ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਾਬਾਲਿਗ ਨੂੰ ਕੀਤਾ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 28 ਮਾਰਚ 2025
ਕਮਿਸ਼ਨਰ ਪੁਲਿਸ ਲੁਧਿਆਣਾ ਕੁਲਦੀਪ ਸਿੰਘ ਚਾਹਲ IPS ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਰੁਪਿੰਦਰ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ , ਪਵਨਜੀਤ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-3 ਲੁਧਿਆਣਾ, ਗੁਰਦੇਵ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਦੀ ਯੋਗ ਅਗਵਾਹੀ ਹੇਠ ਇੰਸਪੈਕਟਰ ਮਧੂ ਬਾਲਾ, ਮੁੱਖ ਅਫ਼ਸਰ ਥਾਣਾ ਹੈਬੋਵਾਲ ਲੁਧਿਆਣਾ ਸਮੇਤ ਪੁਲਿਸ ਪਾਰਟੀ ਨੇ ਮੁਕੱਦਮਾ ਨੰ:46 ਮਿਤੀ 28/03/2025 ਅ/ਧ 103 BNS ਥਾਣਾ ਹੈਬੋਵਾਲ ਲੁਧਿਆਣਾ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਾਬਾਲਿਗ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। 23 ਮਾਰਚ ਨੂੰ ਹੈਬੋਵਾਲ ਪੁਲਸ ਨੂੰ ਇਤਲਾਹ ਮਿਲੀ ਮੁਹੱਲਾ ਰਘਬੀਰ ਪਾਰਕ ਜੱਸੀਆਂ ਰੋਡ ਹੈਬੋਵਾਲ ਲੁਧਿਆਣਾ ਅੱਗ ਲੱਗੀ ਹੋਈ ਹੈ। ਪੁਲਿਸ ਪਾਰਟੀ ਨੇ ਮੌਕੇ ਤੇ ਪੁੱਜ ਕੇ ਨਰਿੰਦਰ ਕੌਰ ਦਿਉਲ ਪਤਨੀ ਅਵਤਾਰ ਸਿੰਘ ਵਾਸੀ ਉਕਤ ਨੂੰ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਾਇਆ। ਇਲਾਜ ਦੇ ਦੌਰਾਨ 26 ਮਾਰਚ ਨੂੰ ਨਰਿੰਦਰ ਕੋਰ ਡੀ.ਐਮ.ਸੀ ਹਸਪਤਾਲ ਵਿਖੇ ਮੌਤ ਹੋ ਗਈ। ਪੁੱਛ ਗਿੱਛ ਦੌਰਾਨ ਮਿਰਤਕ ਦੀ ਲੜਕੀ ਰਵਿੰਦਰ ਕੋਰ ਦੇ ਬਿਆਨ ਤੇ ਧਾਰਾ ਅ/ਧ 194 BNSS ਅਮਲ ਵਿੱਚ ਲਿਆਂਦੀ ਗਈ। ਲੜਕੀ ਨੇ ਦੱਸਿਆ ਕਿ ਮੇਰੀ ਮਾਤਾ ਨਰਿੰਦਰ ਕੋਰ ਨੂੰ ਸਾਡੇ ਕਿਰਾਏਦਾਰ ਜੋ ਕਿ ਨਾਬਾਲਿਗ ਹੈ ਨੇ ਮਕਾਨ ਦਾ ਬਣਦਾ ਪੂਰਾ ਕਰਾਇਆ ਨਾ ਦੇਣ ਕਰਕੇ ਵਿੱਚ ਆ ਕੇ ਮੇਰੀ ਮਾਤਾ ਨੂੰ ਧੱਕਾ ਮੁੱਕੀ ਦੌਰਾਨ ਅੱਗ ਲਗਾ ਦਿੱਤੀ ਸੀ। ਜਿਸ ਸਬੰਧੀ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਪੁੱਛ ਗਿੱਛ ਦੌਰਾਨ 28/03/2025 ਨੂੰ ਨਾਬਾਲਿਗ ਨੂੰ ਨੇੜੇ ਸੰਗਮ ਚੌਂਕ ਚੂਹੜਪੁਰ ਰੋਡ ਲੁਧਿਆਣਾ ਤੋ ਕਾਬੂ ਕੀਤਾ ਗਿਆ ਤੇ ਅਗਲੀ ਪੁੱਛ ਗਿੱਛ ਜਾਰੀ ਹੈ।