ਪਿੰਡ ਚੰਦਰਭਾਨ ਵਿੱਚ ਦਲਿਤ ਮਜਦੂਰਾਂ ਉਪਰ ਜਬਰ ਲਈ ਪੁਲਸ ਅਤੇ ਸਿਵਲ ਪ੍ਰਸਾਸ਼ਨ ਜਿੰਮੇਵਾਰ_ਜਮਹੂਰੀ ਅਧਿਕਾਰ ਸਭਾ
ਸਭਾ ਵੱਲੋਂ ਜਾਂਚ ਰਿਪੋਰਟ ਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ 28 ਮਾਰਚ
ਪਿੰਡ ਚੰਦ ਭਾਨ ਜਿਲਾ ਫਰੀਦਕੋਟ ਵਿੱਚ ਪੰਜ ਫਰਵਰੀ 2025 ਨੂੰ ਦਲਿਤ ਮਜ਼ਦੂਰਾਂ ਉੱਪਰ ਜਬਰ ਲਈ ਪਿੰਡ ਦੇ ਧਨਾਡ ਵਰਗ, ਪੁਲਿਸ, ਅਤੇ ਸਿਵਲ ਪ੍ਰਸ਼ਾਸਨ ਜ਼ਿਮੇਵਾਰ ਹੈ। ਆਪਣੇ ਹੱਕਾਂ ਲਈ ਜਾਗਰੂਕ ਹੋ ਰਿਹਾ ਦਲਿਤ ਮਜਦੂਰ ਸਿਆਸੀ ਥਾਪੜਾ ਹਾਸਲ ਜਾਤੀ ਹੰਕਾਰ ਨਾਲ ਭਰੇ ਧਨਾਢ ਲੋਕਾਂ ਅਤੇ ਪੁਲਸ ਤੇ ਸਿਵਲ ਪ੍ਰਸਾਸ਼ਨ ਨੂੰ ਰੜਕਿਆ ਹੈ ਅਤੇ ਉਨਾਂ ਨੂੰ ਦਬਾਉਣ ਲਈ ਗੰਦੇ ਪਾਣੀ ਦੇ ਮਸਲੇ ਢੁਕਵਾਂ ਅਤੇ ਵਿਕਤਰੇ ਰਹਿਤ ਹੱਲ ਕਰਨ ਦੀ ਬਜਾਏ ਪੁਲਸ ਪ੍ਰਸਾਸ਼ਨ ਨੇ ਦਲਿਤ ਸਰਪੰਚ ਅਮਨਦੀਪ ਕੌਰ ਦੇ ਪਤੀ ਨੂੰ ਗ੍ਰਿਫਤਾਰ ਕਰਕੇ ਭੜਕਾਊ ਕਾਰਵਾਈ ਕੀਤੀ ਅਤੇ ਫਿਰ ਮਜਦੂਰਾਂ ਉਪਰ ਅੰਨਾ ਜਬਰ ਢਾਹਿਆ ਅਤੇ ਸਖਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਅੰਨੇਵਾਹ ਗ੍ਰਿਫਤਾਰੀਆਂ ਕੀਤੀਆਂ। ਇਸ ਦੇ ਉਲਟ ਮਜਦੂਰਾਂ ਉਪਰ ਫਾਈਰਿੰਗ ਕਰਨ ਵਾਲੇ ਧੱਕੜ ਧਨਾਢਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਭਾਵੇਂ ਮਜਦੂਰ ਜਥੇਬੰਦੀਆਂ ਦੇ ਜਥੇਬੰਦਕ ਵਿਰੋਧ ਕਾਰਨ ਜੋ ਕਾਰਵਾਈ ਕੀਤੀ ਵੀ ਗਈ ਉਸ ਨਾਲ ਉਨ੍ਹਾਂ ਨੂੰ ਗ੍ਰਿਫਤਾਰੀ ਤੋ ਬਚਣ ਦਾ ਰਾਹ ਮਿਲਿਆ ਹੈ। ਜੋ ਸਰਾਸਰ ਜਮਹੂਰੀ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਹੈ।
ਇਸ ਘਟਨਾ ਸਬੰਧੀ ਸਭਾ ਦੀ ਰਿਪੋਰਟ ਜਾਰੀ ਕਰਦੇ ਹੋਏ ਪ੍ਰੋ ਜਗਮੋਹਨ ਸਿੰਘ ਸੂਬਾ ਪ੍ਰਧਾਨ, ਪ੍ਰਿਤਪਾਲ ਸਿੰਘ ਜਨਰਲ ਸਕੱਤਰ ਅਤੇ ਅਮਰਜੀਤ ਸਾਸ਼ਤਰੀ ਸੂਬਾ ਪ੍ਰੈਸ ਸਕੱਤਰ ਨੇ ਮੰਗ ਕੀਤੀ ਕਿ ਦਲਿਤ ਮਜਦੂਰਾਂ ਉਪਰ ਦਰਜ ਪੁਲਸ ਕੇਸ ਰੱਦ ਕੀਤੇ ਜਾਣ, ਦਲਿਤ ਸਰਪੰਚ ਅਮਨਦੀਪ ਕੌਰ ਦੇ ਘਰੋਂ ਲੁੱਟ ਮਾਰ ਕਰਨ ਵਾਲਿਆਂ ਦੀ ਪਹਿਚਾਣ ਕੀਤੀ ਜਾਵੇ ਡੀਵੀਆਰ ਬਰਾਮਦ ਕੀਤੀ ਜਾਵੇ, ਸਰਪੰਚ ਸਮੇਤ ਮਜਦੂਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਅਤੇ ਪੀੜਤਾਂ ਨੂੰ ਐਸਸੀਐਸਟੀ ਐਕਟ ਤਹਿਤ ਯੋਗ ਮੁਆਵਜਾ ਦਿੱਤਾ,ਪੁਲਸ ਤਸ਼ੱਦਦ ਦਾ ਸ਼ਿਕਾਰ ਹੋਏ ਜਖਮੀਆਂ ਦਾ ਮੁਫ਼ਤ ਸਰਕਾਰੀ ਖਰਚੇ ’ਤੇ ਇਲਾਜ ਕਰਵਾਇਆ ਜਾਵੇ, ਇਸ ਘਟਨਾ ਲਈ ਜਿੰਮੇਵਾਰ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜੁੰਮੇਵਾਰੀ ਫਿਕਸ ਕਰਕੇ ਉਹਨਾ ਨੂੰ ਬਣਦੀਆਂ ਢੁਕਵੀਆਂ ਸਜਾਵਾਂ ਦਿੱਤੀਆਂ ਜਾਣ, ਮਜਦੂਰਾਂ ਉਪਰ ਗੋਲੀਆਂ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇ, ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਸਿੱਕੇਬੰਦ ਢੰਗ ਨਾਲ ਵਿਉਂਤਿਆ ਜਾਵੇ, ਜਾਤੀਪਾਤੀ ਤੁਅੱਸਬਾਂ ਅਤੇ ਵਿਤਕਰੇ ਨੂੰ ਖਤਮ ਕਰਨ ਲਈ ਲੋਕਾਂ ਅੰਦਰ ਵਿਗਿਆਨਕ ਵਿਚਾਰਾਂ ਰਾਹੀਂ ਜਮਹੂਰੀ ਚੇਤਨਾ ਦਾ ਵਿਕਸਤ ਹੋਣਾ ਜਰੂਰੀ ਹੈ ਜਿਸ ਲਈ ਸਭ ਨੂੰ ਜਮਹੂਰੀ ਲਹਿਰ ਤੇ ਸਰਕਾਰ ਨੂੰ ਵੀ ਜਿਮੇਵਾਰੀ ਦੇ ਤੌਰ ਤੇ ਵਿਕਸਤ ਕਰਨ ਲਈ ਕੋਸ਼ਿਸ਼ ਕਰਨੀ ਬਣਦੀ ਹੈ।
ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਇਸ ਰਿਪੋਰਟ ਨੂੰ ਤਿਆਰ ਕਰਨ ਸਮੇਂ ਨਰਭਿੰਦਰ, ਪਿ੍ਤਪਾਲ ਸਿੰਘ, ਪ੍ਮਜੀਤ ਸਿੰਘ ਕੜਿਆਣਾ, ਸੰਤੋਖ ਸਿੰਘ ਮੱਲਣ, ਮਨੋਹਰ ਦਾਸ, ਮੰਦਰ ਜੱਸੀ, ਬਿਸ਼ਨਦੀਪ ਕੌਰ, ਹਰਜੀਤ ਜੀਦਾ ਆਦਿ ਮੈਂਬਰ ਹਾਜ਼ਰ ਸਨ।