'Gunned Down' Olympian
ਕਿਤਾਬ-ਚਰਚਾ: ਮੁਲਕ ਦਾ ਹੀਰੋ ਵੀ ਸੀ ..ਪਰ ਹਉਮੈ ਤੇ ਅੜਬ ਸੁਭਾਅ ਨੇ ਕੀਤਾ ਦੁਖਦਾਈ ਅੰਤ ਪ੍ਰਿਥੀਪਾਲ ਸਿੰਘ ਦਾ
ਹਾਕੀ ਲੈਜੈਂਡ ਪ੍ਰਿਥੀਪਾਲ ਸਿੰਘ ਦੀ ਉਤਾਰ-ਚੜ੍ਹਾਵਾਂ ਭਰੀ ਜ਼ਿੰਦਗੀ ਅਤੇ ਅਣਕਿਆਸੇ ਅੰਤ ‘ਤੇ ਲਿਖੀ ਕਿਤਾਬ 'ਗਨਡ ਡਾਊਨ" ‘ ਰਿਲੀਜ਼
“ਪੈਨਲਟੀ ਕਿੰਗ” ਦੀ ਮਾਣਮੱਤੀ ਗਾਥਾ, ਵਿਵਾਦਾਂ ਚ ਘਿਰੀ ਹਸਤੀ ਅਤੇ 1983 ਦੀ PAU ਕੈਂਪਸ ਹਿੰਸਾ ਦਾ ਬਿਰਤਾਂਤ ਪੇਸ਼ ਕੀਤਾ ਹੈ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 12 ਅਗਸਤ 2025: "ਗਨਡ ਡਾਊਨ: ਦ ਰਾਈਜ਼ ਐਂਡ ਫਾਲ ਆਫ ਪ੍ਰਿਥੀਪਾਲ ਸਿੰਘ – ਇੰਡੀਅਨ ਹਾਕੀ ਪੈਨਲਟੀ ਕਿੰਗ" ਨਾਮਕ ਕਿਤਾਬ, ਜੋ ਮਹਾਨ ਹਾਕੀ ਖਿਡਾਰੀ ਪ੍ਰਿਥੀਪਾਲ ਸਿੰਘ ਦੇ ਸ਼ਾਨਾਮੱਤੇ ਜੀਵਨ ਅਤੇ ਦੁਖਦਾਈ ਅੰਤ ਦੀ ਕਹਾਣੀ ਦਰਸਾਉਂਦੀ ਹੈ, ਦਾ ਅੱਜ ਇੱਥੇ ਰਿਲੀਜ਼ ਕੀਤਾ ਗਿਆ।ਸੰਦੀਪ ਮਿਸ਼ਰਾ ਵੱਲੋਂ ਲਿਖੀ ਇਸ ਕਿਤਾਬ ਵੱਲੋਂ ਵਿਦਵਾਨਾਂ ਤੇ ਮਾਹਰਾਂ ਵੱਲੋਂ ਉਨ੍ਹਾਂ ਦੇ ਸ਼ਾਨਦਾਰ ਪਰ ਵਿਵਾਦਿਤ ਸਫ਼ਰ ‘ਤੇ ਵਿਚਾਰ-ਚਰਚਾ ਕੀਤੀ ਗਈ।
ਬੁਲਾਰਿਆਂ ਨੇ ਸਰਵਸੰਮਤੀ ਨਾਲ ਪ੍ਰਿਥੀਪਾਲ ਸਿੰਘ ਨੂੰ ਭਾਰਤ ਦੇ ਮਹਾਨ ਹਾਕੀ ਹੀਰਿਆਂ ‘ਚੋਂ ਇੱਕ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਨਾ ਦੱਸਿਆ। ਪਰ ਉਨ੍ਹਾਂ ਨੇ ਉਨ੍ਹਾਂ ਸ਼ਖ਼ਸੀਅਤ ਦੇ ਵਿਵਾਦਿਤ ਤੇ ਨਹੀਂ-ਪੱਖੀ ਪੱਖਾਂ ਨੂੰ ਵੀ ਉਜਾਗਰ ਕੀਤਾ, ਖ਼ਾਸ ਕਰਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵਿੱਚ ਡਾਇਰੈਕਟਰ ਸਟੂਡੈਂਟਸ ਵੈੱਲਫੇਅਰ ਦੇ ਤੌਰ ‘ਤੇ ਕਾਰਜਕਾਲ ਦੌਰਾਨ। ਉਨ੍ਹਾਂ ਦੀ ਹਉਮੈ , ਹੰਕਾਰ, ਅੜੀਅਲ ਸੁਭਾਉ ਅਤੇ ਵਿਰੋਧੀ ਵਿਦਿਆਰਥੀ ਧੜਿਆਂ ਨਾਲ ਪੱਖਪਾਤ ਕਰਨ ਵਾਲਾ ਰਵੱਈਆ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਵੱਡੇ ਕੱਦ ਤੇ ਹਾਵੀ ਹੋ ਗਿਆ । ਪ੍ਰਿਥੀਪਾਲ ਅਤੇ ਉਸ ਦੀ ਸਰਪ੍ਰਸਤੀ ਹੇਠਲੇ ਸਟੂਡੈਂਟ ਗੁੱਟ ਅਤੇ ਦੂਜੇ ਪਾਸੇ PSU ਨੇਤਾ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਅਗਵਾਈ ਵਾਲੇ ਵਿਦਿਆਰਥੀ ਸਮੂਹ ਵਿਚਲਾ ਟਕਰਾਅ ਅਤੇ ਤਣਾਅ ਦਾ ਨਤੀਜਾ PAU ਵਿਚਲੀ ਘਾਤਕ ਹਿੰਸਾ ਚਾਹੀਦਾ ਨਿਕਲਿਆ ਜਿਸ ਵਿਚ ਰੰਧਾਵਾ , ਕੈਂਪਸ ਦੇ ਹੀ ਖਿਡਾਰੀ ਸਟੂਡੈਂਟ ਪਿਆਰਾ ਸਿੰਘ ਅਤੇ ਅੰਤ ਨੂੰ 1983 ਵਿੱਚ ਪੀਏਯੂ ਕੈਂਪਸ ‘ਚ ਹੀ ਪ੍ਰਿਥੀਪਾਲ ਸਿੰਘ ਂ ਦੀ ਹੱਤਿਆ ਨਾਲ ਸਿਰੇ ‘ਤੇ ਪੁੱਜਿਆ . ਵਿਦਿਆਰਥੀ ਨੇਤਾ ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਡਾਇਰੈਕਟਰ ਪ੍ਰਿਥੀਪਾਲ ਦੀ ਸ਼ਹਿ ਅਤੇ ਇਕ ਵਿਸ਼ੇਸ਼ ਪਾਰਟੀ ਦੀ ਸਰਪ੍ਰਸਤੀ ਵਾਲੇ ਧੜੇ ਨੇ ਅਗਵਾ ਕਰ ਕੇ ਕਤਲ ਕਰ ਦਿੱਤਾ ਸੀ ਜਦੋਂ ਪਿਆਰਾ ਸਿੰਘ ਨੂੰ ਕੈਂਪਸ ਵਿਚ ਵੀ ਅਪ੍ਰੈਲ 1983 ਵਿਚ ਗੋਲੀ ਮਾਰ ਦਿੱਤੀ ਗਈ ਸੀ. ਇਸ ਤੋਂ ਇਕ ਮਹੀਨਾ ਬਾਅਦ ਮੈਂ 1983 ਵਿਚ ਕੈਂਪਸ ਵਿਚ ਵੀ ਪੈਨਲਟੀ ਕਿੰਗ ਪ੍ਰਿਥੀਪਾਲ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ . ਸ਼ਾਇਦ ਇਸੇ ਲਈ ਹੀ ਲੇਖਕ ਨੇ ਕਿਤਾਬ ਦਾ ਨਾਂ "Gunned Down" ਰੱਖਿਆ ਇਸ ਮੌਕੇ ਪ੍ਰਿਥੀਪਾਲ ਸਿੰਘ ਦੇ ਖੇਡ ਜੀਵਨ ਅਤੇ PAU ਲੁਧਿਆਣਾ ਵਿਖੇ ਹੋਏ ਕਤਲ ਬਾਰੇ ਵਿਸਥਾਰ ਵਿੱਚ ਚਰਚਾ ਹੋਈ।

ਪੈਨਲਟੀ ਕਾਰਨਰ ਕਿੰਗ ਵਜੋਂ ਜਾਣਿਆ ਜਾਂਦਾ ਪ੍ਰਿਥੀਪਾਲ ਸਿੰਘ ਤਿੰਨ ਓਲੰਪਿਕਸ (ਰੋਮ 1960, ਟੋਕੀਓ 1964 ਤੇ ਮੈਕਸੀਕੋ 1968) ਖੇਡਿਆ ਅਤੇ ਤਿੰਨੇ ਓਲੰਪਿਕਸ ਵਿੱਚ ਟਾਪ ਸਕੋਰਰ ਰਿਹਾ ਤੇ ਤਿੰਨੇ ਰੰਗਾਂ ਦਾ ਮੈਡਲ (ਗੋਲਡ, ਸਿਲਵਰ ਤੇ ਕਾਂਸੀ) ਜਿੱਤਿਆ।

ਪ੍ਰਿਥੀਪਾਲ ਸਿੰਘ ਦਾ ਜਨਮ ਵੰਡ ਤੋਂ ਪਹਿਲਾਂ ਨਨਕਾਣਾ ਸਾਹਿਬ (ਮੌਜੂਦਾ ਪਾਕਿਸਤਾਨ) ਦਾ ਸੀ। ਪ੍ਰਿਥੀਪਾਲ ਸਿੰਘ ਵਿਸ਼ਵ ਦਾ ਚੋਟੀ ਦਾ ਫੁੱਲ ਬੈਕ ਖਿਡਾਰੀ ਅਤੇ ਮਹਾਨ ਪੈਨਲਟੀ ਕਾਰਨਰ ਮਾਹਿਰਾਂ ਵਿੱਚੋਂ ਇੱਕ ਸੀ ਜਿਸ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਵਿਖੇ 20 ਮਈ 1983 ਦਾ ਕਤਲ ਕਰ ਦਿੱਤਾ ਗਿਆ ਸੀ।

ਇਸ ਮੌਕੇ ਹਾਕੀ ਇੰਡੀਆ ਦੇ ਪ੍ਰਧਾਨ ਅਤੇ ਓਲੰਪੀਅਨ ਕਪਤਾਨ ਦਿਲੀਪ ਟਿਰਕੀ ਵੱਲੋਂ ਉੜੀਸਾ ਦੇ ਹਾਕੀ ਖਿਡਾਰੀਆਂ ਬਾਰੇ ਛਪੀ ਪੁਸਤਕ “ਹਾਕੀ ਹੈ ਜ਼ਿੰਦਗੀ” ਦੀ ਕਾਪੀ ਵੀ ਭੇਂਟ ਕੀਤੀ ਗਈ।
ਕਿਤਾਬ ਅਤੇ ਪ੍ਰਿਥੀਪਾਲ ਦੇ ਖੇਡ ਜੀਵਨ, ਮੁਲਕ ਨੂੰ ਉਨ੍ਹਾਂ ਦੀ ਦੇਣ, ਉਨ੍ਹਾਂ ਦੇ ਸੁਭਾਅ ਅਤੇ PAU ਵਿਚ ਉਨ੍ਹਾਂ ਦੇ ਕਾਰ- ਵਿਹਾਰ ਬਾਰੇ ਚਰਚਾ ਕਰ ਵਾਲਿਆਂ ਵਿਚ PAU ਚ ਹੀ ਲੈਕਚਰਾਰ ਰਹੇ ਹਰਚਰਨ ਬੈਂਸ, ਹਾਕੀ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਪ੍ਰਗਟ ਸਿੰਘ ਅਤੇ ਪ੍ਰਿਥੀਪਾਲ ਨਾਲ ਹਾਕੀ ਖਿਡਾਰੀ ਹਰਬਿੰਦਰ ਸਿੰਘ ਵੀ ਸ਼ਾਮਲ ਸਨ।