ਭਗਤਾ ਭਾਈ: ਸਰਕਾਰੀ ਸਕੂਲ 'ਚ ਦਾਖਲਿਆਂ ਲਈ ਅਧਿਆਪਕਾਂ ਨੇ ਮਾਪਿਆਂ ਨੂੰ ਕੀਤਾ ਉਤਸ਼ਾਹਿਤ
ਅਸ਼ੋਕ ਵਰਮਾ
ਭਗਤਾ ਭਾਈ 26 ਮਾਰਚ 2025 : ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ -ਅੱਡਾ ਭਗਤਾ ਦੇ ਸੀ ਐਚ ਟੀ ਹਰਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਇਸ ਸਕੂਲ ਦੇ ਅਧਿਆਪਕ ਬੱਚਿਆਂ ਦੇ ਦਾਖ਼ਲੇ ਵਿੱਚ ਵਾਧੇ ਲਈ ਘਰ ਘਰ ਵਿੱਚ ਜਾ ਰਹੇ ਹਨ। ਮਾਪਿਆਂ ਨੂੰ ਦਾਖਲਿਆਂ ਸਬੰਧੀ ਉਤਸਾਹਿਤ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ। ਇਸ ਖ਼ਾਸ ਪ੍ਰੋਗਰਾਮ ਦੀ ਅਗਵਾਈ ਸਕੂਲ ਨੂੰ ਸਮਰਪਿਤ ਅਧਿਆਪਕਾ ਅੰਮ੍ਰਿਤਪਾਲ ਕੌਰ ਕਲੇਰ ਕਰ ਰਹੇ ਸਨ। ਉਹਨਾਂ ਨੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।
ਉਹਨਾਂ ਨੇ ਕਿਹਾ ਕਿ ਮੁਕਾਬਲੇਬਾਜ਼ੀ ਦੇ ਇਸ ਦੌਰ ਵਿੱਚ ਕਲਸਟਰ -ਅੱਡਾ ਭਗਤਾ ਦੇ ਸਕੂਲਾਂ ਦੀ ਦਾਖਲੇ ਵਿੱਚ ਵਾਧੇ ਸਬੰਧੀ ਕਾਰਗੁਜ਼ਾਰੀ ਬਹੁਤ ਹੀ ਉਤਸ਼ਾਹਜਨਕ ਹੈ। ਉਹਨਾਂ ਕਿਹਾ ਕਿ ਮਾਪਿਆਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਜਿਸ ਵਿੱਚ ਉਹਨਾਂ ਦੇ ਨਾਲ਼ ਸੁਰਜੀਤ ਨਗਰ ਭਗਤਾ ਦੇ ਸਾਬਕਾ ਸਰਪੰਚ ਦਲਜੀਤ ਸਿੰਘ, ਮੌਜੂਦਾ ਸਰਪੰਚ ਕੁਲਵਿੰਦਰ ਸਿੰਘ, ਮੈਂਬਰ ਸਾਹਿਬਾਨ ਅਤੇ ਬਹੁਤ ਸਾਰੇ ਮਾਪੇ ਸ਼ਾਮਿਲ ਸਨ। ਇਸ ਮੁਹਿੰਮ ਦੌਰਾਨ ਉਹਨਾਂ ਨਾਲ਼ ਅਧਿਆਪਕਾ ਰਾਜਿੰਦਰ ਕੌਰ ਅਤੇ ਮੀਨਾ ਰਾਣੀ ਹਾਜ਼ਰ ਸਨ।