ਕਬੱਡੀ ਕੱਪ 'ਚ ਘਨੌਰ ਫਸਟ ਤੇ ਬਨੂੰੜ ਸੈਕਿੰਡ
- ਮਿੰਨੀ ਓਪਨ 'ਚ ਦੌਣ ਕਲਾਂ ਨੇ ਘਨੌਰ ਨੂੰ ਹਰਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 7 ਅਪ੍ਰੈਲ 2025: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਵਾਇਸ ਚੇਅਰਮੈਨ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਲਾਲੜੂ ਦੇ ਸਰਕਾਰੀ ਖੇਡ ਸਟੇਡੀਅਮ ਵਿਖੇ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਤੇ ਹਰਿਆਣਾ ਰਾਜ ਦੀਆ ਟੀਮਾਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਆਲ ਓਪਨ ਅਤੇ ਮਿੰਨੀ ਓਪਨ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਦੋ ਦਰਜਨ ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਸ੍ਰੀ ਸ਼ਰਮਾ ਨੇ ਦੱਸਿਆ ਕਿ ਆਲ ਓਪਨ ਕਬੱਡੀ ਟੂਰਨਾਂਮੈਂਟ ਦਾ ਫਾਈਨਲ ਮੁਕਾਬਲਾ ਘਨੌਰ ਅਤੇ ਬਨੂੰੜ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਘਨੌਰ ਦੀ ਟੀਮ ਅਵੱਲ ਰਹੀ ,ਜਿਨ੍ਹਾਂ ਨੂੰ ਟੂਰਨਾਮੈਂਟ ਪ੍ਰਬੰਧਕਾਂ ਵੱਲੋਂ 51 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ, ਜਦਕਿ ਦੂਜੇ ਸਥਾਨ ਉੱਤੇ ਰਹੀ ਬਨੂੰੜ ਦੀ ਟੀਮ ਦੇ ਹਿੱਸੇ 41 ਹਜ਼ਾਰ ਰੁਪਏ ਦੀ ਰਾਸ਼ੀ ਆਈ ।
ਇਸੇ ਪ੍ਰਕਾਰ ਮਿੰਨੀ ਓਪਨ ਵਿੱਚ ਦੌਣ ਕਲਾਂ ਨੇ ਪਹਿਲਾਂ ਅਤੇ ਘਨੌਰ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਨੂੰ ਕ੍ਰਮਵਾਰ 5100 ਰੁਪਏ ਅਤੇ 4100 ਰੁਪਏ ਇਨਾਮ ਵਜੋਂ ਦਿੱਤੇ ਗਏ। ਟੂਰਨਾਮੈਂਟ ਵਿੱਚ ਸ੍ਰੀ ਸ਼ਰਮਾ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਪਿੰਡ ਪੱਧਰ ਉੱਤੇ ਹੋਣੇ ਅਤਿ ਜ਼ਰੂਰੀ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ, ਆਪ ਦੇ ਸੀਨੀਅਰ ਆਗੂ ਸਵੀਟੀ ਸ਼ਰਮਾ,ਪੀਆਰਟੀਸੀ ਦੇ ਵਾਇਸ ਚੇਅਰਮੈਨ ਬਲਵਿੰਦਰ ਸਿੰਘ ਝਾੜੂਆਂ , ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਇਸ ਚੇਅਰਮੈਨ ਅਤੇ ਕੌਮਾਂਤਰੀ ਕਬੱਡੀ ਖਿਡਾਰੀ ਵਿੱਕੀ ਘਨੌਰ, ਟਿੰਕੂ ਘਨੌਰ, ਪਟਿਆਲਾ ਕਾਰਪੋਰੇਸ਼ਨ ਦੇ ਮੇਅਰ ਕੁੰਦਨ ਗੋਗੀਆ , ਚੇਅਰਮੈਨ ਜੱਸੀ ਸੋਹੀਆਂ ਵਾਲਾ, ਪਲਾਨਿੰਗ ਬੋਰਡ ਮੋਹਾਲੀ ਦੀ ਚੇਅਰਮੈਨ ਪ੍ਰਭਜੋਤ ਕੌਰ, ਪਟਿਆਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰ ਮਾਜਰਾ, ਨਾਭਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੁਰਿੰਦਰ ਸ਼ਰਮਾ, ਡਕਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਹਨੀ , ਦੇਵੀਗੜ੍ਹ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਦੇਵੀਗੜ ਰਾਜਪੁਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਅਤੇ ਪੀਐਸਆਈਡੀਸੀ ਦੇ ਵਾਈਸ ਚੇਅਰਮੈਨ ਪਰਵੀਨ ਛਾਬੜਾ, ਘੱਟ ਗਿਣਤੀ ਵਿੰਗ ਦੇ ਮੈਂਬਰ ਇਸਲਾਮ ਅਲੀ, ਮਾਰਕਿਟ ਕਮੇਟੀ ਬਨੂੜ ਦੇ ਚੇਅਰਮੈਨ ਜੱਸੀ ਵੀਰ ਚੰਦਵਾ, ਘਨੌਰ ਮਾਰਕੀਟ ਕਮੇਟੀ ਦੇ ਚੇਅਰਮੈਨ ਜਰਨੈਲ ਮਨੂ, ਸਮਾਣਾ ਤੋਂ ਐਮਐਲਏ ਚੇਤਨ ਸਿੰਘ ਜੋੜੇ ਮਾਜਰਾ ਦੇ ਪੀਏ ਗੁਰਦੇਵ ਟਿਵਾਣਾ ਵਿਸ਼ੇਸ਼ ਤੌਰ ਤੇ ਪਹੁੰਚੇ ।
ਟੂਰਨਾਮੈਂਟ ਵਿੱਚ ਪਿੰਡਾਂ ਦੇ ਪੰਚ- ਸਰਪੰਚ ਤੇ ਨੰਬਰਦਾਰ ਸਾਹਿਬਾਨ ਵੱਡੀ ਗਿਣਤੀ ਵਿੱਚ ਮੌਜੂਦ ਸਨ । ਟੂਰਨਾਮੈਂਟ 'ਚ ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਤੋਂ ਇਲਾਵਾ ਲੋਕੇਸ਼ ਸ਼ਰਮਾ , ਰਾਹੁਲ ਸ਼ਰਮਾ, ਰਾਜਿੰਦਰ ਸਰਪੰਚ ,ਕੁਲਦੀਪ ਨੰਬਰਦਾਰ , ਬਲਵਿੰਦਰ ਸਿੰਘ ਸਰਪੰਚ ,ਗੁਰਪਾਲ ਸਿੰਘ ਸਰਪੰਚ, ਹਰਜੀਤ ਸ਼ਰਮਾ, ਪੱਪੂ ਧੀਮਾਨ ਡੇਰਾ ਬੱਸੀ ,ਰਮੇਸ਼ ਸ਼ਰਮਾ ਜ਼ੀਰਕਪੁਰ ,ਬੱਬਲਪ੍ਰੀਤ ਜ਼ੀਰਕਪੁਰ, ਡਾਕਟਰ ਵਿਨੋਦ ਕੁਮਾਰ ਸ਼ੁਭਮ ਸਿੰਘ ਤੇ ਰਾਹੁਲ ਸ਼ਰਮਾ ਆਦਿ ਨੇ ਭੂਮਿਕਾ ਨਿਭਾਈ। ਜੇਤੂ ਟੀਮਾਂ ਨੂੰ ਵੱਖ-ਵੱਖ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ।