MLA ਕੁਲਜੀਤ ਰੰਧਾਵਾ ਨੇ ਵਿਧਾਨ ਸਭਾ ਵਿੱਚ ਡੇਰਾਬਸੀ ਹਲਕੇ ਵਿੱਚ ਕੀਤੀ ਡਿਜੀਟਲ ਲਾਇਬ੍ਰੇਰੀ ਬਣਾਉਣ ਦੀ ਮੰਗ
ਹਰਜਿੰਦਰ ਸਿੰਘ ਭੱਟੀ
- ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪ੍ਰਸਤਾਵ ਬਣਾ ਕੇ ਭੇਜ ਦੇਣ ਉਪਰੰਤ ਜਤਾਇਆ ਪੂਰਨ ਸਹਿਯੋਗ ਦੇਣ ਦਾ ਭਰੋਸਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਮਾਰਚ, 2025: ਅੱਜ 16ਵੀਂ ਪੰਜਾਬ ਵਿਧਾਨ ਸਭਾ ਦੇ 8ਵੇਂ ਸੈਸ਼ਨ ਦੇ ਪੰਜਵੇਂ ਦਿਨ ਡੇਰਾਬਸੀ, ਜ਼ਿਲ੍ਹਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਵਿਧਾਨ ਸਭਾ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਤਰੁਨਪ੍ਰੀਤ ਸਿੰਘ ਸੌਂਦ ਨੂੰ ਇਹ ਸਵਾਲ ਪੁੱਛਿਆ ਕਿ ਡੇਰਾਬਸੀ ਹਲਕੇ ਵਿੱਚ ਡਿਜੀਟਲ ਲਾਇਬ੍ਰੇਰੀ ਕਦੋਂ ਤੱਕ ਤਿਆਰ ਹੋ ਜਾਵੇਗੀ।
ਇਸ ਬਾਬਤ ਜਵਾਬ ਦਿੰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਗ੍ਰਾਮ ਪੰਚਾਇਤੀ ਐਕਟ 1994 ਦੀ ਧਾਰਾ 30 ਅਧੀਨ ਆਪਣੇ ਪਾਸ ਉਪਲੱਬਧ ਫੰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਯੋਜਨਾ ਖੁਦ ਬਣਾਉਣ ਦੇ ਸਮਰੱਥ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਲਾਕ ਡੇਰਾਬਸੀ ਅਧੀਨ ਪੈਂਦੇ ਪਿੰਡਾਂ ਬਾਕਰਪੁਰ, ਭਾਂਖਰਪੁਰ, ਧਰਮਗੜ੍ਹ, ਹੰਡੇਸਰਾ, ਅਮਲਾਲਾ ਅਤੇ ਸੰਮਗੋਲੀ ਵਿੱਚ ਲਾਇਬ੍ਰੇਰੀ ਦੀਆਂ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਛੋਟੀਆਂ ਲਾਇਬ੍ਰੇਰੀਆਂ ਹਨ ਅਤੇ ਇੰਨ੍ਹਾਂ ਨੂੰ ਡਿਜੀਟਲ ਕਰਨ ਲਈ ਗ੍ਰਾਮ ਪੰਚਾਇਤ ਆਪਣੇ ਸਰੋਤਾਂ 15ਵੇਂ ਵਿੱਤ ਕਮਿਸ਼ਨ ਮਨਰੇਗਾ, ਐਮ.ਪੀ.ਲੈਡ ਸਕੀਮ ਅਧੀਨ ਆਪਣੀ ਲੋੜ ਅਨੁਸਾਰ ਵਰਤੋਂ ਕਰਕੇ ਡਿਜ਼ੀਟਲ ਲਾਇਬ੍ਰੇਰੀਆਂ ਖੁਦ ਬਣਾ ਸਕਦੇ ਹਨ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਤਜਵੀਜ਼ ਤਿਆਰ ਕਰਕੇ ਭੇਜੀ ਜਾਵੇ ਉਨ੍ਹਾਂ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਇਸ ‘ਤੇ ਵਿਧਾਇਕ ਨੇ ਕਿਹਾ, “ਜੇ ਅਸੀਂ ਖੁਦ ਇਸ ਨੂੰ ਬਣਾਉਣ ਦੇ ਸਮਰੱਥ ਹੁੰਦੇ ਤਾਂ ਸਾਨੂੰ ਮੰਗ ਕਰਨ ਦੀ ਲੋੜ ਨਹੀਂ ਸੀ। ਜੇਕਰ ਤੁਸੀਂ ਮਾਝੇ, ਦੁਆਬੇ ਅਤੇ ਮਾਲਵੇ ਨੂੰ ਡਿਜੀਟਲ ਬਣਾ ਸਕਦੇ ਹੋ ਤਾਂ ਪੁਆਧ ਕਿਉਂ ਨਹੀਂ?” ਵਿਧਾਇਕ ਨੇ ਕਿਹਾ ਕਿ ਲਾਇਬ੍ਰੇਰੀ ਛੋਟੀ ਗੱਲ ਹੈ। ਡੇਰਾਬੱਸੀ ਹਲਕਾ ਪੰਜਾਬ ਦਾ ਵੱਡਾ ਹਲਕਾ ਹੈ ਇਹ ਇਕ ਜ਼ਿਲੇ ਦੀ ਆਬਾਦੀ ਨੂੰ ਕਵਰ ਕਰਦਾ ਹੀ । ਡੇਰਾਬੱਸੀ ਜ਼ੀਰਕਪੁਰ ਆਉਣ ਵਾਲੇ ਸਮੇ ਵਿੱਚ ਗੁਰੂਗ੍ਰਾਮ ਵਰਗਾ ਸਹਿਰ ਬਣਨ ਜਾ ਰਿਹਾ ਹੈ । ਇੰਨਾ ਪਿਆਰਾ ਸੋਹਣਾ ਮੰਤਰੀ ਤੋ ਮੇਨੂ ਬਹੁਤ ਆਸ ਹੈ ਸਾਰੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ,ਅਮਨ ਅਰੋੜਾ ਜੀ ਨੂੰ ਤੁਹਾਨੂੰ ਯਾਦ ਕਰਨਗੇ ।
ਮੰਤਰੀ ਨੇ ਕਿਹਾ ਕਿ ਹਰੇਕ ਨੂੰ 5-5 ਕਰੋੜ ਰੁਪਏ ਦਾ ਬਜਟ ਦਿੱਤਾ ਜਾਵੇਗਾ ਆਪਣੇ ਆਪ ਵੀ ਬਣਾ ਸਕਦੇ ਨੇ ਤੇ ਇਸ ਦੇ ਨਾਲ ਹੀ ਉਨ੍ਹਾਂ ਸੁਝਾਅ ਦਿੱਤਾ ਕਿ ਤੁਸੀਂ ਇਕ ਵਾਰ ਪ੍ਰਸਤਾਵ ਬਣਾ ਕੇ ਭੇਜ ਦੇਣ ਅਸੀ ਇਹਨਾਂ ਦੀ ਇਸ ਗੱਲ ਤੇ ਗੌਰ ਕਰਦੇ ਹੋਏ ਆਪਣੇ ਵੱਲੋ ਵਾਅਦਾ ਕਰਦਾ ਕਰਕੇ ਦੇਵਾਂਗੇ ।