ਅਧਿਆਪਕਾ ਸ਼੍ਰੀਮਤੀ ਕਰਮਜੀਤ ਕੌਰ ਦੀ ਰਿਟਾਇਰਮੈਂਟ ਤੇ ਵਿਸ਼ੇਸ਼
ਅਸ਼ੋਕ ਵਰਮਾ
ਭਗਤਾ ਭਾਈ, 30 ਮਾਰਚ 2025: ਸਰਕਾਰੀ ਪ੍ਰਾਇਮਰੀ ਸਕੂਲ ਬੱਸ ਅੱਡਾ ਭਗਤਾ ਭਾਈ ਤੂੰ 31 ਮਾਰਚ ਨੂੰ ਸੇਵਾ ਮੁਕਤ ਹੋ ਰਹੀ ਅਧਿਆਪਕਾ ਸ਼੍ਰੀਮਤੀ ਕਰਮਜੀਤ ਕੌਰ ਦਾ ਜਨਮ 06 ਮਾਰਚ 1967 ਨੂੰ ਪਿਤਾ ਮਾਸਟਰ ਰਾਮ ਸਿੰਘ ਅਤੇ ਮਾਤਾ ਸ੍ਰੀਮਤੀ ਜਸਵੰਤ ਕੌਰ ਦੇ ਘਰ ਮਲੇਰਕੋਟਲਾ ਵਿਖੇ ਹੋਇਆ। ਆਪ ਨੇ ਪ੍ਰਾਇਮਰੀ ਅਤੇ ਹਾਈ ਸਕੂਲ ਵਿੱਦਿਆ ਪਿੰਡ ਹੁਸੈਨਪੁਰਾ (ਮਲੇਰਕੋਟਲਾ) ਤੋਂ ਪ੍ਰਾਪਤ ਕੀਤੀ। ਉਚੇਰੀ ਵਿਦਿਆ ਆਪਣੀ ਮਲੇਰਕੋਟਲਾ ਦੇ ਕਾਲਜ ਤੋਂ ਪ੍ਰਾਪਤ ਕੀਤੀ। ਬੀ ਐੱਡ ਅਤੇ ਐਮ ਏ (ਪੰਜਾਬੀ) ਆਪ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਪਾਸ ਕੀਤੀ। ਆਪ ਦਾ ਵਿਆਹੁਤਾ ਜੀਵਨ 18 ਫਰਵਰੀ 1990 ਨੂੰ ਸ਼ਵਿੰਦਰਪਾਲ ਸਿੰਘ ਬਰਾੜ ਭਗਤਾ ਭਾਈ ਨਾਲ ਸ਼ੁਰੂ ਹੋਇਆ।
ਸਾਲ1996 ਤੋਂ ਲੈ ਕੇ 2008 ਤੱਕ ਉਨ੍ਹਾਂ ਸੰਤ ਬਾਬਾ ਭਾਗ ਸਿੰਘ ਗਰਲਜ਼ ਕਾਲਜ ਸੁਖਨੰਦ ਵਿਖੇ ਬਤੌਰ ਪ੍ਰਿੰਸੀਪਲ ਅਤੇ ਲੈਕਚਰਾਰ ਦੀਆਂ ਸੇਵਾਵਾਂ ਦਿੱਤੀਆਂ। ਸਿੱਖਿਆ ਵਿਭਾਗ ਵਿੱਚ ਆਪ 27 ਅਕਤੂਬਰ 2008 ਈਸਵੀ ਨੂੰ ਆਏ ਅਤੇ ਪਹਿਲੀ ਜੁਆਇਨਿੰਗ ਜੀ ਪੀ ਐਸ ਅੱਡਾ ਭਗਤਾ ਵਿਖੇ ਹੋਈ। ਇਸੇ ਦੇ ਦੌਰਾਨ ਆਪ ਨੂੰ ਵਿਦਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਉੱਦਮ ਲਈ ਬੀਪੀ ਈ ਓ ਹਰਮੰਦਰ ਸਿੰਘ ਬਰਾੜ ਵੱਲੋਂ ਸਨਮਾਨਿਤ ਕੀਤਾ ਗਿਆ। ਸਿੱਖਿਆ ਵਿਭਾਗ ਵੱਲੋਂ ਆਪ ਨੂੰ ਦੋ ਵਾਰ ਮੁੱਖ ਅਧਿਆਪਕਾ ਦੇ ਤੌਰ ਤੇ ਪਦ ਉਨਤ ਕੀਤਾ, ਪਰ ਘਰੇਲੂ ਰੁਝੇਵਿਆਂ ਕਾਰਨ ਆਪ ਨੇ ਇਹ ਤਰੱਕੀ ਨਹੀਂ ਲਈ। ਸਰਵਿਸ ਦੇ ਦੌਰਾਨ ਆਪ ਦੀਆਂ ਸੇਵਾਵਾਂ ਬੇਦਾਗ ਅਤੇ ਸ਼ਾਨਦਾਰ ਰਹੀਆਂ । ਇਲਾਕੇ ਵਿੱਚ ਕਰਮਜੀਤ ਕੌਰ ਮਿਹਨਤੀ ਅਧਿਆਪਕਾ ਦੇ ਤੌਰ ਤੇ ਜਾਣੇ ਜਾਂਦੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਬੱਸ ਅੱਡਾ ਭਗਤਾ ਭਾਈ ਦੇ ਸਮੂਹ ਸਟਾਫ ਨੇ ਉਨ੍ਹਾਂ ਦੇ 31 ਮਾਰਚ 2025 ਨੂੰ ਸਿੱਖਿਆ ਵਿਭਾਗ ਵਿੱਚੋਂ ਸੇਵਾ ਮੁਕਤ ਹੋਣ ਤੇ ਵਧਾਈ ਦੇਣ ਦੇ ਨਾਲ ਨਾਲ ਅਗਲੇ ਸਫਰ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।