ਐਕਟੀਵਾ ਤੇ ਜਾ ਰਹੀਆਂ ਸੱਸ ਨੂੰਹ ਨੂੰ ਪੈ ਗਏ ਲੁਟੇਰੇ
ਡਿੱਗੀ ਨਹਿਰ ਵਿੱਚ
ਪੁਲਿਸ ਨਹਿਰ ਵਿੱਚੋਂ ਨੂੰਹ ਨੂੰ ਲੱਭਣ ਦੀ ਕਰ ਰਹੀ ਕੋਸ਼ਿਸ਼
ਰੋਹਿਤ ਗੁਪਤਾ
ਗੁਰਦਾਸਪੁਰ
ਲੁਟੇਰਿਆ ਦੀ ਹਿੰਮਤ ਦਿਨੋ ਦਿਨ ਵੱਧਦੀ ਜਾ ਰਹੀ ਹੈ। ਲੁਟੇਰੇ ਸਰੇਆਮ ਹਥਿਆਰਾਂ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦੀ ਨਹਿਰ ਤੇ ਸਾਹਮਣੇ ਆਇਆ ਹੈ, ਜਿੱਥੇ ਐਕਟੀਵਾ ਤੇ ਆਪਣੇ ਪਿੰਡ ਵੱਲ ਨੂੰ ਜਾ ਰਹੀਆਂ ਇੱਕ ਸੱਸ ਨੂੰ ਨੋ ਮੋਟਰਸਾਈਕਲ ਤੇ ਆਏ ਲੁਟੇਰੀਆ ਵੱਲੋਂ ਲੁੱਟ ਲਿਆ ਗਿਆ । ਸੱਸ ਨੇ ਤਾਂ ਆਪਣੀਆਂ ਕੰਨਾਂ ਦੀਆਂ ਵਾਲੀਆਂ ਅਤੇ ਹੋਰ ਗਹਿਣੇ ਚੁੱਪ ਚਾਪ ਉਤਾਰ ਦਿੱਤੇ ਪਰ ਨੂੰਹ ਨੇ ਲੁਟੇਰਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਹੋਈ ਧੱਕਾ ਮੁੱਕੀ ਵਿੱਚ ਨੂੰ ਨਹਿਰ ਵਿੱਚ ਡਿੱਗ ਪਈ । ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੱਟਣਾ ਗੁਰਦਾਸਪੁਰ ਕਾਹਨੂੰਵਾਨ ਰੋਡ ਤੇ ਬੱਬੇ ਹਾਲੀ ਨਹਿਰ ਦੇ ਪੁੱਲ ਤੇ ਵਾਪਰੀ ਹੈ। ਜਾਣਕਾਰੀ ਅਨੁਸਾਰ ਜਤਿੰਦਰ ਕੌਰ ਸੱਸ ਅਤੇ ਅਮਨਪ੍ਰੀਤ ਨੂੰਹ, ਧਾਰੀਵਾਲ ਦੇ ਨਜ਼ਦੀਕੀ ਪਿੰਡ ਲੇਹਲ ਵੱਲ ਜਾ ਰਹੀਆਂ ਸਨ ।