ਦੇਸ਼ ਅਜ਼ਾਦੀ ਜਸ਼ਨ ਮਨਾਉਣ ਵਿੱਚ ਰੁਝਾ-ਰਾਜ ਸਭਾ ਮੈਂਬਰ ਸੰਤ ਸੀਚੇਵਾਲ ਲੋਕਾਂ ਦੀਆਂ ਜਿੰਦਗੀਆਂ ਬਚਾਉਣ ਵਿੱਚ ਲੱਗੇ
- ਸੰਤ ਸੀਚੇਵਾਲ ਨੇ ਸਾਂਗਰ ਪਿੰਡ ਵਿੱਚੋਂ ਬੱਚਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ
- ਹੜ੍ਹ ਵਿੱਚ ਘਿਰੇ ਪਿੰਡਾਂ ਵਿੱਚੋਂ ਸੇਵਾਦਾਰ 125 ਤੋਂ ਵੱਧ ਲੋਕਾਂ ਨੂੰ ਪਹੁੰਚਾ ਚੁੱਕੇ ਹਨ ਸੁਰੱਖਿਅਤ ਥਾਵਾਂ ‘ਤੇ
- ਬਿਆਸ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਲੋਕਾਂ ਦੀ ਪ੍ਰੇਸ਼ਾਨੀ ਵੀ ਵਧੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,14 ਅਗਸਤ 2025 - ਦੇਸ਼ ਜਦੋਂ ਅਜ਼ਾਦੀ ਦੇ ਜਸ਼ਨ ਮਨਾਉਣ ਵਿੱਚ ਰੁਝਿਆ ਹੋਇਆ ਹੈ ਤਾਂ ਇੱਕ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਲੋਕਾਂ ਦੀ ਜਿੰਦਗੀਆਂ ਬਚਾਉਣ ਵਿੱਚ ਲੱਗਾ ਹੋਇਆ ਹੈ ।ਬਿਆਸ ਦਰਿਆ ਵਿਚ ਵੱਧ ਰਹੇ ਪਾਣੀ ਦੇ ਪੱਧਰ ਨੇ ਪੀੜਤ ਪਿੰਡਾਂ ਦੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸਵੇਰੇ 8 ਵਜੇ ਤੋਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਉਚਾ ਹੋਣ ਕਾਰਨ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਵਿੱਚ ਲੱਗੇ ਹੋਏ ਸਨ।ੳਨ੍ਹਾਂ ਪਿੰਡ ਸਾਂਗਰਾ ਵਿੱਚੋਂ ਇੱਕ ਪਰਿਵਾਰ ਦੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਲਿਆਂਦਾ। ਸੰਤ ਸੀਚੇਵਾਲ ਦੇ ਸੇਵਾਦਾਰਾਂ ਨੇ ਪਿਛਲੇ ਤਿੰਨ ਦਿਨਾਂ ਵਿੱਚ ਮੰਡ ਇਲਾਕੇ ਦੇ ਪਿੰਡਾਂ ਵਿੱਚੋਂ 125 ਤੋਂ ਵੱਧ ਵਸਨੀਕਾਂ ਨੂੰ ਬਾਹਰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ।ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਆਪ ਵੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਪਹਿਲ ਦੇ ਅਦਾਰ ‘ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਤਾਇਨਾਤ ਰਹਿਣ ਦੀਆਂ ਹਦਾਇਤਾਂ ਦੇ ਰਹੇ ਹਨ ਤੇ ਉਨ੍ਹਾਂ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਨ ਤੇ ਖ਼ਾਸ ਕਰਕੇ ਡਰੇਨਜ਼ ਵਿਭਾਗ ਨਾਲ।
ਪਿੰਡ ਸਾਂਗਰਾ ਵਿੱਚ ਮੋਟਰਬੋਟ ਰਾਹੀ ਪਹੁੰਚੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਾਲ ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ, ਸੁਲਤਾਨਪੁਰ ਲੋਧੀ ਦੀ ਐਸਡੀਐਮ ਕਾਲੀਆ ,ਐਸਪੀ ਕਪੂਰਥਲਾ ਗੁਰਪ੍ਰੀਤ ਸਿਮਘ ਤੇ ਡੀਐਸਪੀ ਹਰਗੁਰਦੇਵ ਸਿੰਘ ਵੀ ਹਾਜ਼ਰ ਸਨ। ਪਿੰਡ ਸਾਂਗਰਾ ਵਿੱਚ ਇੱਕ ਘਰ ਵਿੱਚੋ ਦੋ ਬੱਚਿਆਂ ਨੂੰ ਉਨ੍ਹਾਂ ਦੀ ਮਾਤਾ ਸਮੇਤ ਬਾਹਰ ਲਿਆਂਦਾ।ਇਸ ਘਰ ਦੇ ਆਲੇ ਦੁਆਲੇ ਕਈ ਥਾਂਵਾਂ ‘ਤੇ 5 ਤੋਂ 7 ਫੁੱਟ ਤੱਕ ਪਾਣੀ ਚੜ੍ਹਿਆ ਹੋਇਆ ਹੈ।ਮੰਡ ਵਿੱਚ ਜਿਹੜੇ 8 ਤੋਂ 10 ਪਿੰਡ ਪਾਣੀ ਵਿੱਚ ਘਿਰੇ ਹੋਏ ਹਨ ਉਨ੍ਹਾਂ ਵਿੱਚ ਪਸ਼ੂਆਂ ਦਾ ਬੜਾ ਔਖਾ ਹੋਇਆ।ਸਾਂਗਰ ਪਿੰਡ ਦੀ ਇੱਕ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ 10 ਮੱਝਾਂ ਹਨ ਤੇ ਕਈ ਮੱਝਾਂ ਸੂਣ ਵਾਲੀਆਂ ਹਨ।ਜੇ ਪਾਣੀ ਹੋਰ ਵੱਧ ਜਾਂਦਾ ਹੈ ਤਾਂ ਮਾਲ ਡੰਗਰ ਨੂੰ ਬਾਹਰ ਲਿਜਾਣਾ ਔਖਾ ਹੋ ਜਾਵੇਗਾ।ਉਧਰ ਕਪੂਰਥਲਾ ਪ੍ਰਸ਼ਾਸ਼ਨ ਅਨੁਸਾਰ 300 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁਚਾਇਆ ਗਿਆ ਹੈ ਤੇ ਕਈ ਪਰਿਵਾਰ ਅਜੇ ਵੀ ਆਪਣੇ ਘਰਾਂ ਵਿੱਚ ਹੀ ਰਹਿਣ ਨੂੰ ਪਹਿਲ ਦੇ ਰਹੇ ਹਨ।
ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਪਹਿਲਾਂ ਹੀ ਵਧਿਆ ਹੋਇਆ ਸੀ, ਜੋ ਹੁਣ 1.25 ਲੱਖ ਕਿਊਸਿਕ ਤੱਕ ਹੋਰ ਵਧ ਗਿਆ ਹੈ, ਜਿਸ ਕਾਰਨ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ 22 ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਡਰੇਨੇਜ ਵਿਭਾਗ ਦੇ ਐਸਡੀਓ ਨੇ ਦੱਸਿਆ ਕਿ ਪਾਣੀ ਦਾ ਪੱਧਰ ਵਧਣ ਨਾਲ ਪਹਿਲਾਂ ਹੀ ਪਾਣੀ ਵਿੱਚ ਡੁੱਬੇ ਹੋਏ ਪਿੰਡਾਂ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ, ਜਿੱਥੇ 5 ਤੋਂ 7 ਫੁੱਟ ਪਾਣੀ ਖੜ੍ਹਾ ਹੈ ਅਤੇ ਪਿਛਲੇ ਤਿੰਨ ਦਿਨਾਂ ਤੋਂ ਹੜ੍ਹਾਂ ਦੀ ਸਥਿਤੀ ਇਹੀ ਬਣੀ ਹੋਈ ਹੈ।
ਿੲਸ ਦੌਰਾਨ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੇ ਸੇਵਾਦਾਰ ਨੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਪਿੰਡ ਬਾਉਪੁਰ ਦੇ ਲਗਭਗ 125 ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। ਸੀਚੇਵਾਲ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਹੜ੍ਹ ਪ੍ਰਭਾਵਿਤ ਵਿਅਕਤੀਆਂ ਲਈ ਕਮਿਊਨਿਟੀ ਰਸੋਈ ਦਾ ਪ੍ਰਬੰਧ ਕੀਤਾ ਹੈ ਅਤੇ ਜਾਨਵਰਾਂ ਲਈ ਚਾਰਾ ਵੀ ਉਪਲਬਧ ਕਰਵਾਇਆ ਹੈ। 100 ਫੁੱਟ ਚੌੜੇ ਪਾੜ ਨੂੰ ਬੰਦ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ ਕਿਉਂਕਿ ਦਰਿਆ ਦੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਅਤੇ ਪਾੜ ਨੂੰ ਬੰਦ ਕਰਨ ਦਾ ਕੰਮ ਉਦੋਂ ਸ਼ੁਰੂ ਹੋਵੇਗਾ ਜਦੋਂ ਪਾਣੀ ਦਾ ਪੱਧਰ ਘਟੇਗਾ ਅਤੇ ਵਿਭਾਗ ਪਾੜ ਨੂੰ ਬੰਦ ਕਰਨ ਲਈ ਰੇਤ ਦੀਆਂ ਬੋਰੀਆਂ ਤਿਆਰ ਕਰ ਰਿਹਾ ਸੀ, ਐਸਡੀਓ ਨੇ ਕਿਹਾ। ਸਭ ਤੋਂ ਵੱਧ ਪ੍ਰਭਾਵਿਤ ਪਿੰਡ ਬਾਉਪੁਰ, ਬਾਉਪੁਰ ਕਦੀਮ, ਜਦੀਦ ਅਤੇ ਸਾਂਗਰਾ ਹਨ, ਜਿੱਥੇ ਖੜ੍ਹੀਆਂ ਝੋਨੇ ਦੀਆਂ ਫਸਲਾਂ ਪੰਜ ਤੋਂ ਛੇ ਫੁੱਟ ਪਾਣੀ ਵਿੱਚ ਡੁੱਬ ਗਈਆਂ ਸਨ। ਇਸ ਦੌਰਾਨ, ਸੀਚੇਵਾਲ ਨੇ ਰਾਹਤ ਸਮੱਗਰੀ ਪਹੁੰਚਾਉਣ ਲਈ ਦੋ ਮੋਟਰ ਕਿਸ਼ਤੀਆਂ ਸੇਵਾ ਵਿੱਚ ਲਗਾਈਆਂ ਹਨ।
ਉਧਰ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਡਰੇਨੇਜ, ਮਾਲ, ਸਿਹਤ ਅਤੇ ਪਸ਼ੂ ਪਾਲਣ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਵਿੱਚ ਸਹਾਇਤਾ ਕਰਨ ਅਤੇ ਕਿਸੇ ਵੀ ਚੁਣੌਤੀ ਦਾ ਤੁਰੰਤ ਨਿਪਟਾਰਾ ਕਰਨ ਲਈ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਡਰੇਨੇਜ ਵਿਭਾਗ ਨੂੰ ਧੁੱਸੀ ਬੰਨ੍ਹ ਦੀ ਨਿਰੰਤਰ ਨਿਗਰਾਨੀ ਰੱਖਣ, ਜਿਸ ਵਿੱਚ ਰਾਤ ਦੀ ਗਸ਼ਤ ਵੀ ਸ਼ਾਮਲ ਹੈ।