2 ਦੇਸ਼ਾਂ ਵਿੱਚ 5.4 ਅਤੇ 5.8 ਤੀਬਰਤਾ ਦੇ ਭੂਚਾਲ ਦੇ ਝਟਕੇ
ਨਵੀਂ ਦਿੱਲੀ : ਇੱਕ ਵਾਰ ਫਿਰ ਭੂਚਾਲ ਅਤੇ ਝਟਕੇ ਮਹਿਸੂਸ ਕੀਤੇ ਗਏ ਹਨ। ਜਪਾਨ ਅਤੇ ਇੰਡੋਨੇਸ਼ੀਆ ਦੀ ਧਰਤੀ ਫਿਰ ਭੂਚਾਲ ਨਾਲ ਹਿੱਲ ਗਈ ਹੈ। ਜਾਪਾਨ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਮਾਪੀ ਗਈ, ਜਿਸ ਨਾਲ ਜਾਪਾਨੀ ਸ਼ਹਿਰ ਓਕੀਨਾਵਾ ਹਿੱਲ ਗਿਆ। ਇਸ ਭੂਚਾਲ ਦਾ ਕੇਂਦਰ ਯੋਨਾਗੁਨੀ ਤੋਂ 48 ਕਿਲੋਮੀਟਰ ਦੂਰ ਧਰਤੀ ਤੋਂ 124 ਕਿਲੋਮੀਟਰ ਹੇਠਾਂ ਦੀ ਡੂੰਘਾਈ 'ਤੇ ਪਾਇਆ ਗਿਆ।
ਭਾਵੇਂ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਅਤੇ ਨਾ ਹੀ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਕੀਤੀ ਗਈ ਹੈ, ਪਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਜਾਪਾਨੀ ਸਰਕਾਰ ਪਹਿਲਾਂ ਹੀ ਇੱਕ ਰਿਪੋਰਟ ਜਾਰੀ ਕਰ ਚੁੱਕੀ ਹੈ ਕਿ ਜਾਪਾਨ ਵਿੱਚ ਇੱਕ ਵੱਡਾ ਭੂਚਾਲ ਆਵੇਗਾ।