ਸੱਸ ਨੇ ਦਿੱਤਾ ਸੀ ਨੂੰਹ ਨੂੰ ਨਹਿਰ ਵਿੱਚ ਧੱਕਾ
ਸੱਸ ਅਤੇ ਘਰਵਾਲੇ ਨੇ ਮਿਲ ਕੇ ਪਹਿਲੇ ਹੀ ਅਮਨਦੀਪ ਕੌਰ ਨੂੰ ਮਾਰਨ ਦੀ ਕਰ ਲਈ ਸੀ ਪਲੈਨਿੰਗ, ਹੁਣ ਸੱਸ ਕਹਿ ਰਹੀ ਗਲਤੀ ਹੋ ਗਈ
ਲੁਟੇਰਿਆ ਨਾਲ ਹੱਥੋ ਪਾਈ ਦੌਰਾਨ ਨਹਿਰ ਵਿੱਚ ਡਿੱਗੀ ਔਰਤ ਦਾ ਮਾਮਲਾ ਪੁਲਿਸ ਨੇ ਸੁਲਝਿਆਆ, ਕਹਾਣੀ ਨਿਕਲੀ ਕੁਝ ਹੋਰ
ਰੋਹਿਤ ਗੁਪਤਾ
ਗੁਰਦਾਸਪੁਰ 4 ਅਪ੍ਰੈਲ 28 ਮਾਰਚ ਸ਼ੁਕਰਵਾਰ ਨੂੰ ਛੀਨਾ ਪਿੰਡ ਤੋਂ ਐਕਟਿਵਾ ਤੇ ਸਵਾਰ ਹੋ ਕੇ ਆਪਣੇ ਸਹੁਰੇ ਪਿੰਡ ਬਿਧੀਪੁਰ ਜਾ ਰਹੀ ਇੱਕ ਵਿਆਹੁਤਾ ਲੜਕੀ ਅਮਨਦੀਪ ਕੌਰ ਦੇ ਨਹਿਰ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਈ ਸੀ। ਉਸ ਵੇਲੇ ਉਸ ਦੀ ਸੱਸ ਰੁਪਿੰਦਰ ਕੌਰ ਵਲੋਂ ਇਹ ਡਰਾਮਾ ਕੀਤਾ ਗਿਆ ਸੀ ਕਿ ਮੇਰੀ ਨੂੰਹ ਅਮਨਪ੍ਰੀਤ ਕੌਰ ਵੀ ਲੁਟੇਰਿਆਂ ਨਾਲ ਹੋਈ ਧੱਕਾ ਮੁੱਕੀ ਦੌਰਾਨ ਉਸਦੀ ਨੂੰਹ ਨਹਿਰ ਵਿੱਚ ਡਿੱਗ ਪਈ। ਪੰਜਵੇ ਦਿਨ ਸਵੇਰੇ ਅਮਨਪ੍ਰੀਤ ਕੌਰ ਦੀ ਲਾਸ਼ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁੱਲ ਨੇੜਿਓ ਮਿਲੀ ਸੀ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾ ਇਹ ਗੱਲ ਸਾਹਮਣੇ ਆਈ ਕਿ ਅਮਨਦੀਪ ਕੌਰ ਨੂੰ ਮਾਰਨ ਦੀ ਪਲੈਨਿੰਗ ਉਸਦੀ ਸੱਸ ਰੁਪਿੰਦਰ ਕੌਰ ਅਤੇ ਮ੍ਰਿਤਕਾ ਦੇ ਪਤੀ ਆਕਾਸ਼ਦੀਪ ਪਹਿਲਾਂ ਤੋਂ ਹੀ ਰੱਚ ਲਈ ਗਈ ਸੀ। ਐਸਪੀ ਬਲਵਿੰਦਰ ਸਿੰਘ ਨੇ ਪ੍ਰੈਸ ਕਾਨਫਰਸ ਦੌਰਾਨ ਦੱਸਿਆ ਕਿ ਅਮਨਦੀਪ ਕੌਰ ਅਤੇ ਆਕਾਸ਼ਦੀਪ ਦੇ ਵਿਆਹ ਨੂੰ 16 ਮਹੀਨੇ ਹੋ ਗਏ ਸਨ ਪਰ ਉਹਨਾਂ ਦੇ ਘਰ ਬੱਚਾ ਨਹੀਂ ਹੋਇਆ ਸੀ। ਇਸ ਲਈ ਪੁਲਿਸ ਦੇ ਸੱਸ ਵੱਲੋਂ ਉਸ ਨੂੰ ਮਾਰਨ ਦੀ ਪਲੈਨਿੰਗ ਕੀਤੀ ਗਈ ਅਤੇ ਇਸ ਵਿੱਚ ਉਸਨੇ ਆਪਣੇ ਪੁੱਤਰ ਆਕਾਾਸ਼਼ਦੀਪ ਨੂੰ ਵੀ ਸ਼ਾਮਿਲ ਕਰ ਲਿਆ। 28 ਮਾਰਚ ਨੂੰ ਜਦੋਂ ਅਮਨਪ੍ਰੀਤ ਕੌਰ ਆਪਣੇ ਸ ਰੁਪਿੰਦਰ ਕੌਰ ਨਾਲ ਆਪਣੇ ਪੇਕੇ ਪਿੰਡ ਤੋਂ ਸੋਹਰੇ ਪਿੰਡ ਵਾਪਸ ਜਾ ਰਹੇ ਸੀ ਤਾਂ ਪਹਿਲਾਂ ਘੜੀ ਗਈ ਪਲਾਨਿੰਗ ਦੇ ਤਹਿਤ ਰੁਪਿੰਦਰ ਕੌਰ ਨੇ ਅਮਨਪ੍ਰੀਤ ਕੌਰ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਤੇ ਲੁੱਟ ਦੀ ਝੂਠੇ ਕਹਾਣੀ ਗੜ ਲਈ । ਪੁਲਿਸ ਵੱਲੋਂ ਮਾਂ ਪੁੱਤ ਨੂੰ ਗਿਰਫਤਾਰ ਕਰ ਲਿਆ ਗਿਆ ਹੈ।