ਮਲਕਪੁਰ 'ਚ ਬਾਬਾ ਬਾਲਕ ਨਾਥ ਨੂੰ ਸਮਰਪਿਤ ਭੰਡਾਰਾ ਕਰਵਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਮਾਰਚ 2025: ਪਿੰਡ ਮਲਕਪੁਰ ਵਿਖੇ ਸਿੱਧ ਬਾਬਾ ਬਾਲਕ ਨਾਥ ਨੂੰ ਸਮਰਪਿਤ 18ਵਾਂ ਸਲਾਨਾ ਭੰਡਾਰਾ ਕਰਵਾਇਆ ਗਿਆ, ਜਿਸ ਦੌਰਾਨ ਆਈਆਂ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਵੱਲੋਂ ਸ਼ਮੂਲੀਅਤ ਕਰ ਕੇ ਚੌਕੀ ਭਰੀ ਤੇ ਭਜਨ ਦਾ ਗਾਇਨ ਕੀਤਾ ਗਿਆ। ਇਸ ਮੌਕੇ ਮੰਦਰ ਦੇ ਸੇਵਾਦਾਰ ਸਵ. ਬਾਬਾ ਪਾਲ ਸਿੰਘ ਦੇ ਸਪੁੱਤਰ ਸੁਖਮਨ ਸਿੰਘ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਬਾਬਾ ਬਾਲਕ ਨਾਥ ਦੇ ਸਲਾਨਾ ਪ੍ਰੋਗਰਾਮ ਦੀ ਵਧਾਈ ਦਿੱਤੀ । ਸੇਵਾਦਾਰ ਸੁਖਮਨ ਸਿੰਘ ਨੇ ਦੱਸਿਆ ਕਿ ਬਾਬਾ ਬਾਲਕ ਨਾਥ ਮੰਦਿਰ ਕਮੇਟੀ ਵੱਲੋਂ ਇਹ ਭੰਡਾਰਾ ਹਰ ਸਾਲ ਮਾਰਚ (ਚੇਤ) ਦੇ ਮਹੀਨੇ ਦੇ ਐਤਵਾਰ ਨੂੰ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਕਰਵਾਉਣ ਦਾ ਮੁੱਖ ਮਕਸਦ ਸੰਗਤਾਂ ਨੂੰ ਧਾਰਮਿਕਤਾ ਨਾਲ ਜੋੜਨਾ ਹੈ।
ਮੇਲੇ ਦੌਰਾਨ ਸੁਰਜੀਤ ਖਾਨ ਵੱਲੋਂ ਇੱਕ ਪੰਜਾਬੀ ਗਾਣੇ ਦੀ ਸੂਟਿੰਗ ਵੀ ਕੀਤੀ, ਜੋ ਉੱਥੇ ਪੁੱਜੇ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾ ਮੁਕਤ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ, ਰਾਜਬੀਰ ਸਿੰਘ ਲਾਲੜੂ, ਚੰਦਰਪਾਲ ਅੱਤਰੀ, ਸੁਰਜੀਤ ਸਿੰਘ ਧਰਮਗੜ੍ਹ ਅਤੇ ਪ੍ਰੋਗਰਾਮ ਦੇ ਪ੍ਰਬੰਧਕ ਭੁਪਿੰਦਰ ਸਿੰਘ ਬੂਟਾ, ਗੁਰਤੇਜ ਸਿੰਘ ਮੰਗੂ ਮਲਕਪੁਰ, ਜਰਨੈਲ ਸਿੰਘ ਮਲਕਪੁਰ, ਜਸਵਿੰਦਰ ਸਿੰਘ ਛਿੰਦਾ ਮਲਕਪੁਰ, ਬਾਬਾ ਬਾਲਕ ਨਾਥ ਮੰਦਰ ਦੀ ਕਮੇਟੀ ਮੈਂਬਰ ਓਮ ਪ੍ਰਕਾਸ ਜਾਸਤਨਾ , ਕਲਵੰਤ ਸਿੰਘ ਜਾਸਤਨਾ, ਅਜੈਬ ਸਿੰਘ ਮਲਕਪੁਰ, ਕਾਲਾ ਮਲਕਪੁਰ ਤੇ ਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ।