ਟੈਰਿਫ਼ ਸਬੰਧੀ ਟਰੰਪ ਦਾ ਵੱਡਾ ਐਲਾਨ, ਦੇ ਦਿੱਤੀ ਰਾਹਤ
ਟਰੰਪ ਦੇ ਟੈਰਿਫ ਵਿਰਾਮ ਨਾਲ ਅਮਰੀਕੀ ਸਟਾਕ ਮਾਰਕੀਟ 'ਚ ਰਿਕਾਰਡ ਤੋੜ ਵਾਧਾ
ਨਿਊਯਾਰਕ 10 ਅਪ੍ਰੈਲ 2025 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉੱਚ ਟੈਰਿਫਾਂ 'ਤੇ 90 ਦਿਨਾਂ ਲਈ ਰੋਕ ਲਾ ਦਿੱਤੀ ਹੈ ਅਤੇ ਇਸ ਨਾਲ ਅਮਰੀਕਾ ਦੀ ਸਟਾਕ ਮਾਰਕੀਟ ਨੇ ਵਾਧਾ ਦਰਜ ਕੀਤਾ। ਐਸਐਂਡਪੀ 500 ਇੰਡੈਕਸ 9.5% ਵਧ ਗਿਆ, Nasdaq 100 ਨੇ 12% ਦੀ ਛਾਲ ਮਾਰੀ ਅਤੇ ਡਾਓ ਜੋਨਸ 7.9% ਵਧ ਗਿਆ।
ਚੀਨ 'ਤੇ ਟਰੰਪ ਦੀ ਸਖ਼ਤੀ ਜਾਰੀ
ਹਾਲਾਂਕਿ ਟਰੰਪ ਨੇ 75 ਦੇਸ਼ਾਂ ਲਈ ਟੈਰਿਫ 'ਤੇ ਵਿਰਾਮ ਦਾ ਐਲਾਨ ਕੀਤਾ, ਪਰ ਚੀਨ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਮਿਲੀ। ਵ੍ਹਾਈਟ ਹਾਊਸ ਨੇ ਚੀਨੀ ਉਤਪਾਦਾਂ 'ਤੇ ਟੈਰਿਫ 125% ਕਰ ਦਿੱਤਾ। ਇਹ ਚੀਨ ਵੱਲੋਂ ਅਮਰੀਕੀ ਉਤਪਾਦਾਂ 'ਤੇ 84% ਟੈਰਿਫ ਲਗਾਉਣ ਦੇ ਜਵਾਬ 'ਚ ਕੀਤਾ ਗਿਆ।
ਟੈਕ ਅਤੇ ਹਵਾਈ ਕੰਪਨੀਆਂ ਦੇ ਸ਼ੇਅਰਾਂ 'ਚ ਹੋਇਆ ਵੱਡਾ ਵਾਧਾ:
ਇਕੋ ਦਿਨ ਵਿੱਚ ਲਗਭਗ 30 ਬਿਲੀਅਨ ਸ਼ੇਅਰਾਂ ਦਾ ਵਪਾਰ ਹੋਇਆ, ਜੋ ਕਿ ਤਾਜ਼ਾ ਇਤਿਹਾਸ ਵਿੱਚ ਸਭ ਤੋਂ ਵੱਧ ਹੈ।
2008 ਤੋਂ ਬਾਅਦ S&P ਦੀ ਸਭ ਤੋਂ ਵੱਡੀ ਰਿਕਵਰੀ
S&P ਇੰਡੈਕਸ ਨੇ ਨਵੰਬਰ 2008 ਦੇ ਵਿਸ਼ਵ ਆਰਥਿਕ ਸੰਕਟ ਤੋਂ ਬਾਅਦ ਆਪਣਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ। ਗੋਲਡਮੈਨ ਸੈਕਸ ਵੱਲੋਂ ਨਿਊਨਤਮ ਕੀਮਤ ਵਾਲੇ ਸਟਾਕਾਂ ਦੀ ਟੋਕਰੀ ਵਿੱਚ 17.34% ਵਾਧਾ ਹੋਇਆ, ਜੋ ਕਿ S&P 500 ਦੇ ਵਾਧੇ ਤੋਂ ਵੀ ਵੱਧ ਸੀ।