ਇਸਲਾਮਾਬਾਦ, 19 ਸਤੰਬਰ 2018 - ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਕਰਤਾਰਪੁਰ ਲਾਂਘੇ ਬਾਰੇ ਬਿਆਨ ਸਾਹਮਣੇ ਆਇਆ ਹੈ ਜਿਸ 'ਚ ਉਨ੍ਹਾਂ ਕਰਤਾਰਪੁਰ ਲਾਂਘੇ ਬਾਰੇ ਭਾਰਤ ਨਾਲ ਕੋਈ ਵੀ ਰਸਮੀ ਗੱਲਬਾਤ ਨਾ ਹੋਣ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਵੱਲੋਂ ਇਸ ਮੁੱਦੇ 'ਤੇ ਕੋਈ ਗੱਲਬਾਤ ਕਰਨ ਦਾ ਪ੍ਰਸਤਾਵ ਰੱਖਿਆ ਜਾਵੇਗਾ ਤਾਂ ਉਹ ਵਿਚਾਰ ਜਰੂਰ ਕਰਨਗੇ।
ਸਿੱਧੂ ਖਿਲਾਫ ਪਹਿਲਾਂ ਹੀ ਵਿਰੋਧੀਆਂ ਵੱਲੋਂ ਸ਼ਬਦੀ ਹਮਲੇ ਕੀਤੇ ਜਾ ਰਹੇ ਸਨ। ਨਵਜੋਤ ਸਿੱਧੂ ਨੇ ਕਿਹਾ ਕਿ ਉਸ ਨੇ ਕਦੀ ਇਹ ਦਾਅਵਾ ਨਹੀਂ ਕੀਤਾ ਹੈ ਕਿ ਪਾਕਿਸਤਾਨ ਨੇ ਭਾਰਤ ਸਰਕਾਰ ਨੂੰ ਰਸਮੀ ਤੌਰ 'ਤੇ ਪੱਤਰ ਭੇਜਿਆ ਸੀ। ਉਨ੍ਹਾਂ ਨੇ ਸਿਰਫ ਪਾਕਿਸਤਾਨੀ ਫੌਜ ਦੇ ਮੁਖੀ ਅਤੇ ਪਾਕਿਸਤਾਨ ਸੂਚਨਾ ਮੰਤਰੀ ਦੇ ਬਿਆਨਾਂ ਦੇ ਅਧਾਰ 'ਤੇ ਗੱਲ ਕੀਤੀ ਸੀ ਜਿਨ੍ਹਾਂ ਵਿਚ ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਆਪਣੀ ਇੱਛਾ ਅਤੇ ਸਹਿਮਤੀ ਪ੍ਰਗਟਾਈ ਸੀ।
ਉਨ੍ਹਾਂ ਨੇ ਕਿਹਾ ਕਿ ਇਹ ਕੋਈ ਰਸਮੀ ਸੰਚਾਰ ਨਹੀਂ ਸੀ। ਇਸੇ ਕਰਕੇ ਸਿੱਧੂ ਵੱਲੋਂ ਸੁਸ਼ਮਾ ਸਵਰਾਜ ਕੋਲ ਇਹ ਮਾਮਲਾ ਪਾਕਿਸਤਾਨ ਨਾਲ ਰਸਮੀ ਤੌਰ 'ਤੇ ਉਠਾਉਣ ਲਈ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇ ਭਾਰਤ ਸਰਕਾਰ ਨੇ ਪਹਿਲਕਦਮੀ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਇਮਰਾਨ ਸਰਕਾਰ ਵੱਲੋਂ ਸਕਾਰਾਤਮਕ ਪ੍ਰਤੀਕਿਰਿਆ ਦੀ ਉਮੀਦ ਸੀ।
ਵੀਡੀਓ ਦੇਖਣ ਲਈ ਹੇਠ ਲਿੰਕ ਤੇ ਕਲਿਕ ਕਰੋ :-