ਵੇਦਾਂਤਾ ਪਾਵਰ ਦੇ ਯਤਨਾਂ ਸਦਕਾ ਪੰਜਾਬ ਦਾ ਸਭ ਤੋਂ ਵੱਡਾ ਟੋਰੇਫਾਈਡ ਬਾਇਓਮਾਸ ਪਲਾਂਟ ਸਥਾਪਿਤ
ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ 2025: ਵੇਦਾਂਤਾ ਪਾਵਰ ਦੀ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਨਿੱਜੀ ਥਰਮਲ ਪਾਵਰ ਉਤਪਾਦਕ ਕੰਪਨੀ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐਸਪੀਐਲ) ਦੇ ਯਤਨਾਂ ਸਦਕਾ ਮਾਨਸਾ ਸਥਿਤ ਥਰਮਲ ਪਲਾਂਟ ਦੇ ਨਜਦੀਕ ਪੰਜਾਬ ਦਾ ਸਭ ਤੋਂ ਵੱਡਾ ਬਾਇਓਮਾਸ ਉਤਪਾਦਨ ਪਲਾਂਟ ਸਥਾਪਿਤ ਕੀਤਾ ਗਿਆ ਹੈ। ਟੀਸਪੀਐਲ ਦੀ ਜੈਵਿਕ ਇੰਧਨ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਪਲਾਂਟ ਉਨ੍ਹਾਂ ਦੇ ਰਣਨੀਤਿਕ ਕਾਰੋਬਾਰੀ ਸਾਥੀਆਂ ਨੇ ਲਾਇਆ ਹੈ ਤਾਂ ਜੋ ਲੁੜੀਂਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਟੋਰੇਫਾਈਡ ਬਾਇਓਮਾਸ ਇੱਕ ਉੱਚ-ਗੁਣਵੱਤਾ ਵਾਲਾ ਠੋਸ ਬਾਇਓਫਿਊਲ ਹੈ ਜੋ ਝੋਨੇ ਦੀ ਵਾਢੀ ਮਗਰੋਂ ਬਚੀ ਪਰਾਲ਼ੀ ਤੋਂ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਇੱਕ ਰਸਾਇਣਕ ਪ੍ਰਕਿਰਿਆ ਤੋਂ ਬਾਅਦ ਤਿਆਰ ਕੀਤਾ ਜਾਂਦਾ ਹੈ। ਇਹ ਉਤਪਾਦ ਊਰਜਾ ਘਣਤਾ ਵਿੱਚ ਬਹੁਤ ਜ਼ਿਆਦਾ ਹੈ, ਜਿਸ ਨਾਲ ਇਹ ਕੋਲ਼ੇ ਦੇ ਬਦਲੇ ਇੱਕ ਸਾਫ ਅਤੇ ਕਾਰਬਨ-ਨਿਊਟ੍ਰਲ ਵਿਕਲਪ ਦੇ ਤੌਰ 'ਤੇ ਕੰਮ ਕਰਦਾ ਹੈ। ਟੀਐਸਪੀਐਲ ਇੱਕ ਉੱਚ ਤਕਨੀਕ ਅਤੇ ਸੁਪਰਕ੍ਰਿਟੀਕਲ ਦਰਜੇ ਵਾਲਾ ਥਰਮਲ ਪਾਵਰ ਪਲਾਂਟ ਹੈ ਅਤੇ ਇਹ ਸਿਰਫ ਉੱਚ-ਗੁਣਵੱਤਾ ਵਾਲੇ ਬਾਇਓਫਿਊਲਜ਼ ਹੀ ਵਰਤ ਸਕਦਾ ਹੈ, ਜਿਵੇਂ ਕਿ ਟੋਰੇਫਾਈਡ ਬਾਇਓਮਾਸ ਜਾਂ ਬਾਇਓ-ਪੈਲੇਟ। ਇਸ ਨਵੇਂ ਪਲਾਂਟ ਦੀ ਬਾਇਓ-ਪੈਲੇਟ ਬਨਾਉਣ ਦੀ ਕੁੱਲ ਸਮਰੱਥਾ 500 ਟਨ ਪ੍ਰਤੀ ਦਿਨ ਹੈ।
ਇਹ ਉਪਰਾਲਾ ਵੇਦਾਂਤਾ ਦੇ ਡੀਕਾਰਬਨਾਈਜ਼ੇਸ਼ਨ ਦੇ ਟੀਚੇ ਨਾਲ ਸਿੱਧਾ ਜੁੜਿਆ ਹੋਇਆ ਹੈ, ਜਿਸ ਵਿੱਚ ਉਹ 2050 ਤੱਕ ਨੈੱਟ ਜ਼ੀਰੋ ਹੋਣ ਦਾ ਸੰਕਲਪ ਲੈ ਕੇ ਅੱਗੇ ਵੱਧ ਰਹੇ ਹਨ। ਨਵੇਂ ਬਣੇ ਇਹਨਾਂ ਪਲਾਂਟਾਂ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪ੍ਰੋਫੈਸਰ (ਡਾ.) ਆਦਰਸ਼ ਪਾਲ ਵਿਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਦੇ ਚੇਅਰਮੈਨ ਨੇ ਕੀਤਾ I ਇਸ ਮੌਕੇ ਸ਼੍ਰੀ ਪੰਕਜ ਸ਼ਰਮਾ, ਮੁੱਖ ਸੰਚਾਲਣ ਅਧਿਕਾਰੀ, ਟੀਐਸਪੀਐਲ, ਇੰਜੀਨੀਅਰ ਜੀ.ਐਸ. ਮਜੀਠਿਆ, ਮੈਂਬਰ ਸੈਕ੍ਰੇਟਰੀ, PPCB; ਇੰਜੀਨੀਅਰ ਰਾਕੇਸ਼ ਕੁਮਾਰ ਨਈਅਰ ਮੁੱਖ ਵਾਤਾਵਰਣ ਇੰਜੀਨੀਅਰ, PPCB; ਇੰਜੀਨੀਅਰ ਸਮੀਤਾ, ਸੀਨੀਅਰ ਵਾਤਾਵਰਣ ਇੰਜੀਨੀਅਰ, PPCB ਅਤੇ ਇੰਜੀਨੀਅਰ ਰਮਨਦੀਪ ਸਿੰਘ, ਵਾਤਾਵਰਣ ਇੰਜੀਨੀਅਰ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਸਨ।
ਪੰਜਾਬ ਹਰ ਸਾਲ ਲਗਭਗ 15 ਤੋਂ 20 ਮਿਲੀਅਨ ਟਨ ਝੋਨੇ ਤੋਂ ਬਣੀ ਪਰਾਲ਼ੀ ਦਾ ਉਤਪਾਦਨ ਕਰਦਾ ਹੈ। ਜ਼ਿਆਦਾਤਰ ਖੇਤਰਾਂ ਵਿੱਚ ਇਸਨੂੰ ਖੇਤਾਂ ਵਿੱਚ ਹੀ ਜਲਾ ਦਿੱਤਾ ਜਾਂਦਾ ਹੈ, ਜਿਸ ਨਾਲ ਉੱਤਰੀ ਭਾਰਤ ਵਿੱਚ ਮੌਸਮੀ ਰੂਪ ਨਾਲ ਵਾਤਾਵਰਣ ਪ੍ਰਦੂਸ਼ਣ ਵੱਧਦਾ ਹੈ। ਟੀਐਸਪੀਐਲ ਇਸ ਬਾਇਓਮਾਸ ਨੂੰ ਆਪਣੇ ਮੌਜੂਦਾ ਬਾਲਣ ਵਿੱਚ ਸ਼ਾਮਿਲ ਕਰਕੇ ਆਪਣੇ ਕਾਰਬਨ ਫੁੱਟਪ੍ਰਿੰਟ ਨੂੰ ਦੋ ਤਰੀਕਿਆਂ ਨਾਲ ਘਟਾਉਂਦਾ ਹੈ। ਪਿਛਲੇ ਖਰੀਫ ਫਸਲ ਦੇ ਮੌਸਮ ਦੌਰਾਨ, ਟੀਐਸਪੀਐਲ ਨੇ ਆਪਣੇ ਰਣਨੀਤਿਕ ਵਪਾਰਕ ਸਾਥੀਆਂ ਨੂੰ ਪ੍ਰੋਤਸਾਹਿਤ ਕਰਕੇ ਲਗਭਗ 8 ਲੱਖ ਟਨ ਪਰਾਲੀ ਦੀ ਖਰੀਦ ਕੀਤੀ, ਜਿਸਨੂੰ ਕਰੀਬ 6.4 ਲੱਖ ਟਨ ਟੋਰੇਫਾਈਡ ਬਾਇਓ-ਪੈਲਟਸ ਵਿੱਚ ਬਦਲਿਆ ਜਾਵੇਗਾ। ਦੂਜਾ, ਕੰਪਨੀ ਆਪਣੇ ਰੋਜ਼ਾਨਾ ਕੋਲ ਦੀ ਵਰਤੋਂ ਵਿੱਚ ਕੁਲ 5% ਦੀ ਕਮੀ ਕਰੇਗੀ, ਜਿਸਨੂੰ ਸਮੇਂ ਦੇ ਨਾਲ-ਨਾਲ ਬਾਇਓਪੈਲਟਸ ਨਾਲ ਬਦਲਿਆ ਜਾਵੇਗਾ। ਇਹ ਦੋਨੋ ਤਰੀਕੇ ਮਿਲ ਕੇ ਲਗਭਗ 2.6 ਮਿਲੀਅਨ ਟਨ ਕਾਰਬਨਡਾਈਆਕਸਾਈਡ ਦੇ ਉਤਸਰਜਣ ਨੂੰ ਰੋਕਣ ਵਿੱਚ ਸਹਾਇਕ ਹੋਣਗੇ।
ਇਸਦੇ ਨਾਲ ਹੀ, ਟੀਐਸਪੀਐਲ ਹਰ ਦਿਨ ਲੱਗਭਗ 450 ਟਨ ਟੋਰੇਫਾਈਡ ਬਾਇਓਮਾਸ ਨੂੰ ਆਪਣੇ ਪਲਾਂਟ ਵਿੱਚ ਕੋ-ਫਾਇਰ (ਕੋਲ਼ੇ ਦੇ ਨਾਲ-ਨਾਲ ਵਰਤੋਂ) ਕਰਦਾ ਹੈ ਜੋ ਪਰਾਲ਼ੀ ਤੋਂ ਅਤੇ ਹੋਰ ਖੇਤੀਬਾੜੀ ਦੇ ਅਵਸ਼ੇਸ਼ਾਂ ਤੋਂ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਕਿਸਾਨਾਂ ਲਈ ਆਪਣੀ ਪਰਾਲ਼ੀ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਲਾਭਕਾਰੀ ਬਣਾਏ ਜਾਣ ਦੀ ਇੱਕ ਪ੍ਰਣਾਲੀ ਬਣਾਈ ਜਾ ਰਹੀ ਹੈ, ਜਿਸ ਨਾਲ ਖੇਤਾਂ ਵਿੱਚ ਪਰਾਲੀ ਨੂੰ ਨਹੀਂ ਜਲਾਇਆ ਜਾਂਦਾ ਅਤੇ ਵੱਡੇ ਪੱਧਰ 'ਤੇ ਪ੍ਰਦੂਸ਼ਣ ਤੋਂ ਵੀ ਬਚਾਅ ਹੁੰਦਾ ਹੈ। ਟੀਐਸਪੀਐਲ ਆਪਣੀ ਬਾਇਓਮਾਸ ਦੀ ਕੋ-ਫਾਇਰਿੰਗ ਨੂੰ ਜਾਰੀ ਰੱਖੇਗਾ, ਜਿਸ ਨਾਲ ਥਰਮਲ ਪਾਵਰ ਜਨਰੇਸ਼ਨ ਨੂੰ ਡੀਕਾਰਬਨਾਈਜ਼ ਕੀਤਾ ਜਾ ਸਕੇਗਾ।
ਟੋਰੇਫਾਈਡ ਬਾਇਓ-ਪੈਲਟਸ ਪਰਾਲੀ ਤੋਂ ਤਿਆਰ ਕੀਤੇ ਜਾਂਦੇ ਹਨ, ਜੋ ਕਿ ਟੀਐਸਪੀਐਲ ਦੇ ਵਿਸ਼ਾਲ ਪਰਾਲੀ ਪ੍ਰਬੰਧਨ ਅਭਿਆਨ ਰਾਹੀਂ ਇਕੱਠੀ ਕੀਤੀ ਗਈ ਸੀ। ਟੀਐਸਪੀਐਲ ਦੀ ਇਹ ਵਿਸ਼ਾਲ ਪਰਾਲੀ ਪ੍ਰਬੰਧਨ ਮੁਹਿੰਮ ਖੁੱਲ੍ਹੇ ਖੇਤਰਾਂ ਵਿੱਚ ਖੇਤੀਬਾੜੀ ਅਵਸ਼ੇਸ਼ਾਂ ਦੇ ਸਾੜਨ ਨੂੰ ਰੋਕਣ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਸੂਬੇ ਦੇ ਸਾਫ਼ ਊਰਜਾ ਸੰਕਲਪ ਨੂੰ ਤੇਜ਼ੀ ਦੇਣ ਦਾ ਟੀਚਾ ਰੱਖਦੀ ਹੈ, ਜਿਸ ਨਾਲ ਕੰਪਨੀ ਨੂੰ ਸਥਾਈ ਬਾਇਓਮਾਸ-ਅਧਾਰਿਤ ਹੱਲ ਲਈ ਇੱਕ ਪ੍ਰਮੁੱਖ ਉਪਭੋਗਕਾਰੀ ਵਜੋਂ ਮੰਨਤਾ ਮਿਲਦੀ ਹੈ।
ਡਾ. ਆਦਰਸ਼ ਪਾਲ ਵਿਗ, PPCB ਦੇ ਚੇਅਰਮੈਨ ਨੇ ਕਿਹਾ, “ਇਹਨਾਂ ਨਵੇਂ ਬਣੇ ਬਾਇਓਮਾਸ ਪਲਾਂਟਾਂ ਦੀ ਸਥਾਪਨਾ ਉਸ ਸਹਿਯੋਗੀ ਨਵੀਨਤਾ ਨੂੰ ਦਰਸਾਉਂਦੀ ਹੈ, ਜੋ ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਲੋੜੀਂਦੀ ਹੈ। ਪਰਾਲ਼ੀ ਨੂੰ ਟੋਰੇਫਾਈਡ ਬਾਇਓ-ਪੈਲਟਸ ਵਿਚ ਬਦਲ ਕੇ, TSPL ਆਪਣੇ ਕੋਲ਼ੇ ਦੀ ਖਪਤ ਵਿੱਚ ਮਹੱਤਵਪੂਰਣ ਕਮੀ ਕਰ ਰਿਹਾ ਹੈ ਅਤੇ ਥਰਮਲ ਪਾਵਰ ਜਨਰੇਸ਼ਨ ਵਿੱਚ ਵਾਤਾਵਰਣੀ ਤੌਰ 'ਤੇ ਨਿਯਮਾਂ ਦੀ ਪਾਲਣਾ ਵੀ ਕਰ ਰਿਹਾ ਹੈ। ਇਸ ਤਰ੍ਹਾਂ ਦੇ ਉਪਰਾਲੇ ਦਾ ਹਿੱਸਾ ਬਣ ਕੇ ਕੰਪਨੀ ਨੇ ਪ੍ਰਦੂਸ਼ਣ ਨਾਲ ਨਜਿੱਠਣ ਅਤੇ ਵਾਤਾਵਰਣ ਨੂੰ ਬਚਾਉਣ ਵੱਲ ਇੱਕ ਅਹਿਮ ਕਦਮ ਚੁੱਕਿਆ ਹੈ।”
ਇੰਜੀਨਿਅਰ ਜੀ.ਐੱਸ. ਮਜੀਠਿਆ, PPCB ਦੇ ਮੈਂਬਰ ਸਕ੍ਰੇਟਰੀ, ਜਿਨ੍ਹਾਂ ਨੇ ਨਵੇਂ ਪਲਾਂਟ ਦਾ ਦੌਰਾ ਕੀਤਾ, ਕਿਹਾ, “TSPL ਵੱਲੋਂ ਪੰਜਾਬ ਦੇ ਸਭ ਤੋਂ ਵੱਡੇ ਟੋਰੇਫਾਈਡ ਬਾਇਓ-ਪੈਲਟ ਪਲਾਂਟ ਦੀ ਸਹਾਇਕ ਸਥਾਪਨਾ ਸਥਾਈ ਉਦਯੋਗਿਕ ਵਿਕਾਸ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਦੇ ਉਪਰਾਲੇ ਵਾਤਾਵਰਣ ਦੇ ਪ੍ਰਤਿ ਪੂਰੀ ਜਿੰਮੇਵਾਰੀ ਨਾਲ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਕ ਹੁੰਦੇ ਹਨ ਅਤੇ ਇਲਾਕੇ ਵਿੱਚ ਹਰਿਤ ਨਵੀਨਤਾ ਲਈ ਇੱਕ ਮਾਪਦੰਡ ਸੈਟ ਕਰਦੇ ਹਨ।”
ਸ਼੍ਰੀ ਰਾਜਿੰਦਰ ਸਿੰਘ ਅਹੂਜਾ, ਮੁੱਖ ਕਾਰਜਕਾਰੀ ਅਧਿਕਾਰੀ, ਵੇਦਾਂਤਾ ਪਾਵਰ, ਨੇ ਕਿਹਾ, “ਭਾਰਤ ਦੇ ਸਭ ਤੋਂ ਵੱਡੇ ਨਿੱਜੀ ਤਾਪਘਰ ਦੇ ਤੌਰ 'ਤੇ, ਇਹ ਉਪਰਾਲਾ ਦੇਸ਼ ਦੇ ਸਾਫ਼ ਅਤੇ ਨਵੇਕਲੇ ਊਰਜਾ ਰੋਡਮੈਪ ਦੇ ਸਮਰਥਨ ਵਿੱਚ ਹੈ। ਪਹਿਲਾਂ ਪਹਿਲ ਤਕਨੀਕੀ ਅਤੇ ਢਾਂਚਾਗਤ ਰੂਪ ਵਿਚ ਕਮੀ ਅਤੇ ਸੀਮਿਤ ਬਾਇਓਪੈਲਟ ਦੀ ਉਪਲਬਧਤਾ ਵਰਗੀਆਂ ਮੁਸ਼ਕਿਲਾਂ ਦੇ ਬਾਵਜੂਦ ਸਾਡਾ ਧਿਆਨ ਹਮੇਸ਼ਾ ਨਵੀਆਂ ਤਕਨੀਕੀ ਤਬਦੀਲੀਆਂ ਵੱਲ ਰਿਹਾ, ਜਿਸ ਨਾਲ ਸੂਬੇ ਵਿਚ ਇਕ ਹਰਿਤ ਊਰਜਾ ਦਾ ਨਵਾਂ ਰਾਹ ਖੁਲ ਸਕੇ। ਇਹ ਨਵੀਨਤਮ ਹੱਲ ਪੰਜਾਬ ਵਿਚ ਬਰਬਾਦ ਹੋਣ ਵਾਲੀ ਪਰਾਲੀ ਨੂੰ ਘਟਾਏਗਾ ਅਤੇ ਸੂਬੇ ਨੂੰ ਇੱਕ ਟਿਕਾਊ ਭਵਿੱਖ ਵੱਲ ਲੈ ਕੇ ਜਾਏਗਾ। ਇਹ ਪਲਾਂਟ ਸਾਡੇ ਮੌਜੂਦਾ ਬਾਇਓ-ਫਿਊਲ ਦੇ ਇਸਤੇਮਾਲ ਪ੍ਰਤਿ ਯਤਨਾਂ ਨੂੰ ਦਰਸਾਉਂਦੇ ਹਨ ਅਤੇ ਊਰਜਾ ਉਤਪਾਦਨ ਵਿੱਚ ਸਾਡੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਵੀ ਦੱਸਦੇ ਹਨ।"ਇਹਨਾਂ ਨਵੇਂ ਬਣੇ ਬਾਇਓਮਾਸ ਪਲਾਂਟਾਂ ਨੂੰ ਇੱਕ ਮਾਡਲ ਵਜੋਂ ਵੀ ਮਾਨਤਾ ਦਿੱਤੀ ਜਾ ਰਹੀ ਹੈ ਕਿ ਕਿਵੇਂ ਉਦਯੋਗ-ਅਗਵਾਈ ਵਾਲੇ ਯਤਨਾਂ ਸਦਕਾ ਟਿਕਾਊ ਵਿਕਾਸ, ਰੈਗੂਲੇਟਰੀ ਅਨੁਕੂਲਤਾ ਰਾਹੀਂ ਰਵਾਇਤੀ ਊਰਜਾ ਪ੍ਰਣਾਲੀਆਂ ਦੇ ਅੰਦਰ ਨਵੇਂ ਅਭਿਆਸਾਂ ਨੂੰ ਇਕੱਠਾ ਕਰਨ ਅਤੇ ਸਾਫ਼ ਊਰਜਾ ਅਪਣਾਉਣ ਦੇ ਯਤਨਾਂ ਨੂੰ ਤੇਜ਼ ਕਰਨ ਲਈ ਮਿਲ ਕੇ ਕੰਮ ਕੀਤਾ ਜਾ ਸਕਦਾ ਹੈ।