ਕਾਂਗਰਸੀ ਮੰਤਰੀਆਂ ਨੂੰ ਕੇਂਦਰ ਦੀ ਅਕਾਲੀਆਂ ਨੂੰ ਦਿੱਤੀ ਤਵੱਜੋ ਖਟਕੀ - ਰੋਸ ਵਜੋਂ ਬੈਠੇ ਭੂੰਜੇ
ਡੇਰਾ ਬਾਬਾ ਨਾਨਕ, 26 ਨਵੰਬਰ 2018- ਕੇਂਦਰ ਵੱਲੋਂ ਅਕਾਲੀ ਦਲ ਨੂੰ ਲੋੜ ਤੋਂ ਵੱਧ ਦਿੱਤੀ ਜਾ ਰਹੀ ਤਵੱਜੋ ਤੋਂ ਪ੍ਰੇਸ਼ਾਨ ਕਾਂਗਰਸੀ ਮੰਤਰੀਆਂ ਨੇ ਭੂੰਜੇ ਪੰਡਾਲ 'ਚ ਹੀ ਡੇਰੇ ਲਾ ਲਏ। ਅੱਜ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਮੌਕੇ ਕਾਂਗਰਸੀ ਮੰਤਰੀ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਲੋੜ ਤੋਂ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ। ਪਹਿਲਾਂ ਨੀਂਹ ਪੱਥਰ 'ਤੇ ਲਿਖੇ ਨਾਵਾਂ ਕਾਰਨ ਵੀ ਮਾਮਲਾ ਕਾਫੀ ਭਖ ਗਿਆ ਸੀ। ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਾਂਗਰਸੀ ਮੰਤਰੀ ਰੋਸ ਵਜੋਂ ਪੰਡਾਲ 'ਚ ਹੇਠਾਂ ਹੀ ਬੈਠੇ ਹਨ, ਜਦਕਿ ਮੁੱਖ ਮਹਿਮਾਨ ਵੈਂਕਹਿਆ ਨਾਇਡੂ ਕੈਪਟਨ ਅਮਰਿੰਦਰ ਸਟੇਜ 'ਤੇ ਮੌਜੂਦ ਹਨ।