ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 'ਨਸ਼ਾ ਛਡਾਓ' ਜਾਗਰੂਕਤਾ ਰੈਲੀ ਕੱਢੀ
ਰੋਹਿਤ ਗੁਪਤਾ
ਗੁਰਦਾਸਪੁਰ , 26 ਅਪ੍ਰੈਲ 2025 : ਸੇਂਟ ਕਬੀਰ ਪਬਲਿਕ ਸਕੂਲ , ਸੁਲਤਾਨਪੁਰ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਸ. ਦਲਵਿੰਦਰ ਸਿੰਘ (ਗੁਰਦਾਸਪੁਰ ) ਦੇ ਸਾਂਝੇ ਯਤਨਾਂ ਸਦਕਾ ਕਰਵਾਈ ਗਈ 'ਨਸ਼ਾ ਛਡਾਉ' ਜਾਗਰੂਕਤਾ ਰੈਲੀ ਵਿੱਚ ਹਿੱਸਾ ਲਿਆ। ਜਿਸ ਦਾ ਮਕਸਦ ਸਮਾਜ ਵਿੱਚ ਰਹਿ ਕੇ ਵਿਦਿਆਰਥੀਆਂ ਅਤੇ ਸਾਰੇ ਆਮ ਲੋਕਾਂ ਨੂੰ ਹਮੇਸ਼ਾ ਸਿਹਤਮੰਦ ਖ਼ੁਰਾਕ ਲੈਣ ਪਰਿਵਾਰ ਅਤੇ ਸਮਾਜ ਸਬੰਧੀ ਆਪਣੇ ਨੈਤਿਕ ਫ਼ਰਜ਼ਾਂ ਨੂੰ ਸਮਝਣ , ਸਾਫ- ਸੁਥਰਾ ਜੀਵਨ ਬਤੀਤ ਕਰਨ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿਣਾ ਲਈ ਪ੍ਰੇਰਿਤ ਕਰਨਾ ਸੀ।
ਇਸ ਰੈਲੀ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਐਸ.ਬੀ. ਨਾਯਰ ਜੀ ਨੇ ਦੱਸਿਆ ਕਿ ਇਹ ਰੈਲੀ ਲਿਟਰ ਫਲਾਵਰ ਕਾਨਵੇਂਟ ਸਕੂਲ ,ਗੁਰਦਾਸਪੁਰ ਤੋਂ ਸਵੇਰੇ 8:30 ਵਜੇ ਸ਼ੁਰੂ ਹੋਈ ਅਤੇ ਤਕਰੀਬਨ 11 ਵਜੇ ਗੌਰਮੈਂਟ ਕਾਲਜ, ਗੁਰਦਾਸਪੁਰ ਵਿਖੇ ਸਮਾਪਤ ਹੋਈ। ਜਿਸ ਵਿੱਚ ਸੇਂਟ ਕਬੀਰ ਸਕੂਲ ਦੇ ਤਕਰੀਬਨ 200 ਵਿਦਿਆਰਥੀਆਂ ਸਮੇਤ
ਅਧਿਆਪਕ ਬੇਅੰਤ ਸਿੰਘ (ਡੀ. ਪੀ. ਈ), ਦਮਨਬੀਰ ਸਿੰਘ ਅਤੇ ਅਰੁਣ ਕੁਮਾਰ ਨੇ ਭਾਗੀਦਾਰੀ ਲਈ।ਇਸ ਰੈਲੀ ਵਿੱਚ ਸਾਡੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਵੱਖ- ਵੱਖ ਪੋਸਟਰਾਂ ਅਤੇ ਬੈਨਰਾਂ ਦੀ ਸਹਾਇਤਾ ਰਾਹੀਂ ਆਸ- ਪਾਸ ਦੇ ਲੋਕਾਂ ਨੂੰ ਨਸ਼ਾ ਰਹਿਤ ਸੁਰੱਖਿਅਤ ਸਮਾਜ ਸਿਰਜਣ ਅਤੇ ਨਸ਼ੇ ਵਿੱਚ ਗ੍ਰਸਤ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਨੂੰ ਸਲੀਕੇ ਨਾਲ ਜਿਉਣ ਦਾ ਸੰਦੇਸ਼ ਦਿੱਤਾ।
ਸਮੁੱਚੇ ਰੂਪ ਵਿੱਚ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਉਲੀਕਿਆ ਇਹ 'ਜਾਗਰੂਕਤਾ ਰੈਲੀ' ਪ੍ਰੋਗਰਾਮ ਸਫ਼ਲਤਾ ਪੂਰਵਕ ਸੰਪੰਨ ਹੋਇਆ।