ਖੰਨਾ ਜ਼ਮੀਨੀ ਵਿਵਾਦ 'ਚ ਫਾਇਰਿੰਗ ਮਾਮਲਾ - 11 ਗ੍ਰਿਫ਼ਤਾਰ, ਗੈਂਗਸਟਰ ਰਵੀ ਰਾਜਗੜ੍ਹ ਫਰਾਰ
- NIA ਦੀ ਰਾਡਾਰ 'ਤੇ ਰਿਹਾ ਗੈਂਗਸਟਰ ਰਵੀ ਰਾਜਗੜ੍ਹ ਵੀ ਨਾਮਜ਼ਦ, ਹਮਲੇ ਦਾ ਮਾਸਟਰਮਾਈਂਡ ਨਿਕਲਿਆ
ਰਵਿੰਦਰ ਢਿੱਲੋਂ
ਖੰਨਾ, 9 ਅਪ੍ਰੈਲ 2025 - ਖੰਨਾ ਦੇ ਪਿੰਡ ਚਣਕੋਈਆਂ ਖੁਰਦ ਵਿਖੇ ਜ਼ਮੀਨੀ ਵਿਵਾਦ 'ਚ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਨੂੰ ਸਫਲਤਾ ਮਿਲੀ। ਪੁਲਿਸ ਨੇ 11 ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ। ਐਨ.ਆਈ.ਏ ਦੀ ਰਾਡਾਰ 'ਤੇ ਰਹਿਣ ਵਾਲੇ ਗੈਂਗਸਟਰ ਰਵੀ ਰਾਜਗੜ੍ਹ ਅਤੇ ਉਸਦੇ ਸਾਥੀ ਯਾਦਵਿੰਦਰ ਸਿੰਘ ਯਾਦੂ, ਜੋਕਿ ਘੁਡਾਣੀ ਦਾ ਰਹਿਣ ਵਾਲਾ ਹੈ, ਨੂੰ ਵੀ ਨਾਮਜ਼ਦ ਕੀਤਾ ਗਿਆ। ਦੋਵੇਂ ਫਰਾਰ ਹਨ।
ਰਵੀ ਰਾਜਗੜ੍ਹ ਨੇ ਇਹ ਹਮਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਕੀਤਾ। ਰਵੀ ਇਸ ਪਿੱਛੇ ਮਾਸਟਰਮਾਈਂਡ ਨਿਕਲਿਆ। ਉਸਦੀ ਭਾਲ ਜਾਰੀ ਹੈ, ਪੁਲਿਸ ਨੇ ਦਸ਼ਮੇਸ਼ ਨਗਰ ਦੋਰਾਹਾ ਦੇ ਨਰਿੰਦਰ ਸਿੰਘ ਲੱਕੀ, ਐਨਆਰਆਈ ਕਲੋਨੀ ਦੋਰਾਹਾ ਦੇ ਸਿਮਰਨਜੀਤ ਸਿੰਘ ਗੱਗੀ, ਕੂੰਮਕਲਾਂ ਦੇ ਅਰਸ਼ਦੀਪ ਸਿੰਘ, ਬੇਲਾ (ਚਮਕੌਰ ਸਾਹਿਬ) ਦੇ ਗੁਰਵਿੰਦਰ ਸਿੰਘ ਪ੍ਰਿੰਸ, ਅੰਬੇਦਕਰ ਕਲੋਨੀ ਸਮਰਾਲਾ ਦੇ ਸੰਨੀ, ਘੁਡਾਣੀ ਕਲਾਂ ਦੇ ਹਰਮਨ ਸਿੰਘ ਰੋਹਿਤ, ਬਿਲਾਸਪੁਰ ਦੇ ਗੁਰਪ੍ਰੀਤ ਸਿੰਘ, ਸਤਪਾਲ ਸਿੰਘ, ਸਿਹਾਲਾ ਦੇ ਜਸ਼ਨਦੀਪ ਸਿੰਘ, ਕੋਟਲਾ ਸਰਮੁਖ ਸਿੰਘ ਦੇ ਸੰਜੋਪ੍ਰੀਤ ਸਿੰਘ, ਸੰਗਤਪੁਰਾ ਦੇ ਗੁਰਚਰਨ ਸਿੰਘ ਬਿੱਲਾ ਨੂੰ ਗ੍ਰਿਫਤਾਰ ਕੀਤਾ।