ਗੱਲਬਾਤ ਕਰਦੇ ਹੋਏ ਕੁਲਜੀਤ ਸਿੰਘ ਨਾਗਰਾ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 28 ਅਪ੍ਰੈਲ 2025 : ਬੀਤੇ ਦਿਨੀ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ ਅੱਤਵਾਦੀ ਹਮਲੇ ਵਿੱਚ 28 ਮਾਸੂਮ ਸੈਲਾਨੀਆ ਦੀਆ ਕੀਮਤੀ ਜਾਨਾ ਚਲੀਆ ਗਈਆ ਸਨ ਤੇ ਕਈ ਲੋਕ ਜਖਮੀ ਹੋਏ ਹਨ , ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਅੱਤਵਾਦੀਆ ਹਮਲੇ ਦੌਰਾਨ ਨਿਰਦੋਸ਼ ਲੋਕ ਆਪਣੀਆਂ ਜਾਨਾ ਗਵਾ ਗਏ ਹਨ , ਉਨਾਂ ਨੇ ਕਿਹਾ ਕਿ ਅੱਤਵਾਦੀਆ ਵੱਲੋਂ ਧਰਮ ਪੁੱਛ ਕੇ ਸੈਲਾਨੀਆ ਨੂੰ ਮਾਰਨਾ ਬੇਹੱਦ ਦੁਖਦ ਹੈ, ਇਸ ਅੱਤਵਾਦੀ ਹਮਲੇ ਨੇ ਸਮੁੱਚੇ ਦੇਸ਼ ਵਾਸੀਆ ਦੇ ਹਿਰਦੇ ਵਲੂੰਧਰੇ ਹਨ , ਉਨਾਂ ਨੇ ਕਿਹਾ ਕਿ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆ ਨੂੰ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਹੈ ,ਨਾਗਰਾ ਨੇ ਕਿਹਾ ਕਿ ਅੱਤਵਾਦੀ ਹਮਲੇ 'ਚ ਮਾਰੇ ਗਏ ਮਾਸੂਮਾਂ ਦੀ ਮੌਤ ਦੇ ਦੁੱਖ ਨਾਲ ਹਰ ਇਕ ਭਾਰਤੀ ਦੀ ਅੱਖ ਨਮ ਹੈ , ਉਨਾਂ ਨੇ ਕਿਹਾ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆ ਖਿਲਾਫ ਜਿੱਥੇ ਸਖਤ ਕਰਵਾਈ ਕੀਤੀ ਜਾਣੀ ਚਾਹੀਦੀ ਹੈ,ਉੱਥੇ ਹੀ ਦੇਸ਼ 'ਚੋ ਅੱਤਵਾਦ ਦਾ ਖਾਤਮਾ ਕਰਨ ਲਈ ਕੇਂਦਰ ਨੂੰ ਢੁੱਕਵਾ ਕਦਮ ਚੁੱਕਣਾ ਚਾਹੀਦਾ ਹੈ,ਜਿਸ 'ਚ ਕਾਂਗਰਸ ਪਾਰਟੀ ਕੇਂਦਰ ਦਾ ਸਾਥ ਦੇਵੇਗੀ ,ਇਸ ਮੌਕੇ ਬਲਾਕ ਕਾਂਗਰਸ ਸਰਹਿੰਦ ਗੁਰਮੁੱਖ ਸਿੰਘ ਪੰਡਰਾਲੀ, ਜਿਲਾ ਪ੍ਰਧਾਨ ਨੰਬਰਦਾਰ ਯੂਨੀਅਨ ਕੁਲਵਿੰਦਰ ਸਿੰਘ ਬਾਗੜੀਆ,ਪਰਵਿੰਦਰ ਸਿੰਘ ਗੋਲੂ,ਹਰਪਾਲ ਸਿੰਘ ਪ੍ਰਧਾਨ,ਕਰਨ ਸਿੰਘ ਛੰਨਾ,ਸਾਬਕਾ ਸਰਪੰਚ ਤਾਣਾ ਪ੍ਰੇਮ ਚੰਦ,ਸਾਬਕਾ ਸਰਪੰਚ ਹਰਿੰਦਰ ਸਿੰਘ ਮੂਲੇਪੁਰ,ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਾਲਾ,ਨਰਿੰਦਰ ਸਿੰਘ ਸੈਫਲਪੁਰ,ਗੁਰਲਾਲ ਸਿੰਘ ਲਾਲੀ,ਭੁਪਿੰਦਰ ਸਿੰਘ ਬਾਠ,ਸੋਨੀ ਜਖਵਾਲੀ,ਹਰਦੇਵ ਸਿੰਘ ਨੰਬਰਦਾਰ,ਸੰਜੂ ਰੁੜਕੀ,ਪਰਮਿੰਦਰ ਸਿੰਘ ਮੋਦੀ,ਕੁਲਵਿੰਦਰ ਸਿੰਘ,ਨਰਿੰਦਰ ਸਿੰਘ,ਪਰਲਾਦ ਸਿੰਘ,ਗੁਰਵਿੰਦਰ ਸਿੰਘ,ਗੁਰਚਰਨ ਸਿੰਘ ਆਦਿ ਹਾਜ਼ਰ ਸਨ