ਗੱਲਬਾਤ ਕਰਦੇ ਹੋਏ DSP ਦੀਪਕ ਰਾਏ
ਦੀਦਾਰ ਗੁਰਨਾ
ਪਾਇਲ 29 ਮਾਰਚ : ਪੁਲਿਸ ਜਿਲਾ ਖੰਨਾ ਦੇ ਸਬ ਡਵੀਜ਼ਨ ਪਾਇਲ ਦੇ ਥਾਣਾ ਦੋਰਾਹਾ ਵੱਲੋਂ ਪਿੰਡ ਚਣਕੋਈਆਂ ਦੇ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਪੁੱਤਰ ਸੁਖਦੇਵ ਸਿੰਘ ਸਮੇਤ 4 ਲੋਕਾਂ ਤੇ NDPS ਦਾ ਮੁਕੱਦਮਾ ਦਰਜ ਹੋਇਆ ਸੀ ,ਜਿਸਦੇ ਪਿੰਡ ਵਾਸੀਆਂ ਅਤੇ ਇੱਕ ਖਾਸ ਧਿਰ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ ਸੀ , ਇਸ ਬਾਰੇ DSP ਦੀਪਕ ਰਾਏ ਨੇ ਦੱਸਿਆ ਕਿ ਇਸ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ , ਸਾਬਕਾ ਸਰਪੰਚ ਤੇ ਪਹਿਲਾ ਹੀ NDPS ਸਮੇਤ 7 ਮੁਕੱਦਮੇ ਦਰਜ ਹਨ ਅਤੇ ਬਾਕੀ ਦੋਸ਼ੀਆਂ ਤੇ ਵੀ ਪਹਿਲਾਂ ਹੀ ਮੁਕੱਦਮੇ ਦਰਜ ਹਨ , ਇਹ ਸਾਰੇ ਦੋਸ਼ੀ ਨਸ਼ੇ ਅਤੇ ਡਰੱਗ ਮਨੀ ਸਮੇਤ ਫੜੇ ਗਏ ਹਨ ਇਹਨਾਂ ਤੇ ਕਾਰਵਾਈ ਕ਼ਾਨੂਨ ਅਨੁਸਾਰ ਕੀਤੀ ਗਈ ਹੈ ,
ਇਸ ਸਬੰਧੀ ਦੂਸਰੀ ਧਿਰ ਦਾ ਪੱਖ ਜਾਨਣ ਲਈ ਉਹਨਾਂ ਨਾਲ ਵਾਰ ਵਾਰ ਸੰਪਰਕ ਕਰਨ ਤੇ ਸੰਪਰਕ ਨਹੀਂ ਹੋ ਸਕਿਆ