤਰਾਂ ਸਮਰੱਥ ਹੈ।
ਹਰਜੀਤ ਗਰੇਵਾਲ ਨੇ ਕਿਹਾ ਕਿ ਇਸ ਵੇਲੇ ਪੰਜਾਬਦੇਉਦਯੋਗਪਤੀਅਤੇ ਵਪਾਰੀਕਾਂਡਲਾ(ਗੁਜਰਾਤ)ਜਾਂਨਾਵਾਸ਼ੇਵਾ(ਮਹਾਰਾਸ਼ਟਰ) ਸਥਿਤਬੰਦਰਗਾਹਾਂਰਾਹੀਂ ਕਾਰੋਬਾਰ ਕਰਦੇ ਹਨਜਿੱਥੇਇਹਮਾਲਕਰਾਚੀਬੰਦਰਗਾਹਅਤੇਫਿਰਪਾਕਿਸਤਾਨੀਪੰਜਾਬਭੇਜਿਆਜਾਂਦਾਹੈਜੋ ਕਿ ਮਹਿੰਗਾ ਸੌਦਾ ਹੈ ਅਤੇ ਵਸਤਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ। ਇਸ ਤਰਾਂ ਪੰਜਾਬ ਵਿਚਲੇ ਤਿੰਨੇ ਸਰਹੱਦੀ ਲਾਂਘੇ ਖੁੱਲਣ ਨਾਲਸਿਰਫ਼40-50ਕਿਲੋਮੀਟਰਦੀ ਦੂਰੀ ਨਾਲਹੀ ਸਮਾਨਦਰਾਮਦ ਅਤੇਬਰਾਮਦਹੋਸਕਦਾਹੈ। ਉਨਾਂ ਕਿਹਾ ਕਿ ਅਟਾਰੀ ਰਾਹੀਂ ਜ਼ਮੀਨੀ ਰਸਤੇ ਦੁਵੱਲੇ ਵਪਾਰ ਦਾ ਪੂਰਾ ਨਾ ਖੁੱਲਣਾ ਪੰਜਾਬ ਅਤੇ ਇੱਥੋਂ ਦੇ ਕਾਰੋਬਾਰੀਆਂ ਅਤੇ ਵਪਾਰੀਆਂ ਨਾਲ ਸਿੱਧਾ ਧੱਕਾ ਹੈ ਕਿਉਂਕਿ ਜੇਕਰ ਪ੍ਰਧਾਨ ਮੰਤਰੀ ਦੇ ਜੱਦੀ ਸੂਬੇਗੁਜਰਾਤਦੀਕਾਂਡਲਾ ਬੰਦਰਗਾਹ ਪਾਕਿਸਤਾਨ ਨਾਲ ਦੁਵੱਲੇ ਵਪਾਰ ਲਈ ਸਾਰਾ ਸਾਲ ਖੁੱਲੀ ਰਹਿ ਸਕਦੀ ਹੈ ਤਾਂ ਅਟਾਰੀ-ਵਾਹਗਾ ਲਾਂਘੇ ਰਾਹੀਂ 24 ਘੰਟੇ ਵਪਾਰ ਕਰਨ ਵਿੱਚ ਕੀ ਦਿੱਕਤ ਹੈ।
ਕੌਂਸਲ ਆਗੂ ਦਾ ਕਹਿਣਾ ਹੈ ਕਿਹਜ਼ਾਰਾਂਕਿਲੋਮੀਟਰਦੂਰੀ ਰਾਹੀਂ ਵਸਤਾਂ ਢੋਣ ਦੀ ਥਾਂਪੰਜਾਬ ਦੇ ਲਾਂਘਿਆਂ ਰਾਹੀਂ ਨਾਸਿਰਫਦੁਵੱਲੇਕਾਰੋਬਾਰਨੂੰਸਫਲਤਾਮਿਲੇਗੀਸਗੋਂਸਮੇਂ ਦੀ ਬੱਚਤ ਹੋਣ ਦੇ ਨਾਲ-ਨਾਲ ਤੇਲ ਦੀ ਘੱਟ ਖੱਪਤ ਸਦਕਾ ਟਰੱਕਾਂ ਤੇ ਸਮੁੰਦਰੀ ਜਹਾਜਾਂ ਦੇ ਈਂਧਨ ਕਾਰਨਵਾਤਾਵਰਣ ਦੇ ਮਾੜੇ ਪ੍ਰਭਾਵਾਂ ਸਮੇਤ ਹਵਾ ਤੇ ਪਾਣੀ ਦੇ ਪ੍ਰਦੂਸ਼ਣਤੋਂ ਵੀ ਬਚਿਆ ਜਾ ਸਕੇਗਾ।
ਪੰਜਾਬੀ ਕਲਚਰਲ ਕੌਂਸਲ ਨੇ ਮੰਗ ਕੀਤੀ ਹੈ ਕਿ ਸਥਾਨਕ ਵਪਾਰਕਪ੍ਰਤੀਨਿਧਮੰਡਲਾਂ, ਉਦਯੋਗਿਕਤੇਵਪਾਰਕਚੈਂਬਰਾਂ, ਪੀਐਚਡੀਚੈਂਬਰਆਫਕਾਮਰਸ,ਸੀ.ਆਈ.ਆਈ., ਨਿਰਮਾਤਾਅਤੇਕਾਰੋਬਾਰੀਆਂਨੂੰਖੁੱਲੇ ਅਤੇ ਲੰਮੀ ਮਿਆਦ ਦੇਵੀਜ਼ੇ ਦਿੱਤੇ ਜਾਣਤਾਂ ਜੋ ਉਹ ਅੰਤਰਾਸ਼ਟਰੀ ਵਪਾਰ ਲਈ ਮੌਕੇ ਤਲਾਸ਼ ਸਕਣਕਿਉਂਕਿਪੰਜਾਬ ਦੇ ਵੱਡੇ ਸਨਅਤੀ ਸ਼ਹਿਰਾਂਵਿੱਚੋਂਖੇਡਾਂ ਦਾ ਸਮਾਨ,ਆਟੋਕੰਪਨੀਆਂ,ਫਾਰਮਮਸ਼ੀਨਰੀਅਤੇਸਾਈਕਲਕੰਪਨੀਆਂਦਾ ਉਚ ਪਾਏ ਦਾ ਸਮਾਨ ਤਿਆਰ ਹੁੰਦਾ ਹੈਅਤੇ ਵਾਧੂ ਅਨਾਜ ਦੀ ਪੈਦਾਵਾਰ ਹੁੰਦੀ ਹੈਜਿਸ ਕਰਕੇ ਪਾਕਿਸਤਾਨਨਾਲਵਪਾਰਦੀਵੱਡੀਸਮਰੱਥਾਹੈਅਤੇਪੰਜਾਬਨੂੰਇਸਤੋਂਬੇਹੱਦਲਾਭਪ੍ਰਾਪਤਹੋ ਸਕਦਾ ਹੈ।
ਹਰਜੀਤ ਸਿੰਘ ਗਰੇਵਾਲ, ਚੇਅਰਮੈਨ ਪੰਜਾਬੀ ਕਲਚਰਲ ਕਾਉਂਸਲ