ਜਥੇਬੰਦੀ ਨੂੰ ਮਜਬੂਤ ਕਰਨ ਲਈ ਜ਼ਿਲ੍ਹਾ ਪੱਧਰੀ ਭਰਤੀ ਸ਼ੁਰੂ ਕਰੇਗੀ ਸ਼ਿਵ ਸੈਨਾ ਹਿੰਦੁਸਤਾਨ
- ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਮਨਾਇਆ ਗਿਆ 22 ਵਾਂ ਸਥਾਪਨਾ ਦਿਵਸ
ਰੋਹਿਤ ਗੁਪਤਾ
ਗੁਰਦਾਸਪੁਰ 30 ਮਾਰਚ 2025 - ਸ਼ਿਵ ਸੈਨਾ ਹਿੰਦੁਸਤਾਨ ਵਲੋਂ 22ਵਾਂ ਸਥਾਪਨਾ ਦਿਵਸ ਗੀਤਾ ਭਵਨ ਮੰਦਿਰ ਗੁਰਦਾਸਪੁਰ ਵਿੱਚ ਹਵਨ ਯੱਗ ਅਤੇ ਗਊ ਸ਼ਾਲਾ ਵਿੱਚ ਗਊਆਂ ਨੂੰ ਚਾਰਾ ਭੇਟ ਕਰਕੇ ਮਨਾਇਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਤਰੀ ਦੀ ਅਗਵਾਈ ਹੇਠ 22ਵੇਂ ਸਥਾਪਨਾ ਦਿਹਾੜੇ ਤੇ ਹਵਨ ਯੱਗ ਕਰਵਾਇਆ ਗਿਆ ਹੈ । ਉਹਨਾਂ ਨੇ ਦੱਸਿਆ ਕਿ 2003 ਵਿੱਚ ਪਵਨ ਕੁਮਾਰ ਗੁਪਤਾ ਨੇ ਜਲੰਧਰ ਸ਼ਹਿਰ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੀ ਸਥਾਪਨਾ ਕੀਤੀ ਸੀ ਜੋ ਅੱਜ ਇੱਕ ਬਹੁਤ ਮਜ਼ਬੂਤ ਪਾਰਟੀ ਬਣ ਚੁੱਕੀ ਹੈ ਅਤੇ ਭਾਰਤ ਦੇ 18 ਰਾਜਾਂ ਵਿੱਚ ਕੰਮ ਕਰਦੇ ਹੋਏ ਹਿੰਦੂਤਵ ਲਈ ਦਿਨ ਰਾਤ ਕੰਮ ਕਰਦੀ ਹੈ।
ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅੱਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਗੁਰਦਾਸਪੁਰ ਵਿੱਚ ਵੱਡੇ ਪੱਧਰ ’ਤੇ ਪਾਰਟੀ ਵਿੱਚ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਗੁਰਦਾਸਪੁਰ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਜਥੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਥਮ ਸ਼ਰਮਾ,ਐਡਵੋਕੇਟ ਰਵੀ ਕੁਮਾਰ,ਓੰਕਾਰ ਸਿੰਘ ਲੱਕੀ,ਤਿਲਕਰਾਜ,ਪ੍ਰਿੰ ਸੰਨੀ ਮਹਾਜਨ,ਕਪਿਲ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।