ਮੇਰੀ ਦਾਦੀ ਮਾਂ ਸਰਦਾਰਨੀ ਤੇਜ ਕੌਰ ਗਰੇਵਾਲ ਬਟਵਾਰੇ ਦੇ ਸਮੇਂ ਰਾਹ ਵਿੱਚ ਚਲ ਬਸੀ ਸੀ, ਕਾਂਗਰਸ ਕਦੇ ਨਹੀਂ ਸਮਝੇਗੀ ਇਹ ਦਰਦ- ਗਰੇਵਾਲ
ਲੁਧਿਆਣਾ: 14 ਅਗਸਤ 2025
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਿੱਖ ਯੂਥ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ, ਨੇ ਅੱਜ ਕਾਂਗਰਸ ਪਾਰਟੀ ਅਤੇ ਬਟਵਾਰੇ ਦੀ ਤ੍ਰਾਸਦੀ ਵਿੱਚ ਉਸ ਦੀ ਇਤਿਹਾਸਕ ਭੂਮਿਕਾ ਦੀ ਨਿਖੇਧੀ ਕੀਤੀ ਹੈ।
ਉਹਨਾਂ ਕਿਹਾ, ਓ ਕਾਂਗਰਸ ਵਾਲਿਓ, ਸਾਡਾ ਦੇਸ਼ ਕਦੇ ਮਾਫ਼ ਨਹੀਂ ਕਰੇਗਾ ਅਤੇ ਕਦੇ ਨਹੀਂ ਭੁੱਲੇਗਾ ਉਹ ਧੋਖਾ ਜੋ ਤੁਸੀਂ ਅਤੇ ਤੁਹਾਡੇ ਰਾਜਨੀਤਿਕ ਪੂਰਵਜਾਂ ਨੇ ਭਾਰਤ ਨਾਲ ਕੀਤਾ। ਕਾਂਗਰਸ ਦੀ ਧੋਖੇਬਾਜ਼ੀ, ਨੇਹਰੂ ਦੀ ਸੱਤਾ ਲਈ ਸੁਆਰਥੀ ਲਾਲਚ ਅਤੇ ਮੁਸਲਿਮ ਲੀਗ ਦੀ ਜ਼ਹਿਰੀਲੀ ਵੰਡਵਾਦੀ ਰਾਜਨੀਤੀ, ਇਹੀ 1947 ਦੀ ਖੂਨੀ ਤ੍ਰਾਸਦੀ ਦੇ ਅਸਲੀ ਕਾਰਨ ਸਨ।
ਗਰੇਵਾਲ ਨੇ ਕਿਹਾ, ਲੱਖਾਂ ਬੇਗੁਨਾਹ ਹਿੰਦੂ, ਸਿੱਖ ਅਤੇ ਹੋਰ ਭਾਰਤੀ ਬੇਰਹਿਮੀ ਨਾਲ ਮਾਰੇ ਗਏ, ਇੱਜ਼ਤ ਲੁੱਟੀ ਗਈ ਅਤੇ ਆਪਣੇ ਪੁਸ਼ਤੈਨੀ ਘਰਾਂ ਤੋਂ ਬੇਦਖ਼ਲ ਕਰ ਦਿੱਤੇ ਗਏ ਅਤੇ ਇਸ ਜੁਰਮ ‘ਤੇ ਕਾਂਗਰਸ ਨੇਤ੍ਰਿਤਵ ਦੇ ਉਂਗਲੀਆਂ ਦੇ ਨਿਸ਼ਾਨ ਸਾਫ਼ ਦਿਖਦੇ ਹਨ। ਤੁਸੀਂ ਸੱਤਾ ਦੀ ਭੁੱਖ ਮਿਟਾਉਣ ਲਈ ਭਾਰਤ ਦੀ ਏਕਤਾ ਵੇਚ ਦਿੱਤੀ ਅਤੇ ਬੇਸ਼ਰਮੀ ਨਾਲ ਉਹਨਾਂ ਦੇ ਨਾਲ ਹੱਥ ਮਿਲਾ ਲਏ ਜੋ ਇਸ ਮਹਾਨ ਰਾਸ਼ਟਰ ਨੂੰ ਤੋੜਨਾ ਚਾਹੁੰਦੇ ਸਨ। ਇਹ ਸਿਰਫ਼ ਇੱਕ ਕਾਲਾ ਅਧਿਆਇ ਨਹੀਂ ਹੈ, ਇਹ ਭਾਰਤ ਦੀ ਆਤਮਾ ਦੇ ਖਿਲਾਫ਼ ਇੱਕ ਅਣਮਾਫ਼ੀਯੋਗ ਪਾਪ ਹੈ।
ਆਪਣੇ ਪਰਿਵਾਰ ਦੀ ਤ੍ਰਾਸਦੀ ਨੂੰ ਯਾਦ ਕਰਦੇ ਹੋਏ ਗਰੇਵਾਲ ਨੇ ਕਿਹਾ, “ਗਹਿਰੇ ਦੁੱਖ ਅਤੇ ਭਰੇ ਮਨ ਨਾਲ ਮੈਂ ਆਪਣੀ ਸਤਿਕਾਰਯੋਗ ਦਾਦੀ, ਸਰਦਾਰਨੀ ਤੇਜ ਕੌਰ ਗਰੇਵਾਲ ਨੂੰ ਯਾਦ ਕਰਦੇ ਹੋਏ ਭਾਵੁਕ ਸ਼ਬਦਾਂ ਵਿੱਚ ਯਾਦ ਕੀਤਾ ਕਿ ਜੋ ਬਟਵਾਰੇ ਦੌਰਾਨ ਪਾਕਿਸਤਾਨ ਤੋਂ ਭਾਰਤ ਆਉਂਦੇ ਹੋਏ, ਰਸਤੇ ਵਿੱਚ ਹੀ ਖੇਮਕਰਨ ਆ ਕੇ ਰਾਹ ਵਿੱਚ ਹੀ ਸਾਨੂੰ ਸਦਾ ਲਈ ਛੱਡ ਗਏ। ਅੱਜ ਵੀ ਇਹ ਪੀੜਾ ਤਾਜ਼ਾ ਹੈ, ਮੈਂ ਅਤੇ ਮੇਰੇ ਭਰਾ-ਭੈਣ ਕਦੇ ਉਹਨਾਂ ਦੇ ਹੱਥਾਂ ਦੀ ਗਰਮਾਹਟ ਅਤੇ ਗੋਦ ਦਾ ਨਿੱਘ ਮਾਣ ਨਹੀਂ ਸਕੇ। ਇਹ ਉਹ ਦੁੱਖ ਹੈ ਜਿਸ ਨੂੰ ਕਾਂਗਰਸ ਪਾਰਟੀ ਦੇ ਆਗੂ ਕਦੇ ਨਹੀਂ ਸਮਝ ਸਕਦੇ, ਉਹ ਸੰਤਾਪ ਅਤੇ ਨੁਕਸਾਨ ਜੋ ਸਾਡੇ ਪਰਿਵਾਰਾਂ ਨੇ ਉਹਨਾਂ ਦੇ ਧੋਖੇ ਕਾਰਨ ਬੰਟਵਾਰੇ ਵਿੱਚ ਸਹਿਆ ਹੈ।
ਉਹਨਾਂ ਕਿਹਾ, ਕਾਂਗਰਸ ਪਾਰਟੀ ਲਗਾਤਾਰ ਇਤਿਹਾਸ ਨੂੰ ਸਫ਼ੇਦ ਕਰਨ ਦੀ ਕੋਸ਼ਿਸ਼ ਕਰਦੀ ਹੈ, ਆਪਣੇ ਗੁਨਾਹਾਂ ਨੂੰ ਲੁਕਾਂਦੀ ਹੈ ਅਤੇ ਹੋਰਾਂ ‘ਤੇ ਦੋਸ਼ ਮੜ੍ਹਦੀ ਹੈ, ਪਰ ਸੱਚ ਖੂਨ ਵਿੱਚ ਲਿਖਿਆ ਗਿਆ ਹੈ। ਇਸ ‘ਬਟਵਾਰੇ ਦੀ ਵਿਭੀਸ਼ਿਕਾ ਸਮਰਪਣ ਦਿਵਸ’ ‘ਤੇ ਅਸੀਂ ਕਸਮ ਖਾਂਦੇ ਹਾਂ ਕਿ ਆਉਣ ਵਾਲੀਆਂ ਪੀੜੀਆਂ ਨੂੰ ਸੱਚਾਈ ਪਤਾ ਹੋਵੇਗੀ ਕਿ ਤੁਹਾਡੇ ਨੇਤਾ, ਸੱਤਾ ਦੇ ਨਸ਼ੇ ਵਿੱਚ, ਸਾਡੇ ਲੋਕਾਂ ਦੀਆਂ ਜਿੰਦਗੀਆਂ ਰਾਜਨੀਤਿਕ ਫਾਇਦੇ ਲਈ ਵੇਚ ਬੈਠੇ।
ਗਰੇਵਾਲ ਨੇ ਅੱਗੇ ਕਿਹਾ, ਅਸੀਂ ਤੁਹਾਨੂੰ ਇਹ ਇਤਿਹਾਸ ਮਿਟਾਉਣ ਨਹੀਂ ਦੇਵਾਂਗੇ। ਜਿਨ੍ਹਾਂ ਦਾ ਕਤਲੇਆਮ ਹੋਇਆ, ਉਹਨਾਂ ਦੀਆਂ ਕੁਰਬਾਨੀਆਂ ਹਮੇਸ਼ਾਂ ਯਾਦ ਰੱਖੀਆਂ ਜਾਣਗੀਆਂ ਅਤੇ ਕਾਂਗਰਸ ਦੀ ਸ਼ਰਮ ਭਰਿਆ ਕਾਰਨਾਮਾ ਹਮੇਸ਼ਾਂ ਇਸ ਦੇਸ਼ ਦੇ ਇਤਿਹਾਸ ਦੇ ਸਫ਼ਿਆਂ ਵਿੱਚ ਦਰਜ ਰਹੇਗਾ।