ਵਿਸ਼ਵ ਰੰਗ ਮੰਚ ਦਿਵਸ ਤੇ ਹਰਪ੍ਰੀਤ ਸੇਖਾ ਦੀ ਕਹਾਣੀ ਤੇ ਅਧਾਰਿਤ ਨਾਟਕ ਸਰੀ ਵਿੱਚ 23 ਮਾਰਚ ਨੂੰ
ਸੋਨੂੰ ਜੱਸਲ
ਸਰੀ , 1ਮਾਰਚ 2025 : ਵਿਸ਼ਵ ਰੰਗਮੰਚ ਦਿਵਸ 2025 ਮੌਕੇ ਥੈਸਪਿਸ ਆਰਟਸ ਕਲੱਬ ਸਰੀ ਦੀ ਪੇਸ਼ਕਾਰੀ ਵਿੱਚ ਸਰੀ ਵੱਸਦੇ ਲੇਖਕ ਹਰਪ੍ਰੀਤ ਸੇਖਾ ਦੀ ਕਹਾਣੀ “ਵੀਡਜ਼” ਤੇ ਅਧਾਰਿਤ ਕੇ ਪੀ ਸਿੰਘ ਦਾ ਨਾਟਕ, “ਇੱਕ ਸੁਰੀਲੀ ਤਾਨ ਦਾ ਵਾਅਦਾ”, 23 ਮਾਰਚ,ਐਤਵਾਰ ਨੂੰ ਖੇਡਿਆ ਜਾ ਰਿਹਾ ਹੈ ।ਪ੍ਰਬੰਧਕਾਂ ਵਲੋਂ ਦਰਸ਼ਕਾਂ ਨੂੰ ਸੱਦਾ ਹੈ ਕਿ ਪੋਸਟਰ ਤੋਂ ਜਾਣਕਾਰੀ ਲੈ ਕੇ ਟਿਕਟਾਂ ਰਾਖਵੀਆਂ ਕਰਾ ਸਕਦੇ ਹਨ ।