ਸਰਦਾਰ ਜੀ ਸਲੂਟ ਹੈ ਤੁਹਾਨੂੰ! ਸ਼ਹਿਰ ਨੂੰ ਸਾਫ਼ ਕਰਨ ਲਈ ਚਲਾਈ ਨਿਵੇਕਲੀ ਮੁਹਿੰਮ
ਕੂੜੇ ਦੇ ਢੇਰਾਂ ਕਾਰਨ ਸ਼ਹਿਰ ਨੂੰ ਸਫਾਈ ਦੇ ਮਾਮਲੇ ਵਿੱਚ ਮਿਲਿਆ ਸਭ ਤੋਂ ਨਿਚਲਾ ਨੰਬਰ ਤਾਂ ਸਰਦਾਰ ਜੀ ਨੇ ਸਾਰੇ ਸ਼ਹਿਰ ਦੇ ਕੂੜੇ ਦਾ ਕਰਤਾ ਹੱਲ
ਲੱਖਾਂ ਰੁਪਏ ਦੀ ਜਗ੍ਹਾ ਦੇ ਕੇ ਲਗਾਣਾ ਸ਼ੁਰੂ ਕਰਤਾ ਸਾਰੇ ਸ਼ਹਿਰ ਦਾ ਕੂੜਾ
ਰੋਹਿਤ ਗੁਪਤਾ
ਗੁਰਦਾਸਪੁਰ , 13 ਅਗਸਤ 2025-ਗੁਰਦਾਸਪੁਰ ਵਿੱਚ ਲੰਮੇ ਸਮੇਂ ਤੋਂ ਕੂੜੇ ਦੀ ਸਮੱਸਿਆ ਤੋਂ ਲੋਕ ਕਾਫੀ ਪਰੇਸ਼ਾਨ ਸਨ ਕਿਉਂਕਿ ਜਿਲਾ ਪ੍ਰਸ਼ਾਸਨ ਦੇ ਕੋਲੋਂ ਕੂੜਾ ਸਾੰਭਣ ਲਈ ਕੋਈ ਢੁਕਵੀਂ ਜਗ੍ਹਾ ਨਾਂ ਹੋਣ ਕਰਕੇ ਪੂਰੇ ਸ਼ਹਿਰ ਅੰਦਰ ਗੰਦਗੀ ਫੈਲੀ ਹੋਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਜਦੋਂ ਆਮ ਆਦਮੀ ਪਾਰਟੀ ਦੇ ਜਿਲਾ ਟਰੇਡ ਵਿੰਗ ਦੇ ਇੰਚਾਰਜ ਸਿਮਰਜੀਤ ਸਿੰਘ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਕੁੜੇ ਨੂੰ ਸਾਂਭਣ ਦੇ ਲਈ ਆਪਣੀ ਖੁਦ ਦੀ ਜਗ੍ਹਾ ਦਿੱਤੀ ਹੈ । ਦੱਸ ਦਈਏ ਕਿ ਕੂੜਾ ਸਾਂਭਣ ਦੀ ਕੋਈ ਵਾਜਿਬ ਜਗਹਾ ਨਾ ਹੋਣ ਕਾਰਨ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਲੱਗੇ ਦਿਖਾਈ ਦਿੰਦੇ ਹਨ ਜਿਸ ਕਾਰਨ ਸਫਾਈ ਦੇ ਮਾਮਲੇ ਵਿੱਚ ਗੁਰਦਾਸਪੁਰ ਸ਼ਹਿਰ ਨੂੰ ਸਭ ਤੋਂ ਹੇਠਲਾ 166 ਵਾਂ ਨੰਬਰ ਮਿਲਿਆ ਸੀ । ਹੁਣ ਜਗਹਾ ਮਿਲਣ ਕਾਰਨ ਕੂੜਾ ਸਾਂਭਿਆ ਵੀ ਜਾਵੇਗਾ ਅਤੇ ਇਸ ਜਗਹਾ ਤੇ ਡੀ ਕੰਪੋਜ ਵੀ ਕੀਤਾ ਜਾਵੇਗਾ।
ਇਸ ਮੌਕੇ ਸਿਮਰਨਜੀਤ ਸਿੰਘ ਸਾਬ ਨੇ ਕਿਹਾ ਕਿਹਾ ਕਿ ਉਹ ਆਪਣੀ ਇਸ ਜਗ੍ਹਾ ਦੇ ਵਿੱਚ ਚਾਰ ਤੋਂ ਪੰਜ ਮਹੀਨੇ ਤੱਕ ਕੂੜਾ ਜਾ ਸਾਂਭਣਗੇ ਅਤੇ ਬਾਅਦ ਵਿੱਚ ਉਸਨੂੰ ਡੀ ਕੰਪੋਜ ਵੀ ਕੀਤਾ ਜਾਵੇਗਾ ਤਾਂ ਜੋ ਬਦਬੂ ਨਾ ਫੈਲੇ ਉਹਨਾਂ ਕਿਹਾ ਕਿ ਜਦੋਂ ਤੱਕ ਜਿਲਾ ਪ੍ਰਸ਼ਾਸਨ ਦੇ ਕੋਲੋਂ ਕੋਈ ਢੁਕਵਾਂ ਪ੍ਰਬੰਧ ਨਹੀਂ ਹੁੰਦਾ ਉਹਨਾਂ ਨੇ ਇਹ ਫੈਸਲਾ ਤਾਂ ਲਿਆ ਕਿ ਸ਼ਹਿਰ ਵਿੱਚ ਬਿਮਾਰੀਆਂ ਅਤੇ ਬਦਬੂ ਨਾ ਫੈਲੇ ਇਸ ਲਈ ਉਹਨਾਂ ਕਿਹਾ ਕਿ ਕੂੜੇ ਨੂੰ ਸਾਂਭਣਾ ਹਰ ਇੱਕ ਦਾ ਨੈਤਿਕ ਫਰਜ਼ ਬਣਦਾ ਹੈ ।ਇਸ ਲਈ ਹਰ ਇੱਕ ਨੂੰ ਰਾਜਨੀਤਿਕ ਤੋਂ ਉੱਪਰ ਉੱਠ ਕੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।