ਸ੍ਰੀ ਸਨਾਤਨ ਜਾਗਰਨ ਮੰਚ ਨੇ ਨਵ ਸੰਵਤ ਦੀ ਦਿੱਤੀ ਵਧਾਈ
ਰੋਹਿਤ ਗੁਪਤਾ
ਗੁਰਦਾਸਪੁਰ , 30 ਮਾਰਚ 2025 : ਸ੍ਰੀ ਸਨਾਤਨ ਜਾਗਰਨ ਮੰਚ ਦੀ ਇੱਕ ਵਿਸ਼ੇਸ਼ ਬੈਠਕ ਮਾਈ ਦੇ ਤਲਾਬ ਮੰਦਰ ਵਿਖੇ ਹੋਈ ਜਿਸ ਵਿੱਚ ਕਿੰਨੀ ਦੇ ਬਟਨ ਸ਼੍ਰੀ ਹਨੁਮਾਨ ਜੀਅੰਤੀ ਦੇ ਸਮਾਗਮ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।
ਮੌਕੇ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਸ਼ਹਿਰ ਨਿਵਾਸੀਆਂ ਨੂੰ ਹਿੰਦੂ ਨਵ ਸੰਵਤ 2082 ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਸਨਾਤਨੀ ਪਰੰਪਰਾ ਅਨੁਸਾਰ ਨਵਾਂ ਸਾਲ ਚੈਤ ਮਹੀਨੇ ਦੇ ਪਹਿਲੇ ਦਿਨ ਸ਼ੁਰੂ ਹੁੰਦਾ ਹੈ ਕਿਉਂਕਿ ਇਹ ਦਿਨ ਸੰਸਾਰ ਦੇ ਨਿਰਮਾਣ ਦਾ ਦਿਨ ਹੈ । ਮਾਨਤਾ ਹੈ ਕਿ ਇਸ ਦਿਨ ਹੀ ਬ੍ਰਹਮਾ ਜੀ ਨੇ ਸੰਸਾਰ ਦੀ ਰਚਨਾ ਕੀਤੀ ਸੀ । ਉਹਨਾਂ ਕਿਹਾ ਕਿ ਹਰ ਤਿਉਹਾਰ ਦੀ ਕੋਈ ਨਾ ਕੋਈ ਵੈਦਿਕ ਤੇ ਵੈਗਿਆਨਿਕ ਮਹੱਤਾ ਜਰੂਰ ਹੁੰਦੀ ਹੈ ਇਸ ਲਈ ਸਾਰਿਆਂ ਨੂੰ ਆਪਣੇ ਤਿਉਹਾਰ ਮਿਲ ਜੁਲ ਕੇ ਮਨਾਏ ਜਾਣੇ ਚਾਹੀਦੇ ਹਨ।
ਉੱਥੇ ਹੀ ਉਹਨਾਂ ਨੇ ਦੱਸਿਆ ਕਿ 12 ਅਪ੍ਰੈਲ ਨੂੰ ਕੱਦਾ ਵਾਲੀ ਮੰਡੀ ਵਿਖੇ ਸ਼੍ਰੀ ਹਨੁਮਾਨ ਜਨਮ ਉਤਸਵ ਧੂਮਧਾਮ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇੱਕ ਪ੍ਰਭਾਵਸ਼ਾਲੀ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਾਲਾਸਰ ਅਤੇ ਮਹਿੰਦੀਪੁਰ ਬਾਲਾ ਜੀ ਦੇ ਸੋਨੇ ਚਾਂਦੀ ਨਾਲ ਸੱਜੇ ਦਰਬਾਰ ਵੀ ਸਮਾਗਮ ਦੀ ਸ਼ੋਭਾ ਨੂੰ ਵਧਾਉਣਗੇ । ਸ਼ਹਿਰ ਨਿਵਾਸੀਆਂ ਨੂੰ ਵੱਧ ਚੜ੍ ਕੇ ਸਮਾਗਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ।
ਬੈਠਕ ਵਿੱਚ ਰਵੀ ਮਹਾਜਨ ,ਦਲਜੀਤ ਕੁਮਾਰ, ਸੁਨੀਲ ਮਹਾਜਨ ਲਾਲ , ਨਵੀਨ ਸ਼ਰਮਾ ਨੰਨਾ , ਅਨੁਪਮ ਡੋਗਰਾ ਸੋਹਨ ਲਾਲ , ਮਨਦੀਪ ਸ਼ਰਮਾ ਰਿੰਕੂ,, ਅਨਿਲ ਮਹਾਜਨ, ਕਿਰਨ ਮਹਿਰਾ ਅਤੇ ਦੀਕਸ਼ਾ ਮਹਿਰਾ ਆਦੀ ਹਾਜਰ ਸਨ
2 | 8 | 3 | 1 | 0 | 8 | 0 | 3 |