ਲੁੱਟ-ਖੋਹ ਦੀ ਯੋਜਨਾ ਬਣਾਉਣ ਵਾਲੇ 5 ਨੌਜਵਾਨ ਚੜ੍ਹੇ ਪੁਲਿਸ ਅੜਿੱਕੇ
ਜੈਤੋ,01 ਅਪ੍ਰੈਲ 2025 - ਜ਼ਿਲ੍ਹਾ ਫ਼ਰੀਦਕੋਟ ਦੇ ਪੁਲਿਸ ਮੁਖੀ ਮੈਡਮ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸ੍ਰੀ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਦੀ ਯੋਗ ਰਹਿਨੁਮਾਈ ਹੇਠ ਸ੍ਰੀ ਸੁਖਦੀਪ ਸਿੰਘ ਡੀ.ਐਸ.ਪੀ (ਜੈਤੋ) ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਜੈਤੋ ਵੱਲੋਂ ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਗਿਰੋਹ ਵਿੱਚ ਸ਼ਾਮਿਲ 05 ਮੈਬਰਾ ਨੂੰ ਤੇਜਥਾਰ ਹਥਿਆਰਾ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਮਿਤੀ 31.03.2025 ਨੂੰ ਸ:ਥ ਸ਼ਿਕੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਬਾਜਖਾਨਾ ਚੌਕ ਜੈਤੋ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਹਰਸਿਮਰਜੀਤ ਸਿੰਘ ਉਰਫ ਕਾਲੂ, ਸੁਦਾਮ, ਕੁਲਵੀਰ ਸਿੰਘ ਉਰਫ ਭੂੰਡੀ, ਸਮੀਰ ਅਤੇ ਮੁੰਨਾ ਵਹੀਕਲ ਚੋਰੀ ਕਰਨ ਤੇ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਤੇ ਉਹ ਕਾਪੇ, ਕ੍ਰਿਪਾਨਾ, ਖੰਡੇ ਵਰਗੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪੁਲ ਡਰੇਨ ਦਬੜੀਖਾਨਾ ਪਰ ਬੈਠੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਜਿਸ ਤਹਿਤ ਮਕੱਦਮਾ ਕਰਨ ਉਪਰੰਤ ਕਾਰਵਾਈ ਕਰਦੇ ਹੋਏ ਇਸ ਗਿਰੋਹ ਵਿੱਚ ਸ਼ਾਮਿਲ 06 ਮੈਬਰਾਂ ਨੂੰ 01 ਗਰਾਰੀ, 01 ਕਿਰਪਾਨ, 03 ਖੰਡੇ ਅਤੇ 01 ਲੋਹੇ ਦੀ ਰਾਡ ਸਮੇਤ ਕਾਬੂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ ਹਰਸਿਮਰਜੀਤ ਸਿੰਘ ਉਰਫ ਕਾਲੂ ਪੁੱਤਰ ਕਰਮਜੀਤ ਸਿੰਘ ਵਾਸੀ ਵਾਰਡ ਨੰ 5 ਰਸਾਲ ਪੱਤੀ ਜੈਤੋ, ਸੁਦਾਮ ਪੁੱਤਰ ਰਾਜੂ ਵਾਸੀ ਨੇੜੇ ਮੱਘਰ ਦੀ ਚੱਕੀ ਜੈਤੋ, ਕੁਲਵੀਰ ਸਿੰਘ ਉਰਫ ਭੂੰਡੀ ਪੁੱਤਰ ਬੱਬੀ ਉਰਫ ਸੱਤਪਾਲ ਸਿੰਘ ਵਾਸੀ ਰਾਮੇਆਣਾ, ਸਮੀਰ ਪੁੱਤਰ ਬਿੱਲਾ ਵਾਸੀ ਛੱਜਘੜਾ ਮੁਹੱਲਾ ਜੈਤੋ, ਮੁੰਨਾ ਪੁੱਤਰ ਰਾਜੂ ਵਾਸੀ ਸੰਗਲਾਂ ਵਾਲੀ ਗਲੀ ਜੈਤੋ ਅਤੇ ਤੋਤਾ ਸਿੰਘ ਉਰਫ ਤੋਤੀ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਰਾਮੇਆਣਾ ਆਦਿ ਸ਼ਾਮਿਲ ਹਨ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੇ ਖਿਲਾਫ ਵੱਖ ਵੱਖ ਥਾਣਿਆਂ ਵਿਚ ਪਹਿਲਾਂ ਵੀ ਮਾਮਲੇ ਦਰਜ ਦੱਸੇ ਜਾਂ ਰਹੇ ਹਨ।