ਨਵੀਂ ਦਿੱਲੀ, 18 ਸਤੰਬਰ 2018 - ਕਰਤਾਰਪੁਰ ਸਾਹਿਬ ਲਾਂਘਾ ਮਾਮਲੇ ਨੂੰ ਲੈ ਕੇ ਕਾਂਗਰਸ ਮੰਤਰੀ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਹੈ। ਜਿਸ ਵਿਚ ਉਨ੍ਹਾਂ ਮੰਗ ਕੀਤੀ ਹੈ ਕਿ ਪਾਕਿਸਤਾਨ ਵਿਚ ਕਰਤਾਪੁਰ ਸਾਹਿਬ ਵਾਲਾ ਲਾਂਘਾ ਭਾਰਤ ਲੈ ਲਵੇ।
ਬਾਜਵਾ ਨੇ ਕਿਹਾ ਕਿ ਜੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਚਾਹੁਣ ਤਾਂ ਭਾਰਤ- ਪਾਕਿਸਤਾਨ ਆਪਸ 'ਚ ਜ਼ਮੀਨ ਦਾ ਤਬਾਦਲਾ ਕਰ ਲੈਣ। ਉਨ੍ਹਾਂ ਕਿਹਾ ਕਿ ਜਿੰਨੀ ਜ਼ਮੀਨ ਕਰਤਾਰਪੁਰ ਸਾਹਿਬ ਤੱਕ ਪਾਕਿਸਤਾਨ ਦੀ ਲੱਗਦੀ ਹੈ, ਉਨ੍ਹੀ ਜ਼ਮੀਨ ਭਾਰਤ ਪਾਕਿਸਤਾਨ ਤੋਂ ਲੈ ਲਵੇ ਤੇ ਕਿਤੇ ਹੋਰ ਇਸ ਜ਼ਮੀਨ ਨੂੰ ਪਾਕਿਸਤਾਨ ਨੂੰ ਦੇ ਦੇਵੇ।
ਬਾਜਵਾ ਦੇ ਲਿਖੇ ਪ੍ਰਧਾਨ ਮੰਤਰੀ ਨੂੰ ਖਤ 'ਤੇ ਸਿਆਸਤ ਭਖ ਗਈ ਹੈ। ਅਕਾਲੀ ਦਲ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਬਾਜਵਾ ਤੇ ਪਾਕਿਸਤਾਨ ਦੇ ਜਨਰਲ ਬਾਜਵਾ ਆਪਸ 'ਚ ਪਤਾ ਨਹੀਂ ਕੋਈ ਰਿਸ਼ਤੇਦਾਰ ਹਨ, ਜਿਹੜਾ ਅਜਿਹੀਆਂ ਗੱਲਾਂ ਕਰ ਰਹੇ ਹਨ। ਬੀਬੀ ਬਾਦਲ ਨੇ ਕਿਹਾ ਕਿ ਪਹਿਲਾਂ ਸਿੱਧੂ ਅਜਿਹੀਆਂ ਗੱਲਾਂ ਕਰਦਾ ਸੀ ਤੇ ਹੁਣ ਬਾਜਵਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਕਾਂਗਰਸ ਸਰਕਾਰ ਨੂੰ ਇਹੋ ਜਿਹੇ ਮਾਮਲਿਆਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ।
ਬਾਜਵਾ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖੀ ਚਿੱਠੀ ਹੇਠ ਦੇਖੋ :-