ਮੋਟਰਸਾਈਕਲ ਸਵਾਰ ਨੇ 84 ਸਾਲਾ ਬਜ਼ੁਰਗ ਨੂੰ ਮਾਰੀ ਟੱਕਰ, ਮੌਤ
- ਮੋਟਰਸਾਈਕਲ ਵਾਲਾ ਮੌਕੇ ਤੋਂ ਫਰਾਰ, ਹੋਈ ਪਹਿਚਾਨ
ਦੀਪਕ ਜੈਨ
ਜਗਰਾਓ, 28 ਮਾਰਚ 2025 - ਇੱਕ 84 ਸਾਲਾ ਬਜ਼ੁਰਗ ਨੂੰ ਇੱਕ ਮੋਟਰਸਾਈਕਲ ਸਵਾਰ ਨੇ ਤੇਜ਼ ਰਫਤਾਰ ਨਾਲ ਮੋਟਰਸਾਈਕਲ ਦੀ ਟੱਕਰ ਮਾਰ ਕੇ ਸੁੱਟ ਦਿੱਤਾ ਅਤੇ ਹਸਪਤਾਲ ਪਹੁੰਚਦਿਆਂ ਪਹੁੰਚਦਿਆਂ ਉਸ ਬਜ਼ੁਰਗ ਦੀ ਮੌਤ ਹੋ ਗਈ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਹਰਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਗਿਲ ਪੱਤੀ ਚੂਹੜਚੱਕ ਨੇ ਦੱਸਿਆ ਕਿ ਉਸਦਾ ਦਾਦਾ ਮਹਿੰਦਰ ਸਿੰਘ ਪੁੱਤਰ ਲਾਲ ਸਿੰਘ ਜਿਹਨਾਂ ਦੀ ਉਮਰ 84 ਸਾਲ ਅਤੇ ਉਹ ਆਪਣੇ ਕਿਸੇ ਘਰੇਲੂ ਕੰਮ ਕਾਰ ਲਈ ਸਾਈਕਲ ਉੱਤੇ ਸਵਾਰ ਹੋ ਕੇ ਜਗਰਾਉਂ ਗਿਆ ਸੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਦਾਦੇ ਨੂੰ ਕਈ ਵਾਰ ਮੋਬਾਇਲ ਫੋਨ ਕੀਤਾ ਗਿਆ ਪਰ ਦਾਦੇ ਵੱਲੋਂ ਜਦ ਕੋਈ ਜਵਾਬ ਨਾ ਆਇਆ ਤਾਂ ਹਰਿੰਦਰ ਆਪਣੇ ਪਿਤਾ ਹਰਜੀਤ ਸਿੰਘ ਦੇ ਨਾਲ ਆਪਣੇ ਦਾਦੇ ਦੀ ਭਾਲ ਕਰਨ ਚੱਲ ਪਿਆ ਤਾਂ ਉਹਨਾਂ ਨੂੰ ਬਜ਼ੁਰਗ ਸਾਈਕਲ ਉੱਪਰ ਆਉਂਦਾ ਦਿਖਾਈ ਦਿੱਤਾ।
ਉਹ ਆਪਣੇ ਦਾਦੇ ਦੇ ਨਾਲ ਬਾਈਕ ਪਿੱਛੇ ਪਿੱਛੇ ਚਲਾਉਂਦਾ ਆ ਰਿਹਾ ਸੀ ਅਤੇ ਰਸਤੇ ਵਿੱਚ ਰਾਜੂ ਦੇ ਭੱਠੇ ਦੇ ਨਜ਼ਦੀਕ ਦਾਦਾ ਮਹਿੰਦਰ ਸਿੰਘ ਨੇ ਪਾਣੀ ਪੀਣ ਦਾ ਦੱਸਿਆ ਅਤੇ ਸਾਈਕਲ ਸੜਕ ਕਿਨਾਰੇ ਖੜਾ ਕਰਕੇ ਭੱਠੇ ਦੇ ਅੰਦਰ ਪਾਣੀ ਪੀ ਕੇ ਜਦੋਂ ਉਹ ਬਜ਼ੁਰਗ ਬਾਹਰ ਆਇਆ ਤਾਂ ਇੱਕ ਤੇਜ਼ ਰਫਤਾਰ ਮੋਟਰਸਾਈਕਲ ਜੋ ਕਿ ਜਗਰਾਉਂ ਸਾਈਡ ਤੋਂ ਆ ਰਿਹਾ ਸੀ ਅਤੇ ਉਸ ਮੋਟਰਸਾਈਕਲ ਸਵਾਰ ਨੇ ਹਰਿੰਦਰ ਦੇ ਦਾਦਾ ਮਹਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬਜ਼ੁਰਗ ਮਹਿੰਦਰ ਸਿੰਘ ਸੜਕ ਉੱਪਰ ਗਿਰ ਗਿਆ। ਜਿਸ ਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਜਗਰਾਉਂ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਬਜ਼ੁਰਗ ਮਹਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਰਿਵਾਰ ਵੱਲੋਂ ਭਾਲ ਕਰਨ ਤੇ ਪਤਾ ਲੱਗਿਆ ਕਿ ਦਾਦਾ ਮਹਿੰਦਰ ਸਿੰਘ ਨੂੰ ਮੋਟਰਸਾਈਕਲ ਮਾਰਨ ਵਾਲੇ ਚਾਲਕ ਦਾ ਨਾਮ ਲਛਮਣ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਕੌਂਕੇ ਕਲਾ ਹੈ। ਜਿਸ ਤੇ ਉਕਤ ਲਛਮਣ ਸਿੰਘ ਦੇ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
2 | 8 | 3 | 0 | 0 | 1 | 5 | 6 |