ਗੁਰਭਜਨ ਗਿੱਲ
ਡੇਰਾ ਬਾਬਾ ਨਾਨਕ, 26 ਨਵੰਬਰ 2018 - ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਮੌਕੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਇੱਕ ਪਾਸੇ ਜਿਥੇ ਅੱਜ ਉਹ ਪਿਆਰ ਦਾ ਪੈਗਾਮ ਦੇਣ ਦਾ ਆਗਾਜ਼ ਕਰਨ ਜਾ ਰਹੇ ਨੇ, ਉਥੇ ਹੀ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਵਰਗੇ ਅਫਸਰ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ। ਕੈਪਟਨ ਨੇ ਕਿਹਾ ਕਿ ਪਾਕਿਸਤਾਨੀ ਫੌਜ ਮੁਖੀ ਬਾਜਵਾ ਉਨ੍ਹਾਂ ਤੋਂ ਬਹੁਤ ਪਿਛੇ ਹੈ।'
ਉਨ੍ਹਾਂ ਕਿਹਾ ਕਿ ਹਰ ਫੌਜੀ ਨੂੰ ਪਤਾ ਕਿ ਦੂਜਾ ਫੌਜੀ ਕੀ ਸੋਚਦਾ ਹੈ। ਉਨ੍ਹਾਂ ਜਨਰਲ ਬਾਜਵਾ ਨੂੰ ਫਿਟਕਾਰ ਪਾਉਂਦਿਆਂ ਕਿਹਾ ਕਿਸ ਨੇ ਸਿਖਾਇਆ ਕਿ ਤੁਸੀਂ ਆ ਕੇ ਸਾਡੇ ਹਿੰਦੁਸਾਤਾਨੀ ਜਵਾਨਾਂ ਨੂੰ ਸਨਾਈਪਰਾਂ ਨਾਲ ਮਾਰ ਦਿੁੳ। ਕਿਸੇ ਸਿਖਾਇਆ ਪਠਾਨਕੋਟ 'ਚ ਆ ਕੇ ਜਾਂ ਦੀਨਾਨਗਰ 'ਚ ਆ ਕੇ ਮਾਰ ਦਿਉ। ਜਾਂ ਅੰਮ੍ਰਿਸਰ 'ਚ ਨਾਮ ਜਾਪ ਕਰ ਰਹੇ ਲੋਕਾਂ 'ਤੇ ਗ੍ਰਨੇਡ ਸੁਟਵਾ ਕੇ ਮਾਰ ਦਿਉ। ਉਨ੍ਹਾਂ ਕਿਹਾ ਕਿ ਨਿਰਦੋਸ਼ਾਂ ਨੇ ਕੀ ਵਿਗਾੜਿਆ ਕਿਸੇ ਦਾ ?
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਕਿਸੇ ਬਾਜਵੇ ਨੂੰ ਇੱਧਰ ਨਹੀਂ ਆਉਣ ਦੇਣਗੇ।
ਉਨ੍ਹਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਦਾ ਪਿਆਰ ਦਾ ਪੈਗਾਮ ਹੈ ਤੇ ਮਾਰ ਧਾੜ ਵਾਲੀਆਂ ਗੱਲਾਂ ਬੰਦ ਕਰੋ। ਉਨ੍ਹਾਂ ਕਿਹਾ ਕਿ, ''ਮੈਂ ਇਸੇ ਕਰਕੇ ਪਾਕਿਸਤਾਨ ਨਹੀਂ ਜਾ ਰਿਹਾ। ਪਹਿਲਾਂ ਮੈਂ ਇਕ ਸਿੱਖ ਹਾਂ, ਮੇਰਾ ਦਿਲ ਮੰਨਦਾ ਹੈ ਕਿ ਉਧਰ ਜਾਵਾਂ, ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਹਾਂ ਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਮੇਰਾ ਧਰਮ ਹੈ।'' ਕੈਪਟਨ ਨੇ ਕਿਹਾ ਕਿ ਬਾਜਵਾ ਜਿਹੇ ਲੋਕ ਚਾਹੁੰਦੇ ਨੇ ਕਿ ਇਧਰ ਆ ਕੇ ਮਾਹੌਲ ਖਰਾਬ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੇ ਕੋਲ ਤਾਕਤ ਹੈ, ਉਦੋਂ ਤੱਕ ਉਹ ਬਾਜਵਾ ਵਰਗੇ ਜਨਰਲਾਂ 'ਤੇ ਪੂਰੀ ਸਖਤੀ ਵਰਤਣਗੇ। ਉਨ੍ਹਾਂ ਪਾਕਿਸਤਾਨੀ ਫੌਜ ਨੂੰ ਪ੍ਰਧਾਨ ਮੰਤਰੀ ਅਧੀਨ ਕਰਨ ਦੀ ਵੀ ਗੱਲ ਆਖੀ।
- ਨਿਰੰਕਾਰੀ ਹਮਲਾ , ਬੁਜ਼ਦਿਲੀ
- ਮਾਸੂਮਾਂ ਤੇ ਗੋਲੀ ਚਲਾਉਣੀ , ਕੀ ਲਾਭ , ਸ਼ਰਮ ਆਉਣੀ ਚਾਹੀਦੀ
- ਬਾਜਵਾ ਨੂੰ ਚੁਣੌਤੀ -ਬਾਜ਼ ਆਵੇ ਨਹੀਂ ਤਾਂ ਮੂੰਹ ਤੋੜਵਾਂ ਜਵਾਬ ਦੇਵਾਂਗੇ
- ਪਿਆਰ ਦਾ ਪੈਗ਼ਾਮ ਸਿੱਖੋ -ਪਹਿਲੀ ਪਾਤਸ਼ਾਹੀ
- ਦਿਲ ਮੇਰਾ ਕਰਦਾ ਕਰਤਾਰ ਜਾਂ ਲਈ ਪਰ ਮੈਂ ਮੁੱਖ ਮੰਤਰੀ , ਮੇਰਾ ਧਰਮ ਮੇਰੇ ਦਿਲ ਵਿਚ
- ਮੇਰੀ ਡਿਊਟੀ ਹੈ ਪੰਜਾਬ ਵਿਚ ਸ਼ਾਂਤੀ ਰੱਖਣਾ
- ਫ਼ੌਜ ਦੇ ਅਧੀਨ ਆਈ ਐਸ ਆਈ - ਉਹੀ ਕਸ਼ਮੀਰ ਚ
- 26 /11 ਵੀ ਯਾਦ ਕਰਾਇਆ
- ਇਮਰਾਨ ਖਾਨ ਆਪਣੀ ਫੌਜ ਨੂੰ ਕਾਬੂ ਕਰੇ -
- ਸਬਰ ਦੀ ਹੱਦ ਹੈ - ਭਾਰਤੀ ਫੌਜ ਤਿਆਰ ਹੈ
- ਜੰਗ ਨਹੀਂ ਚਾਹੁੰਦੇ ਪਰ ਬਾਜ਼ ਨਹੀਂ ਆਏ ਤਾਂ ਮੂੰਹ ਤੋੜ ਦੇਵਾਂਗੇ ਜਵਾਬ
- ਸੋਸ਼ਲ ਮੀਡੀਆ ਤੇ ਅਪੀਲਾਂ ਦਾ ਦਿੱਤਾ ਜਵਾਬ
- ਉਨਾ ਚਿਰ ਨਹੀਂ ਪਾਕਿਸਤਾਨ ਚ ਨਹੀਂ , ਜਿੰਨਾ ਚਿਰ ਸ਼ਾਂਤੀ ਨਹੀਂ