← ਪਿਛੇ ਪਰਤੋ
ਲੁਧਿਆਣਾ ਪੁਲ ਉੱਪਰ ਕਾਰਬਨ ਡਾਈਆਕਸਾਈਡ ਗੈਸ ਨਾਲ ਭਰਿਆ ਟਰੱਕ ਪਲਟਿਆ
ਸੁਖਮਿੰਦਰ ਭੰਗੂ
ਲੁਧਿਆਣਾ 29 ਮਾਰਚ 2025 : ਅੱਜ ਸਵੇਰੇ ਗੈਸ ਨਾਲ ਇੱਕ ਭਰਿਆ ਹੋਇਆ ਟਰੱਕ ਪਲਟਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ । ਇਹ ਟਰੱਕ ਫਿਰੋਜ਼ਪੁਰ ਰੋਡ ਤੋਂ ਲੁਧਿਆਣਾ ਬੱਸ ਸਟੈਂਡ ਵੱਲ ਨੂੰ ਆ ਰਿਹਾ ਸੀ। ਟਰੱਕ ਪਲਟਣ ਦੀ ਸੂਚਨਾ ਜਿਵੇਂ ਹੀ ਹਾਈਵੇ ਪੈਟਰੋਲਿੰਗ ਨੂੰ ਮਿਲੀ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਇਤਲਾਹ ਦੇ ਦਿੱਤੀ। ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਹਾਈਵੇ ਪੈਟਰੋਲਿੰਗ ਦੇ ਮੁਲਾਜ਼ਮ ਨੇ ਦੱਸਿਆ ਕਿ ਇਹ ਕਾਰਬਨ ਡਾਈਆਕਸਾਈਡ ਗੈਸ ਟਰੱਕ ਵਿੱਚ ਭਰੀ ਹੋਈ ਹੈ।
Total Responses : 0